ਫ਼ਿਲਮ ਅਦਾਕਾਰਾ ਊਰਵਸ਼ੀ ਰੌਤੇਲਾ ਨੂੰ ਸ਼ੂਟਿੰਗ ਦੌਰਾਨ ਲੱਗੀਆਂ ਸੱਟਾਂ, ਹਸਪਤਾਲ ‘ਚ ਕਰਵਾਇਆ ਗਿਆ ਭਰਤੀ
ਖ਼ਬਰਾਂ ਮੁਤਾਬਕ ਅਦਾਕਾਰਾ ਨੂੰ ਹੈਦਰਾਬਾਦ ਦੇ ਇੱਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਊਰਵਸ਼ੀ ਦਾ ਹੱਥ ਫ੍ਰੈਕਚਰ ਹੋ ਗਿਆ ਹੈ।
ਅਦਾਕਾਰਾ ਊਰਵਸ਼ੀ ਰੌਤੇਲਾ (Urvashi Rautela) ਨੂੰ ਸ਼ੂਟਿੰਗ ਦੌਰਾਨ ਸੱਟ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਅਦਾਕਾਰਾ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਖ਼ਬਰਾਂ ਮੁਤਾਬਕ ਅਦਾਕਾਰਾ ਨੂੰ ਹੈਦਰਾਬਾਦ ਦੇ ਇੱਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਊਰਵਸ਼ੀ ਦਾ ਹੱਥ ਫ੍ਰੈਕਚਰ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਇੱਕ ਤੇਲਗੂ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਸੀ । ਜਿਸ ਦੇ ਦੌਰਾਨ ਉਸ ਨੂੰ ਸੱਟ ਲੱਗ ਗਈ ਹੈ ।
ਊਰਵਸ਼ੀ ਰੌਤੇਲਾ ਦਾ ਵਰਕ ਫ੍ਰੰਟ
ਊਰਵਸ਼ੀ ਰੌਤੇਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਜਿਸ ‘ਚ ਗ੍ਰੇਟ ਗ੍ਰੈਂਡ ਮਸਤੀ, ਪਾਗਲਪੰਤੀ, ਸਿੰਘ ਸਾਹਿਬ ਦਾ ਗ੍ਰੇਟ, ਸਨਮ ਰੇ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।ਅਦਾਕਾਰੀ ਦੇ ਨਾਲ-ਨਾਲ ਊਰਵਸ਼ੀ ਰੌਤੇਲਾ ਆਪਣੀ ਖੂਬਸੂਰਤੀ ਦੇ ਲਈ ਵੀ ਜਾਣੀ ਜਾਂਦੀ ਹੈ। ਉਨ੍ਹਾਂ ਨੇ 2015 ‘ਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਸੀ ਅਤੇ ਮਹਿਜ਼ ਪੰਦਰਾਂ ਸਾਲ ਦੀ ਉਮਰ ‘ਚ ਆਪਣੇ ਮਾਡਲਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।
ਇਸ ਤੋਂ ਪਹਿਲਾਂ 2009 ‘ਚ ਉਸ ਨੇ ਮਿਸ ਟੀਨ ਇੰਡੀਆ 2009 ਦਾ ਵੀ ਖਿਤਾਬ ਆਪਣੇ ਨਾਂਅ ਕੀਤਾ ਸੀ।ਊਰਵਸ਼ੀ ਰੌਤੇਲਾ ਆਪਣੀ ਅਦਾਕਾਰੀ ਦੇ ਨਾਲ –ਨਾਲ ਆਪਣੀ ਦਰਿਆ ਦਿਲੀ ਦੇ ਲਈ ਵੀ ਮਸ਼ਹੂਰ ਹੈ। ਉਸ ਨੇ ਲਾਕ ਡਾਊਨ ਦੌਰਾਨ ਗਰੀਬ ਤੇ ਜ਼ਰੂਰਤਮੰਦਾਂ ਦੀ ਸੇਵਾ ਵੀ ਕੀਤੀ ਸੀ।
ਹੋਰ ਪੜ੍ਹੋ