ਸਿਨੇਮਾ ਘਰਾਂ ‘ਚ ਰਿਲੀਜ਼ ਨਾ ਹੋਣ ਦੇ ਬਾਵਜੂਦ ਦਿਲਜੀਤ ਦੋਸਾਂਝ ਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਬਣੀ ਬਾਲੀਵੁੱਡ ਦੀ ਬਿਹਤਰੀਨ ਫ਼ਿਲਮ

ਅਮਰ ਸਿੰਘ ਚਮਕੀਲਾ ਜੋ ਕਿ ਅਪ੍ਰੈਲ ਮਹੀਨੇ ‘ਚ ਰਿਲੀਜ਼ ਹੋਈ ਸੀ । ਇਹ ਫ਼ਿਲਮ ਸਿਨੇਮਾ ਘਰਾਂ ਦੀ ਬਜਾਏ ਓਟੀਟੀ ‘ਤੇ ਰਿਲੀਜ਼ ਕੀਤੀ ਗਈ ਸੀ । ਪਰ ਬਾਲੀਵੁੱਡ ਦੀ ਪਿਛਲੇ ਛੇ ਮਹੀਨਿਆਂ ਦੀ ਰਿਪੋਰਟ ਦੇ ਮੁਤਾਬਕ ਇਹ ਫ਼ਿਲਮ ਸਰਬੋਤਮ ਫ਼ਿਲਮਾਂ ਦੀ ਲਿਸਟ ‘ਚ ਸ਼ਾਮਿਲ ਹੋ ਗਈ ਹੈ।

By  Shaminder July 3rd 2024 11:02 AM

 ਅਮਰ ਸਿੰਘ ਚਮਕੀਲਾ (Amar Singh Chamkila)ਜੋ ਕਿ ਅਪ੍ਰੈਲ ਮਹੀਨੇ ‘ਚ ਰਿਲੀਜ਼ ਹੋਈ ਸੀ । ਇਹ ਫ਼ਿਲਮ ਸਿਨੇਮਾ ਘਰਾਂ ਦੀ ਬਜਾਏ ਓਟੀਟੀ ‘ਤੇ ਰਿਲੀਜ਼ ਕੀਤੀ ਗਈ ਸੀ । ਪਰ ਬਾਲੀਵੁੱਡ ਦੀ ਪਿਛਲੇ ਛੇ ਮਹੀਨਿਆਂ ਦੀ ਰਿਪੋਰਟ ਦੇ ਮੁਤਾਬਕ ਇਹ ਫ਼ਿਲਮ ਸਰਬੋਤਮ ਫ਼ਿਲਮਾਂ ਦੀ ਲਿਸਟ ‘ਚ ਸ਼ਾਮਿਲ ਹੋ ਗਈ ਹੈ। 2024 ਦੇ ਪਿਛਲੇ ਛੇ ਮਹੀਨਿਆਂ ਦੀ ਰਿਪੋਰਟ ਦੇ ਮੁਤਾਬਕ ਇਹ ਫ਼ਿਲਮ ਬਿਹਤਰੀਨ ਫ਼ਿਲਮਾਂ ‘ਚੋਂ ਇੱਕ ਹੈ। ਇਸ ਫ਼ਿਲਮ ‘ਚ ਦਿਲਜੀਤ ਦੋਸਾਂਝ ਮੁੱਖ ਭੂਮਿਕਾ ‘ਚ ਸਨ ਅਤੇ ਉਨ੍ਹਾਂ ਨੇ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾਇਆ ਸੀ ।

ਹੋਰ ਪੜ੍ਹੋ  : ਅੱਜ ਹੈ ਭਾਰਤੀ ਸਿੰਘ ਦਾ ਜਨਮ ਦਿਨ, ਕਦੇ ਦੋ ਵਕਤ ਦੀ ਰੋਟੀ ਲਈ ਮੁਹਤਾਜ਼ ਸੀ ਭਾਰਤੀ ਸਿੰਘ, ਕਾਮੇਡੀ ਕਵੀਨ ਬਣ ਇੰਝ ਕਮਾਏ ਕਰੋੜਾਂ ਰੁਪਏ

