ਪ੍ਰਿਯੰਕਾ ਚੋਪੜਾ ਤੋਂ ਲੈ ਕੇ ਨੋਰਾ ਫਤੇਹੀ ਤੱਕ, ਜਾਣੋ ਆਈਟਮ ਨੰਬਰ ਲਈ ਕਿੰਨੇ ਕਰੋੜ ਲੈਂਦੀਆਂ ਨੇ ਅਦਾਕਾਰਾਂ
ਹਿੰਦੀ ਮਸਾਲਾ ਮੂਵੀ ਦੀ ਗੱਲ ਹੋਵੇ ਤੇ ਆਈਟਮ ਨੰਬਰ ਦਾ ਜ਼ਿਕਰ ਨਾ ਹੋਏ ਇਹ ਤਾਂ ਹੋ ਨਹੀਂ ਸਕਦਾ। ਆਈਟਮ ਨੰਬਰ ਜਿੰਨੇ ਸ਼ਾਨਜਾਰ ਹੁੰਦੇ ਹਨ, ਓਨੀ ਹੀ ਧਮਾਕੇਦਾਰ ਆਈਟਮ ਨੰਬਰ ਕਰਨ ਵਾਲੀਆਂ ਅਭਿਨੇਤਰੀਆਂ ਦੀ ਫੀਸ ਹੁੰਦੀ ਹੈ। ਕਈ ਅਦਾਕਾਰਾਂ ਤਾਂ 5 ਕਰੋੜ ਤੋਂ ਵੱਧ ਚਾਰਜ ਕਰਦੀਆਂ ਹਨ।
ਬਾਲੀਵੁੱਡ ਦੀ ਦੁਨੀਆ ਵਿੱਚ, ਅਜਿਹੀਆਂ ਕਈ ਸ਼ਾਨਦਾਰ ਅਭਿਨੇਤਰੀਆਂ ਹਨ ਜੋ ਨਾਂ ਮਹਿਜ ਆਪਣੀਆਂ ਫਿਲਮਾਂ ਤੇ ਅਦਾਕਾਰੀ ਤੋਂ ਨਾਮਣਾ ਖੱਟ ਰਹੀਆਂ ਹਨ ਤੇ ਚੰਗਾ ਪਸਾ ਕਮਾ ਰਹੀਆਂ ਹਨ ਬਲਕਿ ਆਪਣੇ ਸ਼ਾਨਦਾਰ ਆਈਟਮ ਨੰਬਰਾਂ ਲਈ ਵੀ ਬਹੁਤ ਜ਼ਿਆਦਾ ਫੀਸ ਵਸੂਲਦੀਆਂ ਹਨ। ਕਈਆਂ ਦੀ ਫੀਸ ਤੋਂ ਇੱਕ ਆਈਟਮ ਨੰਬਰ ਲਈ ਕਰੋੜਾਂ ਰੁਪਏ ਤੱਕ ਜਾਂਦੀ ਹੈ।
ਬਾਲੀਵੁੱਡ ਦੀ ਦੁਨੀਆ ਵਿੱਚ, ਅਜਿਹੀਆਂ ਕਈ ਸ਼ਾਨਦਾਰ ਅਭਿਨੇਤਰੀਆਂ ਹਨ ਜੋ ਨਾ ਸਿਰਫ ਆਪਣੀਆਂ ਫਿਲਮਾਂ ਤੇ ਅਦਾਕਾਰੀ ਤੋਂ ਨਾਮਣਾ ਖੱਟ ਰਹੀਆਂ ਹਨ ਤੇ ਚੰਗਾ ਪਸਾ ਕਮਾ ਰਹੀਆਂ ਹਨ ਬਲਕਿ ਆਪਣੇ ਸ਼ਾਨਦਾਰ ਆਈਟਮ ਨੰਬਰਾਂ ਲਈ ਵੀ ਬਹੁਤ ਜ਼ਿਆਦਾ ਫੀਸ ਵਸੂਲਦੀਆਂ ਹਨ। ਕਈਆਂ ਦੀ ਫੀਸ ਤੋਂ ਇੱਕ ਆਈਟਮ ਨੰਬਰ ਲਈ ਕਰੋੜਾਂ ਰੁਪਏ ਤੱਕ ਜਾਂਦੀ ਹੈ।
