ਦਿਲਜੀਤ ਦੋਸਾਂਝ ਨੇ ਮੁੰਬਈ ਕੰਸਰਟ ਦੌਰਾਨ ਜਿੱਤਿਆ ਫੈਨਜ਼ ਦਾ ਦਿਲ, ਵਰੁਣ ਧਵਨ ਤੋਂ ਲੈ ਕੇ ਮਨੀਸ਼ ਪੌਲ ਸਣੇ ਕਈ ਬਾਲੀਵੁੱਡ ਸੈਲਬਸ ਨੇ ਕੀਤੀ ਸ਼ਿਰਕਤ
ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਆਪਣੇ ਮੁੰਬਈ ਕੰਸਰਟ ਰਾਹੀਂ ਹਰ ਕਿਸੇ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਦਿਲਜੀਤ ਦੇ ਫੈਨਜ਼ ਸਣੇ ਕਈ ਬਾਲੀਵੁੱਡ ਸਿਤਾਰੇ ਵੀ ਉਨ੍ਹਾਂ ਦੇ ਇਸ ਕੰਸਰਟ 'ਚ ਸ਼ਿਰਕਤ ਕਰਨ ਪਹੁੰਚੇ। ਇਨ੍ਹਾਂ 'ਚ ਵਰੁਣ ਧਵਨ, ਮਨੀਸ਼ ਪੌਲ ਤੇ ਕ੍ਰਿਤੀ ਸੈਨਨ ਸਣੇ ਕਈ ਲੋਕ ਸੈਲਬਸ ਪਹੁੰਚੇ।
Bollywood Celebs at Diljit Dosanjh Concert: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਆਪਣੇ ਮੁੰਬਈ ਕੰਸਰਟ ਰਾਹੀਂ ਹਰ ਕਿਸੇ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਦਿਲਜੀਤ ਦੇ ਫੈਨਜ਼ ਸਣੇ ਕਈ ਬਾਲੀਵੁੱਡ ਸਿਤਾਰੇ ਵੀ ਉਨ੍ਹਾਂ ਦੇ ਇਸ ਕੰਸਰਟ 'ਚ ਸ਼ਿਰਕਤ ਕਰਨ ਪਹੁੰਚੇ। ਇਨ੍ਹਾਂ 'ਚ ਵਰੁਣ ਧਵਨ, ਮਨੀਸ਼ ਪੌਲ ਤੇ ਕ੍ਰਿਤੀ ਸੈਨਨ ਸਣੇ ਕਈ ਲੋਕ ਸੈਲਬਸ ਪਹੁੰਚੇ।
ਦੱਸ ਦਈਏ ਕਿ ਦਿਲਜੀਤ ਦੋਸਾਂਝ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ। ਦਿਲਜੀਤ ਦੇ ਗੀਤਾਂ ਨੂੰ ਮਹਿਜ਼ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਕਾਫੀ ਪਿਆਰ ਮਿਲਦਾ ਹੈ। ਕੈਚੋਲਾ 'ਚ ਪਰਫਾਰਮ ਕਰਕੇ ਦਿਲਜੀਤ ਨੇ ਵਿਦੇਸ਼ੀ ਫੈਨਜ਼ ਨੂੰ ਵੀ ਨੱਚਣ ਲਾ ਦਿੱਤਾ ਸੀ।
ਦਿਲਜੀਤ ਦੋਸਾਂਝ ਦੇ ਮੁੰਬਈ ਕੰਸਰਟ ਦੌਰਾਨ 'ਚ ਪਹੁੰਚੇ ਬਾਲੀਵੁੱਡ ਸੈਲਬਸ
