ਮਸ਼ਹੂਰ ਸ਼ਾਇਰ ਮੁਨਵਰ ਰਾਣਾ ਦਾ ਹੋਇਆ ਦਿਹਾਂਤ, ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

By  Pushp Raj January 15th 2024 01:15 PM

Poet Munawwar Rana Death: ਉਰਦੂ ਸਾਹਿਤ ਦੇ ਸ਼ਾਇਰ ਅਤੇ ਲੇਖਕ ਮੁਨੱਵਰ ਰਾਣਾ ਦਾ ਲੰਬੀ ਬਿਮਾਰੀ ਤੋਂ ਬਾਅਦ ਐਤਵਾਰ ਨੂੰ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਦਿਹਾਂਤ 14 ਜਨਵਰੀ ਦੇਰ ਰਾਤ ਹੋਇਆ ਹੈ। ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਉਹ 71 ਸਾਲਾਂ ਦੇ ਸਨ ਤੇ ਲੰਮੇਂ ਸਮੇਂ ਤੋਂ ਕਈ ਉਮਰ ਸਬੰਧੀ ਬਿਮਾਰੀਆਂ ਤੋਂ ਪੀੜਤ ਸਨ। 

ਮੀਡੀਆ ਰਿਪੋਰਟਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ 71 ਸਾਲਾ ਸ਼ਾਇਰ ਤੇ ਕਵਿ ਮੁਨਵਰ ਰਾਣਾ (Poet Munawwar Rana) ਲੰਮੇਂ ਸਮੇਂ ਤੋਂ ਉਮਰ ਸਬੰਧੀ ਦਿੱਕਤਾਂ ਦੇ ਚੱਲਦੇ ਬਿਮਾਰ ਸਨ। ਬੀਤੇ ਹਫ਼ਤੇ ਵੀਰਵਾਰ ਨੂੰ ਉਨ੍ਹਾਂ ਨੂੰ ਲਖਨਊ ਦੇ ਐਸਜੀਪੀਜੀਆਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਹ ਵੈਂਟੀਲੇਟਰ 'ਤੇ ਸਨ ਅਤੇ ਇਸ ਦੌਰਾਨ ਐਤਵਾਰ ਰਾਤ ਨੂੰ ਹਾਰਟ ਅਟੈਕ ਆਉਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਕਵੀ ਦੀ ਧੀ ਸੁਮਇਆ ਰਾਣਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਣੇ ਪਿਤਾ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਮੁਨੱਵਰ ਹਰ ਵਾਰ ਬਿਮਾਰੀ ਨਾਲ ਲੜ ਕੇ ਜਿੱਤਦੇ ਰਹੇ ਹਨ। ਉਹ ਆਪਣੇ ਆਖਰੀ ਸਾਹ ਤੱਕ ਲੜਦੇ ਰਹੇ, ਪਰ ਇਸ ਵਾਰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਧੀ ਸੁਮਇਆ ਰਾਣਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਦੋ ਦਿਨ ਲਖਨਊ ਦੇ ਮੇਦਾਂਤਾ ਹਸਪਤਾਲ 'ਚ ਭਰਤੀ ਸੀ। ਉਹ ਲੰਬੇ ਸਮੇਂ ਤੋਂ ਕਿਡਨੀ ਫੇਲ ਹੋਣ ਤੋਂ ਪੀੜਤ ਸਨ ਤੇ ਹਫ਼ਤੇ ਵਿੱਚ ਤਿੰਨ ਵਾਰ ਡਾਇਲਸਿਸ ਕਰਵਾ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਕਿਡਨੀ ਦੀ ਗੰਭੀਰ ਬੀਮਾਰੀ ਹੋ ਗਈ, ਜਿਸ ਕਾਰਨ ਉਹ ਕਈ ਪ੍ਰੋਗਰਾਮਾਂ 'ਚ ਹਿੱਸਾ ਨਹੀਂ ਲੈ ਸਕੇ।
 

