ਸ਼ੋਅ ਦੇ ਦੌਰਾਨ ਰਿਸ਼ੀ ਸਿੰਘ ਨੂੰ ਪਤਾ ਲੱਗਿਆ ਕਿ ਮਾਪਿਆਂ ਨੇ ਲਿਆ ਸੀ ਗੋਦ, ਜਾਣ ਕੇ ਬੁਰੀ ਤਰ੍ਹਾਂ ਟੁੱਟ ਗਿਆ ਸੀ ਰਿਸ਼ੀ
ਰਿਸ਼ੀ ਸਿੰਘ ਨੇ ਕਿਹਾ ਕਿ ਜਦੋਂ ਉਸ ਨੂੰ ਪਤਾ ਲੱਗਿਆ ਕਿ ਮਾਪਿਆਂ ਨੇ ਉਸ ਨੂੰ ਗੋਦ ਲਿਆ ਹੈ ਤਾਂ ਉਸ ਨੇ ਬੜੀ ਹੀ ਮੁਸ਼ਕਿਲ ਦੇ ਨਾਲ ਖੁਦ ਨੂੰ ਸਾਂਭਿਆ ਸੀ । ਉਸ ਦਾ ਕਹਿਣਾ ਸੀ ਕਿ ‘ਇਹ ਮੇਰੇ ਲਈ ਬਹੁਤ ਵੱਡੀ ਖ਼ਬਰ ਸੀ ਤੇ ਇਹ ਜਾਣ ਮੈਂ ਬਹੁਤ ਹੈਰਾਨ ਹੋਇਆ ਸੀ’।

ਪ੍ਰਤਿਭਾ ਕਿਸੇ ਵੀ ਪਛਾਣ ਦੀ ਮੁਹਤਾਜ਼ ਨਹੀਂ ਹੁੰਦੀ ਇਹ ਸਾਬਿਤ ਕਰ ਦਿੱਤਾ ਹੈ ਇੰਡੀਅਨ ਆਈਡਲ ਜੇਤੂ ਰਿਸ਼ੀ ਸਿੰਘ (Rishi Singh) ਨੇ । ਕੋਈ ਸਮਾਂ ਸੀ ਕਿ ਰਿਸ਼ੀ ਸਿੰਘ ਮੰਦਰ ਅਤੇ ਗੁਰਦੁਆਰਿਆਂ ‘ਚ ਭਜਨ ਮੰਡਲੀਆਂ ਦੇ ਨਾਲ ਕੀਰਤਨ ਕਰਦਾ ਹੁੰਦਾ ਸੀ । ਪਰ ਅੱਜ ਉਸ ਕੋਲ ਦੌਲਤ, ਸ਼ੌਹਰਤ ਹੈ ਅਤੇ ਲੰਮੇ ਸੰਘਰਸ਼ ਤੋਂ ਬਾਅਦ ਉਸ ਦੀ ਕਿਸਮਤ ਪਲਟ ਚੁੱਕੀ ਹੈ ।
ਖੋਲ੍ਹੇ ਜ਼ਿੰਦਗੀ ਦੇ ਰਾਜ਼
ਇੰਡੀਅਨ ਆਈਡਲ 13 ਦਾ ਖਿਤਾਬ ਜਿੱਤਣ ਵਾਲੇ ਰਿਸ਼ੀ ਸਿੰਘ ਨੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਕਈ ਦਿਲਚਸਪ ਗੱਲਾਂ ਮੀਡੀਆ ਨੂੰ ਦੱਸੀਆਂ ਹਨ । ਰਿਸ਼ੀ ਸਿੰਘ ਨੇ ਕਿਹਾ ਕਿ ਜਦੋਂ ਉਸ ਨੂੰ ਪਤਾ ਲੱਗਿਆ ਕਿ ਮਾਪਿਆਂ ਨੇ ਉਸ ਨੂੰ ਗੋਦ ਲਿਆ ਹੈ ਤਾਂ ਉਸ ਨੇ ਬੜੀ ਹੀ ਮੁਸ਼ਕਿਲ ਦੇ ਨਾਲ ਖੁਦ ਨੂੰ ਸਾਂਭਿਆ ਸੀ ।
ਉਸ ਦਾ ਕਹਿਣਾ ਸੀ ਕਿ ‘ਇਹ ਮੇਰੇ ਲਈ ਬਹੁਤ ਵੱਡੀ ਖ਼ਬਰ ਸੀ ਤੇ ਇਹ ਜਾਣ ਮੈਂ ਬਹੁਤ ਹੈਰਾਨ ਹੋਇਆ ਸੀ’। ਰਿਸ਼ੀ ਸਿੰਘ ਨੇ ਅੱਗੇ ਕਿਹਾ ਕਿ ਸਭ ਤੋਂ ਮਹੱਤਵਪੂਰਨ ਸੀ ਕਿ ਇਸ ਨੂੰ ਸਵੀਕਾਰ ਕਰਨਾ ਤਾਂ ਹੀ ਮੈਂ ਆਪਣੇ ਮਾਪਿਆਂ ਦੇ ਨਾਲ ਵਧੀਆ ਜ਼ਿੰਦਗੀ ਗੁਜ਼ਾਰ ਸਕਦਾ ਸੀ’।
ਯੂਪੀ ਦੇ ਅਯੁੱਧਿਆ ਦਾ ਰਹਿਣ ਵਾਲਾ ਹੈ ਰਿਸ਼ੀ ਸਿੰਘ
ਰਿਸ਼ੀ ਸਿੰਘ ਅਯੁੱਧਿਆ ਦਾ ਰਹਿਣ ਵਾਲਾ ਹੈ । ਆਪਣੀ ਇਸ ਜਿੱਤ ‘ਤੇ ਉਹ ਖੁਸ਼ੀ ਦੇ ਨਾਲ ਫੁਲਿਆ ਨਹੀਂ ਸਮਾ ਰਿਹਾ। ਕਿਉਂਕਿ ਉਸ ਦਾ ਕਹਿਣਾ ਹੈ ਕਿ ‘ਮੇਰੇ ਲਈ ਇਹ ਮਾਣ ਦੀ ਗੱਲ ਹੈ ਕਿ ਮੈਂ ਅਯੁੱਧਿਆ ਅਤੇ ਯੂਪੀ ਦਾ ਸਨਮਾਨ ਕਾਇਮ ਰੱਖ ਪਾਇਆ ਹਾਂ। ਜਿਸ ਦਿਨ ਮੈਂ ਇਸ ਟਰਾਫੀ ਨੂੰ ਵੇਖਿਆ ਤਾਂ ਮੈਂ ਉਸੇ ਦਿਨ ਸੋਚ ਲਿਆ ਸੀ, ਇਹ ਮੈਂ ਅਯੁੱਧਿਆ ਲਈ ਲੈ ਕੇ ਆਉਣੀ ਹੈ। ਆਪਣੀ ਇਹ ਖੁਸ਼ੀ ਮੈਂ ਬਿਆਨ ਨਹੀਂ ਕਰ ਸਕਦਾ ।