ਪੂਨਮ ਪਾਂਡੇ ਨੂੰ ਹੋ ਸਕਦੀ ਹੈ ਜੇਲ੍ਹ, ਅਦਾਕਾਰਾ ਦੇ ਖਿਲਾਫ FIR ਦਰਜ ਕਰਨ ਦੀ ਕੀਤੀ ਜਾ ਰਹੀ ਹੈ ਮੰਗ

By  Pushp Raj February 3rd 2024 08:12 PM

Poonam Pandey FIR: ਉਹ ਸਾਰੇ ਲੋਕ ਜਿਨ੍ਹਾਂ ਦਾ ਦਿਲ ਪੂਨਮ ਪਾਂਡੇ ਦੀ ਮੌਤ ਦੀ ਖਬਰ (Poonam Pandey Death News) ਨਾਲ ਟੁੱਟ ਗਿਆ ਸੀ ਅਤੇ ਜੋ ਅਦਾਕਾਰਾ ਦੀ ਮੌਤ ਤੋਂ ਸਦਮੇ 'ਚ ਸਨ, ਉਹ ਹੁਣ ਇਸ ਗੱਲ ਨੂੰ ਲੈ ਕੇ ਗੁੱਸੇ 'ਚ ਹਨ ਕਿ ਪੂਨਮ ਪਾਂਡੇ ਜ਼ਿੰਦਾ ਹੈ। ਦਰਅਸਲ, 2 ਫਰਵਰੀ ਨੂੰ ਪੂਨਮ ਪਾਂਡੇ ਦੀ ਟੀਮ ਨੇ ਸੋਸ਼ਲ ਮੀਡੀਆ 'ਤੇ ਇਹ ਕਹਿ ਕੇ ਅਦਾਕਾਰਾ ਦੀ ਮੌਤ ਦਾ ਐਲਾਨ ਕੀਤਾ ਸੀ ਕਿ ਉਹ ਸਰਵਾਈਕਲ ਕੈਂਸਰ ਤੋਂ ਪੀੜਤ ਹੈ ਅਤੇ ਅੱਜ 3 ਫਰਵਰੀ ਨੂੰ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਆ ਕੇ ਕਿਹਾ ਕਿ ਉਹ ਜ਼ਿੰਦਾ ਹੈ।


ਪੂਨਮ ਨੇ ਦੱਸਿਆ ਕਿ ਉਸ ਨੇ ਇਹ ਸਭ ਕੁਝ ਕੈਂਸਰ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਕੀਤਾ ਸੀ। ਉੱਥੇ ਹੀ ਸੋਸ਼ਲ ਮੀਡੀਆ 'ਤੇ ਪੂਨਮ ਪਾਂਡੇ (Poonam Pandey) ਦੇ ਭੱਦੇ ਮਜ਼ਾਕ ਕਾਰਨ ਪ੍ਰਸ਼ੰਸਕਾਂ ਅਤੇ ਸੈਲੇਬਸ 'ਚ ਕਾਫੀ ਗੁੱਸਾ ਹੈ ਅਤੇ ਉਹ ਅਦਾਕਾਰਾ ਦੀ ਆਲੋਚਨਾ ਕਰ ਰਹੇ ਹਨ। 

View this post on Instagram

A post shared by Poonam Pandey (@poonampandeyreal)


ਕੀ ਮੌਤ ਦੀ ਝੂਠੀ ਖਬਰ ਫੈਲਾਉਣ ਵਾਲੀ ਪੂਨਮ ਪਾਂਡੇ ਜਾਵੇਗੀ ਜੇਲ੍ਹ?