ਹਾਲ ਹੀ ਵਿੱਚ 13 ਅਪ੍ਰੈਲ ਯਾਨੀ ਕਿ ਵਿਸਾਖੀ ਵਾਲੇ ਦਿਨ ਦਿਲਜੀਤ ਦੋਸਾਂਝ ਦਾ ਮੁੰਬਈ ਵਿਖੇ ਵੱਡਾ ਮਿਊਜ਼ਿਕਲ ਕੰਸਟਰ ਸੀ। ਇਸ ਦੌਰਾਨ ਗਾਇਕ ਦੇ ਫੈਨਜ਼ ਸਣੇ ਵੱਡੀ ਗਿਣਤੀ ਵਿੱਚ ਬਾਲੀਵੁੱਡ ਸਿਤਾਰੇ ਵੀ ਦਿਲਜੀਤ ਦੋਸਾਂਝ ਦੇ ਇਸ ਕੰਸਰਟ ਵਿੱਚ ਸ਼ਾਮਲ ਹੋਏ।
ਇਸ ਕੰਸਰਟ ਦੇ ਕਈ ਵੀਡੀਓ ਵੀ ਆਨਲਾਈਨ ਵਾਇਰਲ ਹੋ ਰਹੇ ਹਨ। ਇੱਕ ਕਲਿੱਪ ਵਿੱਚ, ਅਭਿਨੇਤਾ-ਕਾਮੇਡੀਅਨ ਅਤੇ ਹੋਸਟ ਮਨੀਸ਼ ਪੌਲ ਨੂੰ ਵਰੁਣ ਧਵਨ ਨਾਲ ਦਿਲਜੀਤ ਦੋਸਾਂਝ ਦੇ ਗੀਤ 'ਤੇ ਡਾਂਸ ਕਰਦੇ ਦੇਖਿਆ ਗਿਆ ਸੀ। ਇੱਕ ਹੋਰ ਕਲਿੱਪ ਵਿੱਚ, ਕ੍ਰਿਤੀ ਸੈਨਨ ਅਤੇ ਨੂਪੁਰ ਸੈਨਨ ਪਾਰਟੀ ਵਿੱਚ ਸ਼ਾਮਲ ਹੋਈਆਂ ਅਤੇ ਉਨ੍ਹਾਂ ਦੇ ਗੀਤ ਬੌਰਨ ਟੂ ਸ਼ਾਈਨ 'ਤੇ ਡਾਂਸ ਕੀਤਾ। ਫੈਨਜ਼ ਇਨ੍ਹਾਂ ਵੀਡੀਓਜ਼ ਤੇ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
ਹੋਰ ਪੜ੍ਹੋ : 'ਪਲਾਸਟਿਕ ਸਰਜਰੀ' ਤੋਂ ਬਾਅਦ ਬਦਲਿਆ ਰਾਜਕੁਮਾਰ ਰਾਓ ਦਾ ਲੁੱਕ, ਵਾਇਰਲ ਹੋ ਰਹੀਆਂ ਨੇ ਤਸਵੀਰਾਂ
ਦਿਲਜੀਤ ਦੋਸਾਂਝ ਨੇ ਕਰੀਨਾ ਕਪੂਰ ਸਣੇ ਫਿਲਮ ਕਰੂ ਦੀ ਟੀਮ ਦਾ ਕੀਤਾ ਧੰਨਵਾਦ
ਇਸ ਪ੍ਰੋਗਰਾਮ ਦੌਰਾਨ ਦਿਲਜੀਤ ਦੋਸਾਂਝ ਨੇ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਬਾਲੀਵੁੱਡ ਫਿਲਮ ਕਰੂ ਦੇ ਕੋ-ਸਟਾਰਸ ਦਾ ਵੀ ਧੰਨਵਾਦ ਕੀਤਾ ਅਤੇ ਆਪਣੇ ਫੈਨਜ਼ ਦਾ ਧੰਨਵਾਦ ਕੀਤਾ। ਇਸ ਦੌਰਾਨ ਦਿਲਜੀਤ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਦੀ ਤੁਲਨਾ ਰਿਹਾਨਾ ਨਾਲ ਕਰਦੇ ਨਜ਼ਰ ਆਏ। ਜਦੋਂ ਇਹ ਕਲਿੱਪ ਕਰੀਨਾ ਕੋਲ ਪਹੁੰਚੀ, ਉਸ ਨੇ ਤੁਰੰਤ ਇਸ ਨੂੰ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਸ਼ੇਅਰ ਕੀਤਾ। ਉਹ ਆਪਣੇ ਆਪ ਨੂੰ ਦਿਲਜੀਤ ਦੀ 'ਫੈਨ ਗਰਲ ਫਾਰਐਵਰ' ਵੀ ਕਹਿੰਦੀ ਹੈ।
View this post on Instagram