ਇਸ ਤੋਂ ਇਲਾਵਾ ਫ਼ਿਲਮ ‘ਚ ਪਰੀਣੀਤੀ ਚੋਪੜਾ ਨਜ਼ਰ ਆਏ ਸਨ । ਅਦਾਕਾਰਾ ਨੇ ਅਮਰ ਸਿੰਘ ਚਮਕੀਲਾ ਦੀ ਪਤਨੀ ਤੇ ਗਾਇਕਾ ਅਮਰਜੋਤ ਦਾ ਕਿਰਦਾਰ ਨਿਭਾਇਆ ਸੀ । ਫ਼ਿਲਮ ਦੀ ਡਾਇਰੈਕਸ਼ਨ ਇਮਤਿਆਜ਼ ਅਲੀ ਦੇ ਵੱਲੋਂ ਕੀਤੀ ਗਈ ਸੀ । ਫ਼ਿਲਮ ‘ਚ ਨਿਸ਼ਾ ਬਾਨੋ ਸਣੇ ਹੋਰ ਕਈ ਕਲਾਕਾਰ ਵੀ ਦਿਖਾਈ ਦਿੱਤੇ ਸਨ ।


ਓਟੀਟੀ ਦਰਸ਼ਕਾਂ ਦੇ ਲਈ ਬਿਹਤਰੀਨ ਆਪਸ਼ਨ 

ਓਟੀਟੀ ਦਰਸ਼ਕਾਂ ਦੇ ਲਈ ਬਿਹਤਰੀਨ ਆਪਸ਼ਨ ਸਾਬਿਤ ਹੋ ਰਿਹਾ ਹੈ। ‘ਅਮਰ ਸਿੰਘ ਚਮਕੀਲਾ’ ਫ਼ਿਲਮ ਵੀ ਓਟੀਟੀ ‘ਤੇ ਰਿਲੀਜ਼ ਹੋਈ ਸੀ । ਜਿਸ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਹੈ। ਫ਼ਿਲਮ ਨੂੰ ਓਟੀਟੀ ਪਲੈਟਫਾਰਮ ਨੈੱਟਫਲਿਕਸ ‘ਤੇ ਰਿਲੀਜ਼ ਕੀਤਾ ਗਿਆ ਸੀ ।ਓਟੀਟੀ ਪਲੈਟਫਾਰਮ ਅਜਿਹਾ ਜ਼ਰੀਆ ਦਰਸ਼ਕਾਂ ਦੇ ਲਈ ਬਣ ਚੁੱਕਿਆ ਹੈ। ਜਿਸ ਦੇ ਜ਼ਰੀਏ ਦਰਸ਼ਕ ਦੇ ਹੱਥ ‘ਚ ਸਭ ਕੁਝ ਹੈ ਉਹ ਆਪਣੀ ਮਰਜ਼ੀ ਦੇ ਨਾਲ ਫ਼ਿਲਮ ਨੂੰ ਰੋਕ ਕੇ ਵੇਖ ਸਕਦਾ ਹੈ ਅਤੇ ਐਡ ਫਰੀ ਵੀ ਕਰਨਾ ਚਾਹੁੰਦਾ ਹੈ ਤਾਂ ਕਰ ਸਕਦਾ ਹੈ । ਇਹ ਸਭ ਕੁਝ ਉਸ ਦੇ ਆਪਣੇ ਹੱਥ ‘ਚ ਹੈ।ਇਹੀ ਕਾਰਨ ਹੈ ਕਿ ਫ਼ਿਲਮ ‘ਅਮਰ ਸਿੰਘ ਚਮਕੀਲਾ’ ਨੂੰ ਓਟੀਟੀ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ।

View this post on Instagram

A post shared by Saregama India (@saregama_official)

  




Related Post