Acclaimed poet Munawwar Rana dies following prolonged illness in Lucknow. He was admitted to the Sanjay Gandhi Post Graduate Institute of Medical Sciences (SGPGIMS). pic.twitter.com/JD4gjoy61t

— ANI (@ANI) January 14, 2024


ਮੁਨਵਰ ਰਾਣਾ ਦਾ ਜੀਵਨ 

ਮੁਨਵਰ ਰਾਣਾ ਦਾ ਜਨਮ 26 ਨਵੰਬਰ 1952 ਨੂੰ ਰਾਏਬਰੇਲੀ ਉੱਤਰ ਪ੍ਰਦੇਸ਼ ਵਿੱਚ ਹੋਇਆ ਹੈ। ਜਿਸ ਵੇਲੇ ਦੇਸ਼ ਦੀ ਵੰਡ ਹੋਈ ਉਸ ਸਮੇਂ ਮੁਨਵਰ ਰਾਣਾ ਦੇ ਬਹੁਤੇ ਨੇੜਲੇ ਤੇ ਖਾਸ ਰਿਸ਼ਤੇਦਾਰ ਦੇਸ਼ ਛੱਡ ਕੇ ਪਾਕਿਸਤਾਨ ਚੱਲੇ ਗਏ ਹਨ। ਇਸ ਮੌਕੇ ਭਾਈਚਾਰੇ ਦੀ ਵੰਡ ਤੇ ਸਮਾਜਿਕ ਤਨਾਅ ਦੇ ਵਿਚਾਲੇ ਮੁਨਵਰ ਰਾਣਾ ਦੇ ਪਿਤਾ ਨੇ ਆਪਣੇ ਦੇਸ਼ ਵਿੱਚ ਰਹਿਣ ਨੂੰ ਆਪਣਾ ਫਰਜ਼ ਮੰਨਿਆ। 


ਮੁਨਵਰ ਰਾਣਾ ਦੀ ਮੁੱਡਲੀ ਸਿੱਖਿਆ, ਕੋਲਕਾਤਾ ਵਿੱਚ ਹੋਈ। ਮੁਨਵਰ ਰਾਣਾ ਨੂੰ ਬਚਪਨ ਤੋਂ ਗਜ਼ਲਾਂ ਸੁਨਣ ਤੇ ਕਵਿਤਾਵਾਂ ਲਿਖਣ ਦਾ ਸ਼ੌਕ ਸੀ। ਮੁਨਵਰ ਰਾਣਾ ਨੇ ਗਜ਼ਲਾਂ ਤੋਂ ਇਲਾਵਾ ਕਈ ਕਵਿਤਾਵਾਂ ਤੇ ਕਿਤਾਬਾਂ ਲਿਖਿਆਂ। ਮੁਨਵਰ ਰਾਣਾ ਦ ਦੀਆਂ ਲਿਖਤਾਂ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਸਹਿਜ਼ ਹੀ  ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੀਆਂ ਰਚਨਾਵਾਂ ਦਾ ਉਰਦੂ ਤੋਂ ਇਲਾਵਾ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ ਹੈ।

 

