'ਰਾਮਾਇਣ ਦੀ ਸੀਤਾ' ਨੂੰ ਹੀਰੋਇਨ ਬਨਾਉਣ ਵਾਲੇ ਮਸ਼ਹੂਰ ਡਾਇਰੈਕਟਰ ਚੰਦਰ ਬਹਿਲ ਦਾ ਹੋਇਆ ਦਿਹਾਂਤ

By  Pushp Raj March 1st 2024 11:20 PM
'ਰਾਮਾਇਣ ਦੀ ਸੀਤਾ' ਨੂੰ ਹੀਰੋਇਨ ਬਨਾਉਣ ਵਾਲੇ ਮਸ਼ਹੂਰ ਡਾਇਰੈਕਟਰ ਚੰਦਰ ਬਹਿਲ ਦਾ ਹੋਇਆ ਦਿਹਾਂਤ

Chander Hansraj Bahl Passes Away: ਹਾਲ ਹੀ 'ਚ ਟੀਵੀ ਜਗਤ ਤੋਂ ਇੱਕ ਦੁਖਦ ਖਬਰ ਸਾਹਮਣੇ ਆਈ ਹੈ। ਮਸ਼ਹੂਰ ਡਾਇਰੈਕਟਰ ਚੰਦਰ ਹੰਸਰਾਜ ਬਹਿਲ (Chander Bahl) ਦਾ ਦਿਹਾਂਤ  ਹੋ ਗਿਆ ਹੈ। ਉਨ੍ਹਾਂ ਕਈ ਹਿੰਦੀ ਤੇ ਗੁਜਰਾਤੀ ਸੀਰੀਅਲਸ  ਦਾ ਨਿਰਦੇਸ਼ਨ ਕੀਤਾ। 

 

ਚੰਦਰ ਹੰਸਰਾਜ ਬਹਿਲ ਦਾ ਹੋਇਆ ਦਿਹਾਂਤ

ਦੱਸ ਦਈਏ ਕਿ ਚੰਦਰ ਹੰਸਰਾਜ ਬਹਿਲ ਮਸ਼ਹੂਰ ਸੰਗੀਤ ਨਿਰਦੇਸ਼ਕ ਹੰਸਰਾਜ ਬਹਿਲ ਦੇ ਪੁੱਤਰ ਸਨ। 'ਜਨਨੀ' ਤੇ 'ਪਿਆ ਕਾ ਘਰ' ਉਨ੍ਹਾਂ ਦੇ ਮਸ਼ਹੂਰ ਸੀਰੀਅਲ ਹਨ। ਉਨ੍ਹਾਂ ਸਾਲ 1983 'ਚ ਫਿਲਮ 'ਸੁਨ ਮੇਰੀ ਲੈਲਾ' ਦਾ ਨਿਰਦੇਸ਼ਨ ਕੀਤਾ ਸੀ।

ਹਿੰਦੀ ਤੇ ਪੰਜਾਬੀ ਫਿਲਮਾਂ ਦੇ ਮਸ਼ਹੂਰ ਸੰਗੀਤਕਾਰ ਹੰਸਰਾਜ ਬਹਿਲ ਦੇ ਪੁੱਤਰ ਚੰਦਰ ਹੰਸਰਾਜ ਨੇ ਨਿਰਦੇਸ਼ਣ ਦੀ ਦੁਨੀਆ 'ਚ ਆਪਣਾ ਨਾਂ ਕਮਾਇਆ। ਉਨ੍ਹਾਂ ਕਈ ਮਸ਼ਹੂਰ ਸੀਰੀਅਲਾਂ ਦਾ ਨਿਰਦੇਸ਼ਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਗੁਜਰਾਤੀ ਭਾਸ਼ਾ ਦੇ ਸੀਰੀਅਲ ਵੀ ਬਣਾਏ।

ਚੰਦਰ ਹੰਸਰਾਜ ਬਹਿਲ ਨੇ ਦੀਪਿਕਾ ਚਿਖਾਲੀਆ ਨੂੰ ਬਣਾਇਆ ਸੀ ਹੀਰੋਈਨ

ਅਦਾਕਾਰਾ ਦੀਪਿਕਾ ਚਿਖਾਲੀਆ (Deepika Chikhalia) ਨੂੰ ਹੀਰੋਇਨ ਬਣਾਉਣ ਦਾ ਸਿਹਰਾ ਚੰਦਰ ਹੰਸਰਾਜ ਨੂੰ ਜਾਂਦਾ ਹੈ। ਚੰਦਰ ਹੰਸਰਾਜ ਨੇ 'ਰਾਮਾਇਣ' ਸੀਰੀਅਲ ਫੇਮ ਅਦਾਕਾਰਾ ਦੀਪਿਕਾ ਚਿਖਾਲੀਆ ਦੀ ਪਹਿਲੀ ਫਿਲਮ 'ਸੁਨ ਮੇਰੀ ਲੈਲਾ' ਦਾ ਨਿਰਦੇਸ਼ਨ ਕੀਤਾ ਸੀ। ਇਹ ਫਿਲਮ 1983 'ਚ ਰਿਲੀਜ਼ ਹੋਈ ਸੀ। ਇਸ 'ਚ ਦੀਪਿਕਾ ਤੋਂ ਇਲਾਵਾ ਰਾਜ ਕਿਰਨ, ਟੀਪੀ ਜੈਨ, ਬੀਰਬਲ ਤੇ ਮਧੂ ਮਲਹੋਤਰਾ ਵਰਗੇ ਸਿਤਾਰੇ ਵੀ ਨਜ਼ਰ ਆਏ।

ਚੰਦਰ ਹੰਸਰਾਜ ਬਹਿਲ ਨੇ 'ਹਕੂਮਤ ਜੱਟ ਦੀ' ਤੇ 'ਦਰਦ ਏ ਦਿਲ' ਵੀ ਡਾਇਰੈਕਟ ਕੀਤੇ। ਟੀਵੀ ਸੀਰੀਅਲਾਂ ਤੋਂ ਇਲਾਵਾ ਚੰਦਰ ਹੰਸਰਾਜ ਬਹਿਲ ਨੇ ਫਿਲਮਾਂ ਦਾ ਨਿਰਦੇਸ਼ਨ ਵੀ ਕੀਤਾ। ਉਨ੍ਹਾਂ ਮਿਥੁਨ ਚੱਕਰਵਰਤੀ ਅਭਿਨੀਤ ਫਿਲਮ 'ਸੁਨ ਸਜਨਾ' (1982) ਦਾ ਨਿਰਦੇਸ਼ਣ ਕੀਤਾ ਸੀ।

Related Post