ਮਸ਼ਹੂਰ ਗਾਇਕਾ ਜਸਪਿੰਦਰ ਚੀਮਾ ਦੇ ਮਾਤਾ ਦਾ ਹੋਇਆ ਦਿਹਾਂਤ, ਗਾਇਕਾ ਨੇ ਭਾਵੁਕ ਪੋਸਟ ਕੀਤੀ ਸਾਂਝੀ
ਜਸਪਿੰਦਰ ਨਰੂਲਾ ਦੇ ਮਾਤਾ ਜੀ ਦਾ ਦਿਹਾਂਤ ਹੋ ਗਿਆ ਹੈ। ਇਸ ਬਾਰੇ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਜਾਣਕਾਰੀ ਦਿੱਤੀ ਹੈ। ਗਾਇਕਾ ਨੇ ਭਰੇ ਮਨ ਨਾਲ ਲਿਖਿਆ ‘ਭਾਰੀ ਦਿਲ ਨਾਲ, ਮੈਂ ਆਪਣੇ ਪਰਿਵਾਰ ਦੀ ਇਸ ਤਸਵੀਰ ਨੂੰ ਸਾਂਝਾ ਕਰ ਰਹੀ ਹਾਂ ।
ਮਸ਼ਹੂਰ ਪੰਜਾਬੀ ਤੇ ਬਾਲੀਵੁੱਡ ਗਾਇਕਾ ਜਸਪਿੰਦਰ ਨਰੂਲਾ (Jaspinder Narula)ਦੇ ਮਾਤਾ ਜੀ ਦਾ ਦਿਹਾਂਤ ਹੋ ਗਿਆ ਹੈ। ਇਸ ਬਾਰੇ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਜਾਣਕਾਰੀ ਦਿੱਤੀ ਹੈ। ਗਾਇਕਾ ਨੇ ਭਰੇ ਮਨ ਨਾਲ ਲਿਖਿਆ ‘ਭਾਰੀ ਦਿਲ ਨਾਲ, ਮੈਂ ਆਪਣੇ ਪਰਿਵਾਰ ਦੀ ਇਸ ਤਸਵੀਰ ਨੂੰ ਸਾਂਝਾ ਕਰ ਰਹੀ ਹਾਂ । ਕਿਉਂਕਿ ਹੌਲੀ ਹੌਲੀ ਅਸੀਂ ਆਪਣੇ ਮਾਪਿਆਂ ਨੂੰ ਅਲਵਿਦਾ ਕਹਿ ਰਹੇ ਹਾਂ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦੇ ਨਾਂਅ ‘ਤੇ ਧੋਖਾਧੜੀ, ਬਾਪੂ ਬਲਕੌਰ ਸਿੱਧੂ ਨੇ ਦਰਜ ਕਰਵਾਈ ਸ਼ਿਕਾਇਤ
ਮੇਰੀ ਪਿਆਰੀ ਮਾਂ ਜੋ ਆਪਣੇ ਸਾਥੀਆਂ ਮੇਰੇ ਪਿਤਾ, ਵੱਡੀ ਮੰਮੀ ਅਤੇ ਉਨ੍ਹਾਂ ਦੇ ਵੱਡੇ ਭਰਾ ਨਾਲ ਸਵਰਗ ‘ਚ ਚਲੇ ਗਏ ਹਨ ।ਉਸ ਦੀ ਕਿਰਪਾ ਅਤੇ ਨਿੱਘ ਅਜਿਹਾ ਸੀ ਕਿ ਉਸ ਨੇ ਸਾਨੂੰ ਹਮੇਸ਼ਾ ਇੱਕਠਿਆਂ ਜੋੜੀ ਰੱਖਿਆ । ਉਸ ਦੀ ਵਿਰਾਸਤ ਹਮੇਸ਼ਾ ਸਾਨੂੰ ਪ੍ਰੇਰਿਤ ਕਰਦੀ ਰਹੇਗੀ’।ਰੈਸਟ ਇਨ ਪੀਸ ਮੰਮੀ ਅਸੀਂ ਤੁਹਾਨੂੰ ਹਮੇਸ਼ਾ ਪਿਆਰ ਕਰਦੇ ਰਹਾਂਗੇ’। ਜਿਉਂ ਹੀ ਜਸਪਿੰਦਰ ਚੀਮਾ ਨੇ ਇਸ ਪੋਸਟ ਨੂੰ ਸਾਂਝਾ ਕੀਤਾ ਤਾਂ ਕਈ ਸੈਲੀਬ੍ਰੇਟੀਜ਼ ਨੇ ਵੀ ਉਨ੍ਹਾਂ ਦੇ ਨਾਲ ਦੁੱਖ ਜਤਾਇਆ ਹੈ।
ਜਸਪਿੰਦਰ ਨਰੂਲਾ ਦਾ ਵਰਕ ਫ੍ਰੰਟ
ਜਸਪਿੰਦਰ ਨਰੂਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚੰਨਾ ਜੁਦਾਈ ਪੈ ਗਈ’,’ਸਾਰੇ ਪਿੰਡ ਦੇ ਵਾਰੰਟ ਕਢਾਏ’ ਸਣੇ ਕਈ ਹਿੱਟ ਗੀਤ ਗਾਏ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਬਾਲੀਵੁੱਡ ਦੇ ਲਈ ਵੀ ਕਈ ਗੀਤ ਗਾਏ ਹਨ । ਜਿਸ ‘ਚ ਜੁਗਨੀ ਜੁਗਨੀ, ਜਲਵਾ-ਜਲਵਾ, ਇੱਕ ਮੁਲਾਕਾਤ, ਪਿਆਰ ਤੋ ਹੋਨਾ ਹੀ ਥਾ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ । ਜਸਪਿੰਦਰ ਨਰੂਲਾ ਨੇ ਬਹੁਤ ਹੀ ਛੋਟੀ ਉਮਰ ‘ਚ ਗਾਉਣਾ ਸ਼ੁਰੂ ਕਰ ਦਿੱਤਾ ਸੀ । ਉਹ ਦੂਰਦਰਸ਼ਨ ‘ਤੇ ਵੀ ਬਾਲ ਉਮਰ ‘ਚ ਗਾਉਂਦੇ ਰਹੇ ਹਨ ਅਤੇ ਇਸ ਦੇ ਨਾਲ ਹੀ ਰੇਡੀਓ ‘ਤੇ ਵੀ ਉਨ੍ਹਾਂ ਨੇ ਪਰਫਾਰਮ ਕੀਤਾ ਸੀ।