ਪ੍ਰਿਯੰਕਾ ਚੋਪੜਾ
ਇਸ ਲਿਸਟ ਵਿੱਚ ਸਭ ਤੋਂ ਪਹਿਲਾਂ ਨਾਮ ਹੈ ਬਹੁਮੁਖੀ ਪ੍ਰਤਿਭਾ ਦੀ ਮਾਲਕ ਅਦਾਕਾਰਾ ਪ੍ਰਿਯੰਕਾ ਚੋਪੜਾ ਦਾ, ਜਿਸ ਨੇ ਬਾਲੀਵੁੱਡ ਤੋਂ ਹਾਲੀਵੁੱਡ ਤੱਕ ਆਪਣੀ ਪਛਾਣ ਬਣਾਈ ਹੈ। ਪ੍ਰਿਯੰਕਾ ਚੋਪੜਾ ਨੇ ਫਿਲਮ 'ਗੋਲੀਓਂ ਕੀ ਰਾਸਲੀਲਾ ਰਾਮ-ਲੀਲਾ' ਦੇ ਆਪਣੇ ਸ਼ਾਨਦਾਰ ਆਈਟਮ ਨੰਬਰ 'ਰਾਮ ਚਾਹੇ ਲੀਲਾ' ਲਈ 6 ਕਰੋੜ ਰੁਪਏ ਲਏ ਹੈ।
ਸਾਮੰਥਾ ਰੂਥ ਪ੍ਰਭੂ
ਦੱਖਣ ਭਾਰਤੀ ਫਿਲਮ ਉਦਯੋਗ ਤੋਂ ਆਉਣ ਵਾਲੀ ਅਭਿਨੇਤਰੀ ਸਮੰਥਾ ਰੂਥ ਪ੍ਰਭੂ ਨੇ ਦੱਖਣ ਤੋਂ ਓਟੀਟੀ ਪਲੇਟਫਾਰਮਾਂ ਤੱਕ ਆਪਣੀ ਅਦਾਕਾਰੀ ਦਾ ਜਲਵਾ ਦਿਖਾਇਆ ਹੈ। ਸਮੰਥਾ ਨੇ ਫਿਲਮ 'ਪੁਸ਼ਪਾ' ਦੇ ਆਪਣੇ ਧਮਾਕੇਦਾਰ ਆਈਟਮ ਗੀਤ 'ਓ ਅੰਟਾਵਾ' ਲਈ 5 ਕਰੋੜ ਰੁਪਏ ਲਏ ਸੀ।
ਸਨੀ ਲਿਓਨ
ਆਪਣੀ ਬੋਲਡ ਅਤੇ ਖੂਬਸੂਰਤ ਪਰਸਨੈਲਿਟੀ ਲਈ ਜਾਣੀ ਜਾਂਦੀ, ਸੰਨੀ ਲਿਓਨ ਬਾਲੀਵੁੱਡ ਦੀ ਇੱਕ ਮਸ਼ਹੂਰ ਅਭਿਨੇਤਰੀ ਹੈ। ਉਸ ਨੇ ਆਪਣੇ ਆਈਟਮ ਨੰਬਰ 'ਲੈਲਾ ਮੈਂ ਲੈਲਾ' ਲਈ 3 ਕਰੋੜ ਰੁਪਏ ਦੀ ਫੀਸ ਲਈ ਸੀ।
ਨੋਰਾ ਫਤੇਹੀ
