ਭਰਤ ਤਖਤਾਨੀ ਨਾਲ ਤਲਾਕ ਤੋਂ ਬਾਅਦ ਈਸ਼ਾ ਦਿਓਲ ਨੇ ਸਾਂਝੀ ਕੀਤੀ ਪਹਿਲੀ ਪੋਸਟ, ਚਿਹਰੇ 'ਤੇ ਨਜ਼ਰ ਆਈ ਉਦਾਸੀ
Esha Deol First Post after Divorce : ਬਾਲੀਵੁੱਡ ਅਦਾਕਾਰਾ ਈਸ਼ਾ ਦਿਓਲ (Esha Deol) ਤਲਾਕ ਦੀਆਂ ਖ਼ਬਰਾਂ ਤੋਂ ਬਾਅਦ ਸੁਰਖੀਆਂ ਵਿੱਚ ਹੈ। ਉਸ ਨੇ ਹਾਲ ਹੀ 'ਚ ਪਤੀ ਭਰਤ ਤਖਤਾਨੀ (Bharat Takhtani) ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ। ਹਾਲ ਹੀ 'ਚ ਪਤੀ ਨਾਲ ਤਲਾਕ ਤੋਂ ਬਾਅਦ ਅਦਾਕਾਰਾ ਨੇ ਆਪਣੀ ਪਹਿਲੀ ਪੋਸਟ ਸਾਂਝੀ ਕੀਤੀ ਹੈ।
ਈਸ਼ਾ ਦਿਓਲ ਅਤੇ ਭਰਤ ਆਪਸੀ ਸਹਿਮਤੀ ਨਾਲ ਵੱਖ ਹੋਏ ਹਨ। ਉਹ ਦੋ ਧੀਆਂ ਦੇ ਮਾਪੇ ਵੀ ਹਨ। ਫਿਲਹਾਲ ਈਸ਼ਾ ਨੇ ਸਿੰਗਲ ਪੇਰੈਂਟ ਬਣ ਕੇ ਬੇਟੀਆਂ ਦਾ ਪਾਲਣ ਪੋਸ਼ਣ ਕਰਨ ਦਾ ਫੈਸਲਾ ਕੀਤਾ ਹੈ। ਤਲਾਕ ਦੀ ਖਬਰਾਂ ਤੋਂ ਬਾਅਦ ਈਸ਼ਾ (Esha Deol Divorce)ਨੇ ਪਹਿਲੀ ਵਾਰ ਸੋਸ਼ਲ ਮੀਡੀਆ 'ਤੇ ਇੱਕ ਨਵੀਂ ਪੋਸਟ ਪਾਈ ਹੈ।
ਈਸ਼ਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਵਿੱਚ ਅਦਾਕਾਰਾ ਕਾਰ ਵਿੱਚ ਬੈਠ ਕੇ ਆਪਣੀ ਇੱਕ ਪਿਆਰੀ ਸੈਲਫੀ ਲੈ ਰਹੀ ਹੈ। ਇਸ ਤਸਵੀਰ 'ਚ ਈਸ਼ਾ ਬੇਹੱਦ ਖੂਬਸੂਰਤ ਤੇ ਸਟਾਈਲਿਸ਼ ਲੱਗ ਰਹੀ ਹੈ। ਹਾਲਾਂਕਿ ਉਸ ਦੇ ਚਿਹਰੇ 'ਤੇ ਉਦਾਸੀ ਸਾਫ ਦਿਖਾਈ ਦੇ ਰਹੀ ਹੈ।
ਇਸ ਤਸੀਵਰ ਨੂੰ ਸ਼ੇਅਰ ਕਰਦਿਆਂ ਈਸ਼ਾ ਨੇ ਬੇਹੱਦ ਮੋਟੀਵੇਸ਼ਨਲ ਕੈਪਸ਼ਨ ਲਿਖਿਆ ਹੈ। ਈਸ਼ਾ ਨੇ ਲਿਖਿਆ ''ਭਾਵੇਂ ਕਿੰਨਾ ਵੀ ਹਨੇਰਾ ਕਿਉਂ ਨਾ ਹੋਵੇ, ਸੂਰਜ ਨਿਕਲੇਗਾ ਹਨੇਰੇ ਤੋਂ ਬਾਅਦ ਸਵੇਰ ਹੋਵੇਗੀ।'' ਉਸ ਨੇ ਆਪਣੇ ਕੈਪਸ਼ਨ 'ਚ 'ਸਨਸ਼ਾਈਨ, ਸਨਰਾਈਜ਼ ਅਤੇ ਧੰਨਵਾਦ' ਹੈਸ਼ਟੈਗਸ ਵੀ ਪੋਸਟ ਕੀਤੇ ਹਨ।
