ਫ਼ਿਲਮ ਮੇਕਰ ਫਰਾਹ ਖ਼ਾਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਅੰਮ੍ਰਿਤਸਰੀ ਖਾਣੇ ਦਾ ਵੀ ਮਾਣਿਆ ਅਨੰਦ

ਫ਼ਿਲਮ ਮੇਕਰ ਅਤੇ ਕੋਰੀਓਗ੍ਰਾਫਰ ਫਰਾਹ ਖ਼ਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਪਹੁੰਚੀ । ਜਿੱਥੇ ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ । ਫਰਾਹ ਖਾਨ ਨੇ ਇਸ ਦੀਆਂ ਤਸਵੀਰਾਂ ਵੀ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝੀਆਂ ਕੀਤੀਆਂ ਹਨ ।

By  Shaminder December 6th 2023 10:18 AM -- Updated: December 6th 2023 10:22 AM

ਫ਼ਿਲਮ ਮੇਕਰ ਅਤੇ ਕੋਰੀਓਗ੍ਰਾਫਰ ਫਰਾਹ ਖ਼ਾਨ (Farah Khan) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਪਹੁੰਚੀ । ਜਿੱਥੇ ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ । ਫਰਾਹ ਖਾਨ ਨੇ ਇਸ ਦੀਆਂ ਤਸਵੀਰਾਂ ਵੀ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝੀਆਂ ਕੀਤੀਆਂ ਹਨ । ਇਸ ਮੌਕੇ ਉਨ੍ਹਾਂ ਨੇ ਅੰਮ੍ਰਿਤਸਰੀ ਛੋਲੇ ਭਟੂਰਿਆਂ ਦਾ ਵੀ ਅਨੰਦ ਲਿਆ ਅਤੇ ਲੱਸੀ ਵੀ ਪੀਤੀ ।

ਹੋਰ ਪੜ੍ਹੋ :  ਦਿਲਜੀਤ ਦੋਸਾਂਝ ਨੇ ਸਾਂਝਾ ਕੀਤਾ ਵੀਡੀਓ, ਵੇਖੋ ਕਿਵੇਂ ਰੋਜ਼ਾਨਾ ਕਿਵੇਂ ਬਿਤਾਉਂਦੇ ਨੇ ਸਮਾਂ

ਇਸ ਮੌਕੇ ਉਨ੍ਹਾਂ ਨੇ ਅੰਮ੍ਰਿਤਸਰੀ ਲੱਸੀ ਦੀ ਤਾਰੀਫ ਕਰਦਿਆਂ ਲਿਖਿਆ ‘ਮੈਂ ਸਹੁੰ ਖਾ ਕੇ ਕਹਿੰਦੀ ਹਾਂ ਕਿ ਇਸ ਤਰ੍ਹਾਂ ਦੀ ਲੱਸੀ ਮੈਂ ਕਦੇ ਨਹੀਂ ਪੀਤੀ, ਮੈਂ ਇਸ ਨੂੰ ਪੀ ਨਹੀਂ ਖਾ ਰਹੀ ਹਾਂ’। ਇਸ ਤੋਂ ਇਲਾਵਾ ਉਨ੍ਹਾਂ ਨੇ ਛੋਲੇ ਭਟੂਰੇ ਖਾਂਦੇ ਹੋਏ ਦਾ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ। 

ਗਰੀਬੀ ‘ਚ ਕੱਟੇ ਦਿਨ 

 ਫਰਾਹ ਖ਼ਾਨ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਨ੍ਹਾਂ ਨੇ ਇੱਕ ਚੈਟ ਸ਼ੋਅ ‘ਚ ਆਪਣੀ ਜ਼ਿੰਦਗੀ ਦੇ ਨਾਲ ਜੁੜੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ । ਉਨ੍ਹਾਂ ਨੇ ਕਿਹਾ ਸੀ ਕਿ ਕਿਸ ਤਰ੍ਹਾਂ ਰਾਤੋ ਰਾਤ ਗਰੀਬ ਹੋ ਗਈ ਸੀ । ਜਿਸ ਤੋਂ ਬਾਅਦ ਉਹ ਆਪਣੇ ਘਰ ਦਾ ਦਰਵਾਜ਼ਾ ਖੁੱਲ੍ਹਾ ਰੱਖ ਕੇ ਸੌਂਦੇ ਸਨ ਤਾਂ ਕਿ ਰਹਿਮ ਕਰਕੇ ਕੋਈ ਉਨ੍ਹਾਂ ਨੂੰ ਕੁਝ ਦੇ ਜਾਵੇ।


ਅੱਜ ਫਰਾਹ ਖ਼ਾਨ ਦੇ ਕੋਲ ਲਗਜ਼ਰੀ ਸਹੂਲਤਾਂ ਦੇ ਨਾਲ ਲੈਸ ਘਰ ਹੈ । ਸ਼ਾਨਦਾਰ ਗੱਡੀਆਂ ਅਤੇ ਹੋਰ ਵੀ ਐਸ਼ੋ ਆਰਾਮ ਦਾ ਹਰ ਸਾਜ਼ੋ ਸਮਾਨ ਮੌਜੂਦ ਹੈ । ਫਰਾਹ ਖ਼ਾਨ ਦਾ ਕਹਿਣਾ ਹੈ ਕਿ ਕਦੇ ਕਦੇ ਤਾਂ ਉਨ੍ਹਾਂ ਨੂੰ ਇਹ ਵਿਸ਼ਵਾਸ਼ ਹੀ ਨਹੀਂ ਹੁੰਦਾ ਕਿ ਇਹ ਲਗਜ਼ਰੀ ਘਰ ਉਨ੍ਹਾਂ ਦਾ ਹੈ । ਪਰ ਹੁਣ ਪ੍ਰਮਾਤਮਾ ਦੀ ਕਿਰਪਾ ਦਾ ਨਾਲ ਸਭ ਕੁਝ ਸੈਟਲ ਹੈ। 

View this post on Instagram

A post shared by Farah Khan Kunder (@farahkhankunder)




Related Post