 ਕੌਣ ਸਨ ਪ੍ਰਸਿੱਧ ਕਵੀ ਮੁਨੱਵਰ ਰਾਣਾ 

ਦੱਸ ਦੇਈਏ ਕਿ ਮੁਨੱਵਰ ਰਾਣਾ ਮਸ਼ਹੂਰ ਸ਼ਾਇਰ ਅਤੇ ਕਵੀ ਸਨ। ਉਹ ਉਰਦੂ ਤੋਂ ਇਲਾਵਾ ਹਿੰਦੀ ਅਤੇ ਅਵਧੀ ਭਾਸ਼ਾਵਾਂ ਵਿੱਚ ਵੀ ਕਿਤਾਬਾਂ ਤੇ ਰਚਨਾਵਾਂ ਲਿਖਦੇ ਸਨ। ਮੁਨੱਵਰ ਨੂੰ 2014 ਵਿੱਚ ਉਰਦੂ ਸਾਹਿਤ ਲਈ ਸਾਹਿਤ ਅਕਾਦਮੀ ਪੁਰਸਕਾਰ ਅਤੇ 2012 ਵਿੱਚ ਸ਼ਹੀਦ ਖੋਜ ਸੰਸਥਾ ਵੱਲੋਂ ਮਤੀ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਲਗਭਗ ਇੱਕ ਸਾਲ ਬਾਅਦ ਉਸਨੇ ਅਕੈਡਮੀ ਅਵਾਰਡ ਵਾਪਸ ਕਰ ਦਿੱਤਾ। ਇਸ ਦੇ ਨਾਲ ਹੀ ਵਧਦੀ ਅਸਹਿਣਸ਼ੀਲਤਾ ਕਾਰਨ ਉਨ੍ਹਾਂ ਨੇ ਕਦੇ ਵੀ ਕੋਈ ਸਰਕਾਰੀ ਪੁਰਸਕਾਰ ਨਾ ਲੈਣ ਦੀ ਸਹੁੰ ਚੁੱਕੀ ਸੀ।



ਹੋਰ ਪੜ੍ਹੋ: ਗਾਇਕ ਸਤਵਿੰਦਰ ਬੁੱਗਾ ਦੀ ਭਰਜਾਈ ਦਾ 21 ਦਿਨਾਂ ਬਾਅਦ ਹੋਇਆ ਅੰਤਿਮ ਸਸਕਾਰ, ਵੇਖੋ ਵੀਡੀਓ


ਮੁਨੱਵਰ ਰਾਣਾ ਦੀਆਂ ਕਿਤਾਬਾਂ ਕਈ ਭਾਸ਼ਾਵਾਂ ਵਿੱਚ ਛਪੀਆਂ ਹਨ। ਉਹ ਇੱਕ ਸਟੇਜੀ ਕਵੀ ਦੇ ਤੌਰ 'ਤੇ ਵੀ ਬਹੁਤ ਮਸ਼ਹੂਰ ਹੋਏ। ਕਵਿਤਾ ਤੋਂ ਬਿਨਾਂ ਉਨ੍ਹਾਂ ਨੇ ਇਤਿਹਾਸ ਸਬੰਧੀ ਕਈ ਕਿਤਾਬਾਂ ਲਿਖਿਆਂ, ਇਸ ਵਿੱਚ ਉਨ੍ਹਾਂ ਦਾ ਕੰਮ NIT ਇਲਾਹਾਬਾਦ ਵੱਲੋਂ 2012 ਵਿੱਚ ਰੱਖੇ ਗਏ ਸੱਭਿਆਚਾਰਕ ਆਯੋਜਨ 'ਤੇ ਵੀ ਪੇਸ਼ ਕਲਰਵ ਹੈ। ਮੁਨਵਰ ਰਾਣਾ ਦੀਆਂ ਹੁਣ ਤੱਕ ਇੱਕ ਦਰਜਨ ਤੋਂ ਵੱਧ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਜਿਨ੍ਹਾਂ ਚੋਂ ਮਾਂ, ਗ਼ਜ਼ਲ ਗਾਂਵ, ਪੀਪਲ ਛਾਂਵ, ਬਦਨ ਸਰਾਅ, ਨੀਮ ਕੇ ਫੂਲ, ਘਰ ਅਕੇਲਾ ਹੋ ਗਯਾ, ਬਗ਼ੈਰ ਨਕਸ਼ੇ ਕਾ ਮਰਾਨ, ਸਬ ਉਸਕੇ ਲਿਏ, ਨਏ ਮੌਸਮ ਕੇ ਫੂਲ, ਫਿਰ ਕਬੀਰ, ਕਹੋ ਜ਼ਿੱਲੇ ਇਲਾਹੀ ਸੇਆਦਿ ਸ਼ਾਮਲ ਹਨ। 

 




 

Related Post