ਆਮਿਰ ਖਾਨ ਦੀ ਧੀ ਈਰਾ ਦੀ ਵੈਡਿੰਗ ਰਿਸੈਪਸ਼ਨ 'ਚ ਸ਼ਾਮਿਲ ਹੋਣਗੇ ਪੰਜਾਬੀ ਗਾਇਕ ਗਿੱਪੀ ਗਰੇਵਾਲ, ਮਹਿਮਾਨਾਂ ਦੀ ਲਿਸਟ ਆਈ ਸਾਹਮਣੇ

By  Pushp Raj January 5th 2024 11:35 PM

Ira Khan Wedding Reception: ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਯਾਨੀ ਕਿ ਆਮਿਰ ਖਾਨ ਇਨ੍ਹੀਂ ਦਿਨੀਂ ਖੂਬ ਲਾਈਮ ਲਾਈਟ 'ਚ ਹਨ। ਅਦਾਕਾਰ ਦੀ ਧੀ ਈਰਾ ਖਾਨ ਦਾ ਵਿਆਹ ਹੋ ਰਿਹਾ ਹੈ ਤੇ ਜਲਦ ਹੀ ਨਵ ਵਿਆਹੀ ਜੋੜੀ ਲਈ ਰਿਸੈਪਸ਼ਨ ਪਾਰਟੀ ਆਯੋਜਿਤ ਕੀਤੀ ਜਾਵੇਗੀ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਮਸ਼ਹੂਰ ਪੰਜਾਬੀ ਗਾਇਕ ਗਿੱਪੀ ਗਰੇਵਾਲ (Gippy Grewal) ਵੀ ਈਰਾ ਖਾਨ ਦੀ ਰਿਸੈਪਸ਼ਨ ਪਾਰਟੀ ਵਿੱਚ ਸ਼ਾਮਲ ਹੋਣਗੇ।

Ira Khan Nupur Shikhare Wedding

ਦੱਸ ਦਈਏ ਕਿ ਹਾਲ ਹੀ 'ਚ ਆਮਿਰ ਖਾਨ (Aamir Khan) ਦੀ ਧੀ ਈਰਾ ਖਾਨ ਦਾ ਉਸ ਦੇ ਬੁਆਏਫਰੈਂਡ ਨੁਪੁਰ ਸ਼ਿਖਰੇ ਨਾਲ ਵਿਆਹ (Ira Khan Wedding)  ਹੋਇਆ ਹੈ। ਇਸ ਤੋਂ ਬਾਅਦ ਹੁਣ ਇਹ ਜੋੜਾ ਉਦੈਪੁਰ 'ਚ ਸ਼ਾਹੀ ਅੰਦਾਜ਼ ਵਿੱਚ ਵਿਆਹ ਕਰੇਗਾ। ਜਿਸ ਤੋਂ ਬਾਅਦ 8 ਜਨਵਰੀ ਨੂੰ ਆਮਿਰ ਖਾਨ ਮੁੰਬਈ 'ਚ ਗਰੈਂਡ ਰਿਸੈਪਸ਼ਨ ਦੇਣਗੇ। ਇਸ ਗਰੈਂਡ ਰਿਸੈਪਸ਼ਨ ਵਿੱਚ ਸ਼ਾਹਰੁਖ ਖਾਨ ਤੇ  ਸਲਮਾਨ ਖਾਨ ਤੋਂ ਲੈਕੇ ਬਾਲੀਵੁੱਡ ਦੇ ਕਈ ਕਲਾਕਾਰਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

ਕੀ ਈਰਾ ਖਾਨ ਦੀ ਵੈਡਿੰਗ ਰਿਸੈਪਸ਼ਨ 'ਚ ਸ਼ਾਮਲ ਹੋਣਗੇ ਗਿੱਪੀ ਗਰੇਵਾਲ ?