ਦੱਸ ਦੇਈਏ ਕਿ ਮੌਤ ਦੀ ਝੂਠੀ ਖ਼ਬਰ ਫੈਲਾਉਣ ਦੇ ਮਾਮਲੇ ਵਿੱਚ ਅਦਾਕਾਰਾ ਨੂੰ ਜੇਲ੍ਹ ਹੋ ਸਕਦੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੂੰ ਭਾਰੀ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ। ਆਈਟੀ ਐਕਟ 2000 ਦੀ ਧਾਰਾ 67 ਤਹਿਤ ਜੇਕਰ ਕੋਈ ਵਿਅਕਤੀ ਮੌਤ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਫੈਲਾਉਣ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਇਸ ਮਾਮਲੇ 'ਚ ਉਕਤ ਦੋਸ਼ੀ ਨੂੰ 3 ਸਾਲ ਦੀ ਕੈਦ ਅਤੇ 5 ਲੱਖ ਰੁਪਏ ਤੱਕ ਦਾ ਭਾਰੀ ਜੁਰਮਾਨਾ ਹੋ ਸਕਦਾ ਹੈ। ਇਸ ਅਪਰਾਧ ਨੂੰ ਦੁਹਰਾਉਣ 'ਤੇ 5 ਸਾਲ ਦੀ ਕੈਦ ਅਤੇ 10 ਲੱਖ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ।

View this post on Instagram

A post shared by Poonam Pandey (@poonampandeyreal)

 

ਹੋਰ ਪੜ੍ਹੋ: ਕਰਨ ਸਿੰਘ ਗਰੋਵਰ ਨੇ ਦੱਸਿਆ ਮਾਤਾ-ਪਿਤਾ ਬਨਣ ਤੋਂ ਬਾਅਦ ਦਾ ਤਜ਼ਰਬਾ, ਧੀ ਦੇਵੀ ਨੂੰ ਕਿਹਾ ਨੰਨ੍ਹੀ ਫਾਈਟਰ


ਅਦਾਕਾਰਾ ਨੇ ਵੀਡੀਓ ਸ਼ੇਅਰ ਕਰਕੇ ਫੈਨਜ਼ ਨੂੰ ਦੱਸਿਆ ਕਿ ਮੈਂ ਜ਼ਿੰਦਾ ਹਾਂ 


ਦੱਸਣਯੋਗ ਹੈ ਕਿ ਅੱਜ 3 ਫਰਵਰੀ ਨੂੰ ਪੂਨਮ ਪਾਂਡੇ ਨੇ ਸੋਸ਼ਲ ਮੀਡੀਆ 'ਤੇ ਆ ਕੇ ਕਿਹਾ, 'ਹੈਲੋ, ਮੈਂ ਪੂਨਮ ਹਾਂ, ਮੈਂ ਤੁਹਾਡੇ ਸਾਰਿਆਂ ਤੋਂ ਮਾਫੀ ਚਾਹੁੰਦੀ ਹਾਂ, ਮੈਂ ਤੁਹਾਡੇ ਦਿਲ ਨੂੰ ਠੇਸ ਪਹੁੰਚਾਈ ਹੈ, ਪਰ ਮੇਰਾ ਇਹ ਇਰਾਦਾ ਨਹੀਂ ਹੈ। ਮੇਰਾ ਮਤਲਬ ਇਸ ਨੂੰ ਫੈਲਾਉਣਾ ਨਹੀਂ ਸੀ, ਮੈਂ ਸਿਰਫ ਸਰਵੀਕਲ ਕੈਂਸਰ ਬਾਰੇ ਗੱਲ ਕਰਨਾ ਚਾਹੁੰਦੀ ਸੀ, ਜਿਸ ਬਾਰੇ ਅਸੀਂ ਜ਼ਿਆਦਾ ਚਰਚਾ ਨਹੀਂ ਕਰਦੇ ਹਾਂ, ਮੈਂ ਸਵੀਕਾਰ ਕਰਦੀ ਹਾਂ ਕਿ ਮੈਂ ਆਪਣੀ ਮੌਤ ਦੀ ਝੂਠੀ ਖਬਰ ਫੈਲਾਈ ਹੈ, ਮੈਂ ਚਾਹੁੰਦੀ ਹਾਂ ਕਿ ਤੁਸੀਂ ਮੇਰੇ ਇਸ ਤਰੀਕੇ ਨਾਲੋਂ ਕੈਂਸਰ ਦੀ ਚਰਚਾ ਕਰੋ।'

Related Post