ਇਸ ਕ੍ਰਮ ਵਿੱਚ ਅਗਲਾ ਨਾਂ ਹੈ ਨੋਰਾ ਫਤੇਹੀ ਦਾ। ਸ਼ਾਨਦਾਰ ਡਾਂਸਰ ਨੋਰਾ ਫਤੇਹੀ ਨੇ ਆਪਣੇ ਬੇਮਿਸਾਲ ਡਾਂਸ ਮੂਵਜ਼ ਨਾਲ ਦਰਸ਼ਕਾਂ ਨੂੰ ਮੋਹ ਲਿਆ ਹੈ। ਨੋਰਾ ਆਪਣੇ ਹਰ ਇਲੈਕਟ੍ਰੀਫਾਇੰਗ ਆਈਟਮ ਨੰਬਰ ਲਈ 2 ਕਰੋੜ ਰੁਪਏ ਚਾਰਜ ਕਰਦੀ ਹੈ।
ਕੈਟਰੀਨਾ ਕੈਫ
ਕੈਟਰੀਨਾ ਕੈਫ ਨੇ ਫਿਲਮੀ ਕੈਰੀਅਰ ਵਿੱਚ ਫਿਲਮਾਂ ਦੇ ਨਾਲ-ਨਾਲ ਕਈ ਆਈਟਮ ਨੰਬਰ ਵੀ ਕੀਤੇ ਹਨ। ਉਨ੍ਹਾਂ ਨੇ ਆਪਣੇ ਸਭ ਤੋਂ ਮਸ਼ਹਰੂ ਆਈਟਮ ਨੰਬਰ 'ਚਿਕਨੀ ਚਮੇਲੀ' ਲਈ 2 ਕਰੋੜ ਰੁਪਏ ਦੀ ਫੀਸ ਲਈ।
ਦੀਪਿਕਾ ਪਾਦੂਕੋਣ
ਪ੍ਰਤਿਭਾਸ਼ਾਲੀ ਦੀਪਿਕਾ ਪਾਦੂਕੋਣ ਆਪਣੀ ਮਨਮੋਹਕ ਸਕ੍ਰੀਨ ਪ੍ਰਜ਼ੈਂਸ ਲਈ ਜਾਣੀ ਜਾਂਦੀ ਹੈ। ਉਸ ਨੇ ਆਪਣੇ ਮਨਮੋਹਕ ਆਈਟਮ ਗੀਤ 'ਦਮ ਮਾਰੋ ਦਮ' ਲਈ 1.5 ਕਰੋੜ ਰੁਪਏ ਦੀ ਫੀਸ ਮੰਗੀ ਹੈ।
ਮਲਾਇਕਾ ਅਰੋੜਾ
ਮਲਾਇਕਾ ਅਰੋੜਾ, ਜੋ ਕਿ ਆਪਣੇ ਸ਼ਾਨਦਾਰ ਡਾਂਸ ਮੂਵਜ਼ ਲਈ ਜਾਣੀ ਜਾਂਦੀ ਹੈ, ਨੂੰ ਬਾਲੀਵੁੱਡ ਦੀਆਂ ਸਭ ਤੋਂ ਹੌਟ ਅਭਿਨੇਤਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਫਿਲਮ 'ਦਬੰਗ' ਦੇ ਆਪਣੇ ਆਈਟਮ ਨੰਬਰ 'ਮੁੰਨੀ ਬਦਨਾਮ' ਲਈ 2 ਕਰੋੜ ਰੁਪਏ ਦੀ ਫੀਸ ਲਈ ਸੀ।
ਤੁਹਾਡੇ ਲਈ ਅਸੀਂ ਜੋ ਲਿਸਟ ਲੈ ਕੇ ਆਏ ਹਾਂ ਇਸ ਵਿੱਚ ਅਸੀਂ ਵਧਦੇ ਤੋਂ ਘਟਦੇ ਕ੍ਰਮ ਵਿੱਚ ਜਾਵਾਂਗੇ ਤੇ ਇਸ ਲਿਸਟ ਵਿੱਚ ਸਭ ਤੋਂ ਪਹਿਲਾ ਨੰਬਰ ਆਉਂਦਾ ਹੈ ਪ੍ਰਿਯੰਕਾ ਚੋਪੜਾ ਦਾ...