ਮਸ਼ਹੂਰ ਸਿਨੇਮੈਟੋਗ੍ਰਾਫਰ ਗੰਗੂ ਰਾਮਸੇ ਦਾ ਹੋਇਆ ਦਿਹਾਂਤ, 83 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਬਾਲੀਵੁੱਡ ਤੋਂ ਹਾਲ ਹੀ ਵਿੱਚ ਇੱਕ ਦੁਖਦ ਖ਼ਬਰ ਸਾਹਮਣੇ ਆਈ ਹੈ। ਬਾਲੀਵੁੱਡ ਦੇ ਮਸ਼ਹੂਰ ਸਿਨੇਮੈਟੋਗ੍ਰਾਫਰ ਅਤੇ ਫਿਲਮ ਨਿਰਮਾਤਾ ਗੰਗੂ ਰਾਮਸੇ ਦਾ ਦਿਹਾਂਤ ਹੋ ਗਿਆ ਹੈ। ਉਹ 83 ਸਾਲ ਦੇ ਸਨ। ਗੰਗੂ ਰਾਮਸੇ ਦੇ ਪਰਿਵਾਰ ਮੁਤਾਬਕ ਉਨ੍ਹਾਂ ਨੇ ਐਤਵਾਰ ਸਵੇਰੇ ਹਸਪਤਾਲ ’ਚ ਆਖਰੀ ਸਾਹ ਲਿਆ।
Famous cinematographer Gangu Ramsay Death News: ਬਾਲੀਵੁੱਡ ਤੋਂ ਹਾਲ ਹੀ ਵਿੱਚ ਇੱਕ ਦੁਖਦ ਖ਼ਬਰ ਸਾਹਮਣੇ ਆਈ ਹੈ। ਬਾਲੀਵੁੱਡ ਦੇ ਮਸ਼ਹੂਰ ਸਿਨੇਮੈਟੋਗ੍ਰਾਫਰ ਅਤੇ ਫਿਲਮ ਨਿਰਮਾਤਾ ਗੰਗੂ ਰਾਮਸੇ ਦਾ ਦਿਹਾਂਤ ਹੋ ਗਿਆ ਹੈ। ਉਹ 83 ਸਾਲ ਦੇ ਸਨ। ਗੰਗੂ ਰਾਮਸੇ ਦੇ ਪਰਿਵਾਰ ਮੁਤਾਬਕ ਉਨ੍ਹਾਂ ਨੇ ਐਤਵਾਰ ਸਵੇਰੇ ਹਸਪਤਾਲ ’ਚ ਆਖਰੀ ਸਾਹ ਲਿਆ।
ਗੰਗੂ ਰਾਮਸੇ ‘ਪੁਰਾਣੀ ਹਵੇਲੀ’ ਅਤੇ ‘ਤਹਿਖਾਨਾ’ ਵਰਗੀਆਂ ਮਸ਼ਹੂਰ ਡਰਾਉਣੀਆਂ ਫਿਲਮਾਂ ਲਈ ਜਾਣੇ ਜਾਂਦੇ ‘ਰਾਮਸੇ ਬ੍ਰਦਰਜ਼’ ਟੀਮ ਦੇ ਸੱਤ ਲੋਕਾਂ ਵਿਚੋਂ ਇੱਕ ਸਨ।
ਮੀਡੀਆ ਤੇ ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਗੰਗੂ ਰਾਮਸੇ ਪਿਛਲੇ ਇਕ ਮਹੀਨੇ ਤੋਂ ਉਮਰ ਸਬੰਧੀ ਸਿਹਤ ਸਮੱਸਿਆਵਾਂ ਨਾਲ ਜੂਝ ਰਿਹਾ ਸੀ। ਰਾਮਸੇ ਦੇ ਪਰਿਵਾਰ ਨੇ ਇੱਕ ਬਿਆਨ ’ਚ ਕਿਹਾ, ‘‘ਬਹੁਤ ਦੁੱਖ ਨਾਲ ਅਸੀਂ ਤੁਹਾਨੂੰ ਸੂਚਿਤ ਕਰਦੇ ਹਾਂ ਕਿ ਰਾਮਸੇ ਬ੍ਰਦਰਜ਼, ਪ੍ਰਸਿੱਧ ਸਿਨੇਮੈਟੋਗ੍ਰਾਫਰ, ਫਿਲਮ ਨਿਰਮਾਤਾ, ਨਿਰਮਾਤਾ ਅਤੇ ਐਫ.ਯੂ. ਰਾਮਸੇ ’ਚੋਂ ਇਕ, ਦਾ ਦਿਹਾਂਤ ਹੋ ਗਿਆ ਹੈ।
ਗੰਗੂ ਰਾਮਸੇ ਦੇ ਦੂਜੇ ਵੱਡੇ ਬੇਟੇ ਗੰਗੂ ਰਾਮਸੇ ਦੀ ਅੱਜ ਸਵੇਰੇ 8 ਵਜੇ ਮੌਤ ਹੋ ਗਈ। ਉਹ ਪਿਛਲੇ ਇਕ ਮਹੀਨੇ ਤੋਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ। ਉਨ੍ਹਾਂ ਨੂੰ ਕੋਕਿਲਾਬੇਨ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ।’’
ਹੋਰ ਪੜ੍ਹੋ : Surya Grahan 2024: ਸੂਰਜ ਗ੍ਰਹਿਣ ਦੇ ਦੌਰਾਨ ਗਰਭਵਤੀ ਔਰਤਾਂ ਨੂੰ ਰੱਖਣਾ ਚਾਹੀਦਾ ਹੈ ਇਨ੍ਹਾਂ ਗੱਲਾਂ ਦਾ ਖਾਸ ਧਿਆਨ
ਗੰਗੂ ਰਾਮਸੇ ਦੇ ਪਰਵਾਰ ’ਚ ਉਨ੍ਹਾਂ ਦੀ ਧੀ ਗੀਤਾ ਰਾਮਸੇ ਅਤੇ ਬੇਟਾ ਚੰਦਰ ਰਾਮਸੇ ਹਨ। ਰਾਮਸੇ ਬ੍ਰਦਰਜ਼ ਦੇ ਬੈਨਰ ਹੇਠ, ਗੰਗੂ ਰਾਮਸੇ ਨੇ 50 ਤੋਂ ਵੱਧ ਫਿਲਮਾਂ ਦੇ ਨਿਰਮਾਣ ’ਚ ਸਹਿਯੋਗ ਕੀਤਾ, ਜਿਸ ’ਚ ‘ਵੀਰਾਨਾ’, ‘ਪੁਰਾਣਾ ਮੰਦਰ’, ‘ਬੰਦ ਦਰਵਾਜ਼ਾ’, ‘ਦੋ ਗਜ ਜ਼ਮੀਨ ਕੇ ਨੀਚੇ’ ਅਤੇ ‘ਖੋਜ’ ਵਰਗੀਆਂ ਫਿਲਮਾਂ ਸ਼ਾਮਲ ਹਨ।ਗੰਗੂ ਰਾਮਸੇ ਨੇ ‘ਦਿ ਜ਼ੀ ਹਾਰਰ ਸ਼ੋਅ’, ‘ਸਨਿਚਰਵਾਰ ਸਸਪੈਂਸ’, ‘ਐਕਸ ਜ਼ੋਨ’ ਅਤੇ ‘ਨਾਗਿਨ’ ਵਰਗੇ ਸ਼ੋਅ ਨਾਲ ਟੈਲੀਵਿਜ਼ਨ ’ਤੇ ਵੀ ਕੰਮ ਕੀਤਾ।