ਹੁਣ ਇਹ ਖ਼ਬਰਾਂ ਆ ਰਹੀਆਂ ਹਨ ਕਿ ਆਮਿਰ ਖਾਨ ਦੇ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨਾਲ ਵੀ ਵਧੀਆ ਰਿਸ਼ਤੇ ਹਨ। ਖਾਸ ਕਰਕੇ ਮਸ਼ਹੂਰ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਨਾਲ ਆਮਿਰ ਖਾਨ ਦੀ ਦੋਸਤੀ ਵੀ ਕਾਫੀ ਚਰਚਾ 'ਚ ਰਹੀ ਹੈ।ਅਜਿਹੇ 'ਚ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਗਿੱਪੀ ਗਰੇਵਾਲ ਵੀ ਈਰਾ ਖਾਨ ਦੇ ਰਿਸੈਪਸ਼ਨ 'ਚ ਸ਼ਾਮਲ ਹੋਣਗੇ। ਹਲਾਂਕਿ ਇਸ ਬਾਰੇ ਗਾਇਕ ਵੱਲੋਂ ਕੋਈ ਅਧਿਕਾਰਤ ਬਿਆਨ ਜਾਂ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।

ਦੱਸ ਦਈਏ ਕਿ ਗਿੱਪੀ ਗਰੇਵਾਲ ਨੇ 'ਲਾਲ ਸਿੰਘ ਚੱਢਾ' 'ਚ ਪੰਜਾਬੀ ਡਾਇਲੌਗਜ਼ 'ਤੇ ਕੰਮ ਕੀਤਾ ਸੀ। ਆਮਿਰ ਨੇ ਪੰਜਾਬੀ ਡਾਇਲੌਗਜ਼ ਬਾਰੇ ਗਿੱਪੀ ਤੋਂ ਸਲਾਹ ਲਈ ਸੀ। ਇਸ ਦੇ ਨਾਲ ਨਾਲ ਗਿੱਪੀ ਨੇ ਆਮਿਰ ਤੋਂ 'ਕੈਰੀ ਆਨ ਜੱਟਾ 3' ਦਾ ਟ੍ਰੇਲਰ ਲਾਂਚ ਕਰਵਾਇਆ ਸੀ।

View this post on Instagram

A post shared by Instant Bollywood (@instantbollywood)

 

ਹੋਰ ਪੜ੍ਹੋ: ਤਸਵੀਰ 'ਚ ਨਜ਼ਰ ਆਰਹੀ ਬੱਚੀ 90 ਦੇ ਦਹਾਕੇ 'ਚ ਬਤੌਰ ਮਾਡਲ ਪੰਜਾਬੀ ਇੰਡਸਟਰੀ ਦੀ 'ਤੇ ਕਰਦੀ ਸੀ ਰਾਜ,ਕੀ ਤੁਸੀਂ ਪਛਾਣਿਆ? 

ਰਿਪੋਰਟ ਮੁਤਾਬਕ ਈਰਾ ਅਤੇ ਨੂਪੁਰ ਦੇ ਰਿਸੈਪਸ਼ਨ ਲਈ ਸ਼ਾਹਰੁਖ ਖਾਨ, ਸਲਮਾਨ ਖਾਨ, ਅਜੇ ਦੇਵਗਨ, ਅਮਿਤਾਭ ਬੱਚਨ, ਕਰਨ ਜੌਹਰ, ਅਕਸ਼ੈ ਕੁਮਾਰ, ਕਰੀਨਾ ਕਪੂਰ, ਰਾਜਕੁਮਾਰ ਹਿਰਾਨੀ, ਆਸ਼ੂਤੋਸ਼ ਗੁਰੇਕਰ ਅਤੇ ਜੂਹੀ ਚਾਵਲਾ ਸਮੇਤ ਕਈ ਕਲਾਕਾਰਾਂ ਨੂੰ ਸੱਦਾ ਭੇਜਿਆ ਗਿਆ ਹੈ। ਖਬਰਾਂ ਦੀ ਮੰਨੀਏ ਤਾਂ ਆਮਿਰ ਨੇ ਕੁਝ ਸਾਊਥ ਅਦਾਕਾਰਾਂ ਨੂੰ ਵੀ ਸੱਦਾ ਦਿੱਤਾ ਹੈ ਅਤੇ ਅੰਬਾਨੀ ਪਰਿਵਾਰ ਵੀ ਆਇਰਾ ਨੂਪੁਰ ਦੇ ਰਿਸੈਪਸ਼ਨ 'ਚ ਸ਼ਾਮਲ ਹੋਵੇਗਾ।

Related Post