ਸਾਬਕਾ ਮਿਸ ਵਰਲਡ ਪ੍ਰਤੀਯੋਗੀ ਦੀ ਕੈਂਸਰ ਕਾਰਨ ਮੌਤ
ਸਾਬਕਾ ਮਿਸ ਵਰਲਡ ਪ੍ਰਤੀਯੋਗੀ ਸ਼ੇਰਿਕਾ ਡੀ ਆਰਮਸ ਦੀ ਛੱਬੀ ਸਾਲਾਂ ਦੀ ਉਮਰ ‘ਚ ਮੌਤ ਹੋ ਗਈ ਹੈ ।ਉਸ ਨੇ 2015 ‘ਚ ਮਿਸ ਵਰਲਡ ਮੁਕਾਬਲੇ ‘ਚ ਆਪਣੇ ਦੇਸ਼ ਦੀ ਨੁੰਮਾਇਦਗੀ ਕੀਤੀ ਸੀ । ਉਹ ਕੈਂਸਰ ਵਰਗੀ ਭਿਆਨਕ ਬੀਮਾਰੀ ਦੇ ਨਾਲ ਜੂਝ ਰਹੀ ਸੀ ।
ਸਾਬਕਾ ਮਿਸ ਵਰਲਡ ਪ੍ਰਤੀਯੋਗੀ (Former Miss World contestant) ਸ਼ੇਰਿਕਾ ਡੀ ਆਰਮਸ (sherika de armas) ਦੀ ਛੱਬੀ ਸਾਲਾਂ ਦੀ ਉਮਰ ‘ਚ ਮੌਤ ਹੋ ਗਈ ਹੈ ।ਉਸ ਨੇ 2015 ‘ਚ ਮਿਸ ਵਰਲਡ ਮੁਕਾਬਲੇ ‘ਚ ਆਪਣੇ ਦੇਸ਼ ਦੀ ਨੁੰਮਾਇਦਗੀ ਕੀਤੀ ਸੀ । ਉਹ ਕੈਂਸਰ ਵਰਗੀ ਭਿਆਨਕ ਬੀਮਾਰੀ ਦੇ ਨਾਲ ਜੂਝ ਰਹੀ ਸੀ । 2021 ‘ਚ ਉਸ ਨੂੰ ਗਰਭ ‘ਚ ਹੋਏ ਕੈਂਸਰ ਦੇ ਬਾਰੇ ਪਤਾ ਲੱਗਿਆ ਸੀ । ਉਸ ਦੀ ਮੌਤ ਦੀ ਜਾਣਕਾਰੀ ਉਸ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ।
ਹੋਰ ਪੜ੍ਹੋ : ਈਸ਼ਾ ਦਿਓਲ, ਹਿਮਾਂਸ਼ੀ ਖੁਰਾਣਾ ਅਤੇ ਦੇਬੀਨਾ ਬੈਨਰਜੀ ਨਰਾਤਿਆਂ ‘ਚ ਕਰ ਰਹੀਆਂ ਮਾਂ ਦੀ ਪੂਜਾ ਅਰਚਨਾ, ਵੇਖੋ ਤਸਵੀਰਾਂ
ਸੋਸ਼ਲ ਮੀਡੀਆ ‘ਤੇ ਉਸ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ।ਦੁੱਖ ਦੀ ਇਸ ਘੜੀ ‘ਚ ਹਰ ਕੋਈ ਉਸ ਦੇ ਪਰਿਵਾਰ ਨੂੰ ਧਰਵਾਸ ਦੇ ਰਿਹਾ ਹੈ । ਉਸ ਦੇ ਨਾਲ ਪ੍ਰਤੀਯੋਗਿਤਾ ‘ਚ ਭਾਗ ਲੈਣ ਵਾਲੀਆਂ ਹੋਰ ਪ੍ਰਤੀਭਾਗੀਆਂ ਨੇ ਵੀ ਉਸ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।