ਈਸ਼ਾ ਬੁੱਧਵਾਰ ਨੂੰ ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਦੇ ਗੋਆ ਵਿਆਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਾਪਸੀ ਕਰ ਰਹੀ ਹੈ। ਫੋਟੋ ਵਿੱਚ ਉਸਨੇ ਡਾਇਰ ਕੈਪ ਅਤੇ ਇੱਕ ਬਲੈਕ ਟਾਪ ਪਾਇਆ ਹੋਇਆ ਹੈ। ਈਸ਼ਾ ਦੀ ਨਵੀਂ ਇੰਸਟਾਗ੍ਰਾਮ ਪੋਸਟ 'ਤੇ ਪ੍ਰਸ਼ੰਸਕਾਂ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਟਿੱਪਣੀਆਂ ਵਿੱਚ, ਪ੍ਰਸ਼ੰਸਕਾਂ ਨੇ ਲਿਖਿਆ, "ਤੁਸੀਂ ਸੁੰਦਰ ਹੋ... ਤੁਸੀਂ ਮਜ਼ਬੂਤ ਹੋ ਅਤੇ ਕਿਸੇ ਨੂੰ ਤੁਹਾਡੇ 'ਤੇ ਸ਼ੱਕ ਨਾ ਕਰਨ ਦਿਓ।"
ਹੋਰ ਪੜ੍ਹੋ: Happy Birthday Bhagyashree: ਜਾਣੋ ਕਿਉਂ ਸਲਮਾਨ ਖਾਨ ਦੀ ਇਸ ਸੁਪਰਹਿੱਟ ਹੀਰੋਈਨ ਨੇ ਛੱਡਿਆ ਸੀ ਆਪਣਾ ਘਰ
ਈਸ਼ਾ ਦਿਓਲ ਦਿੱਗਜ ਅਦਾਕਾਰ ਧਰਮਿੰਦਰ (Dharmendra) ਅਤੇ ਹੇਮਾ ਮਾਲਿਨੀ ਦੀ ਬੇਟੀ ਹੈ। ਉਸਦਾ ਅਤੇ ਭਰਤ ਤਖਤਾਨੀ ਦਾ ਵਿਆਹ 2012 ਵਿੱਚ ਮੁੰਬਈ ਵਿੱਚ ਹੋਇਆ ਸੀ। ਦੋਵੇਂ ਇੱਕ ਦੂਜੇ ਨੂੰ ਸਕੂਲ ਦੇ ਦਿਨਾਂ ਤੋਂ ਜਾਣਦੇ ਸਨ। ਵਿਆਹ ਤੋਂ ਬਾਅਦ ਈਸ਼ਾ ਦੋ ਬੇਟੀਆਂ ਦੀ ਮਾਂ ਬਣੀ ਜਿਨ੍ਹਾਂ ਦੇ ਨਾਂ ਰਾਧਿਆ ਅਤੇ ਮਿਰਯਾ ਹਨ। ਰਾਧਿਆ ਦਾ ਜਨਮ 2017 ਵਿੱਚ ਹੋਇਆ ਸੀ ਅਤੇ ਮਿਰਾਇਆ ਦਾ ਜਨਮ 2019 ਵਿੱਚ ਹੋਇਆ ਸੀ। ਵਿਆਹ ਦੇ 11 ਸਾਲਾਂ ਤੋਂ ਵੱਧ ਸਮੇਂ ਬਾਅਦ, ਈਸ਼ਾ ਅਤੇ ਭਰਤ ਤਖਤਾਨੀ ਨੇ ਫਰਵਰੀ ਦੀ ਸ਼ੁਰੂਆਤ ਵਿੱਚ ਅਚਾਨਕ ਆਪਣੇ ਵੱਖ ਹੋਣ ਦਾ ਐਲਾਨ ਕੀਤਾ। ਇਸ ਖਬਰ ਨਾਲ ਪ੍ਰਸ਼ੰਸਕ ਹੈਰਾਨ ਰਹਿ ਗਏ।
ਉਨ੍ਹਾਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ, “ਅਸੀਂ ਆਪਸੀ ਅਤੇ ਦੋਸਤਾਨਾ ਢੰਗ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ। ਸਾਡੇ ਦੋ ਬੱਚਿਆਂ ਦੀ ਭਲਾਈ ਅਤੇ ਭਲਾਈ ਸਾਡੇ ਜੀਵਨ ਵਿੱਚ ਇਸ ਤਬਦੀਲੀ ਨਾਲ ਜੁੜੀ ਹੋਈ ਹੈ। "ਅਸੀਂ ਪ੍ਰਸ਼ੰਸਾ ਕਰਾਂਗੇ ਕਿ ਸਾਡੀ ਗੋਪਨੀਯਤਾ ਦਾ ਸਤਿਕਾਰ ਕੀਤਾ ਜਾਂਦਾ ਹੈ."