ਦਿਲੀਪ ਕੁਮਾਰ ਨੇ ਲਤਾ ਮੰਗੇਸ਼ਕਰ ’ਤੇ ਕੀਤਾ ਸੀ ਇਹ ਕਮੈਂਟ, 13 ਸਾਲ ਰਹੀ ਲੜਾਈ, ਨਹੀਂ ਹੋਈ ਬੋਲਚਾਲ

ਗਾਇਕਾ ਲਤਾ ਮੰਗੇਸ਼ਕਰ ਨੇ ਅੱਠ ਦਹਾਕੇ ਆਪਣੀ ਗਾਇਕੀ ਨਾਲ ਬਾਲੀਵੁੱਡ ਤੇ ਰਾਜ ਕੀਤਾ ਹੈ । ਇਸ ਕਰਕੇ ਉਹਨਾਂ ਨੂੰ 'ਕੁਈਨ ਆਫ਼ ਮੈਲੋਡੀ' ਕਿਹਾ ਜਾਂਦਾ ਸੀ । ਉਹਨਾਂ ਨੇ 36 ਭਾਰਤੀ ਭਾਸ਼ਾਵਾਂ ਅਤੇ ਕੁਝ ਵਿਦੇਸ਼ੀ ਭਾਸ਼ਾਵਾਂ ਵਿੱਚ ਗੀਤ ਗਾ ਕੇ ਕਈ ਆਵਾਰਡ ਆਪਣੇ ਨਾਂ ਕੀਤੇ ਸਨ …

By  Shaminder October 3rd 2023 08:00 AM -- Updated: October 3rd 2023 11:27 AM

ਗਾਇਕਾ ਲਤਾ ਮੰਗੇਸ਼ਕਰ (Lata Mangeshkar) ਨੇ ਅੱਠ ਦਹਾਕੇ ਆਪਣੀ ਗਾਇਕੀ ਨਾਲ ਬਾਲੀਵੁੱਡ ਤੇ ਰਾਜ ਕੀਤਾ ਹੈ । ਇਸ ਕਰਕੇ ਉਹਨਾਂ ਨੂੰ 'ਕੁਈਨ ਆਫ਼ ਮੈਲੋਡੀ' ਕਿਹਾ ਜਾਂਦਾ ਸੀ । ਉਹਨਾਂ ਨੇ 36 ਭਾਰਤੀ ਭਾਸ਼ਾਵਾਂ ਅਤੇ ਕੁਝ ਵਿਦੇਸ਼ੀ ਭਾਸ਼ਾਵਾਂ ਵਿੱਚ ਗੀਤ ਗਾ ਕੇ ਕਈ ਆਵਾਰਡ ਆਪਣੇ ਨਾਂ ਕੀਤੇ ਸਨ ….ਲਤਾ 'ਭਾਰਤ ਰਤਨ' ਪ੍ਰਾਪਤ ਕਰਨ ਵਾਲੀ ਦੂਜੀ ਮਹਿਲਾ ਗਾਇਕਾ ਸੀ । ਇਸ ਸਭ ਦੇ ਬਾਵਜੂਦ ਬਾਲੀਵੁੱਡ ਵਿੱਚ ਉਹ ਬਹੁਤ ਘੱਟ ਲੋਕਾਂ ਦੇ ਕਰੀਬ ਸੀ । ਪਰ ਲਤਾ ਮੰਗੇਸ਼ਕਰ ਦੇ ਦਿੱਗਜ ਅਭਿਨੇਤਾ ਦਿਲੀਪ ਕੁਮਾਰ ਨਾਲ ਬਹੁਤ ਹੀ ਗੂੜ੍ਹੇ ਰਿਸ਼ਤੇ ਸਨ ਅਤੇ ਉਹ ਉਨ੍ਹਾਂ ਨੂੰ ਆਪਣਾ ਵੱਡਾ ਭਰਾ ਮੰਨਦੀ ਸੀ । 


ਹੋਰ ਪੜ੍ਹੋ :  ਪਰਮੀਸ਼ ਵਰਮਾ ਅਤੇ ਗੀਤ ਗਰੇਵਾਲ ਨੇ ਮਨਾਇਆ ਧੀ ਦਾ ਜਨਮ ਦਿਨ,ਇੱਕ ਸਾਲ ਦੀ ਹੋਈ ਧੀ ਸਦਾ ਕੌਰ, ਤਸਵੀਰਾਂ ਕੀਤੀਆਂ ਸਾਂਝੀਆਂ

ਪਰ ਇੱਕ ਵਾਰ ਅਜਿਹੀ ਘਟਨਾ ਵਾਪਰੀ ਕਿ ਲਤਾ ਮੰਗੇਸ਼ਕਰ ਨੇ ਦਿਲੀਪ ਕੁਮਾਰ ਨਾਲ 13 ਸਾਲ ਗੱਲ ਨਹੀਂ ਕੀਤੀ । ਖਬਰਾਂ ਮੁਤਾਬਿਕ ਦਿਲੀਪ ਕੁਮਾਰ ਨੇ ਉਹਨਾਂ ਤੇ  ਭੱਦੀ ਟਿੱਪਣੀ ਕੀਤੀ ਸੀ । ਦਰਅਸਲ, ਜਦੋਂ ਸੰਗੀਤਕਾਰ ਅਨਿਲ ਬਿਸਵਾਸ ਨੇ ਲੋਕਲ ਟਰੇਨ 'ਚ ਲਤਾ ਮੰਗੇਸ਼ਕਰ ਨੂੰ ਦਿਲੀਪ ਕੁਮਾਰ ਨਾਲ ਮਿਲਾਇਆ ਤਾਂ ਉਨ੍ਹਾਂ ਨੇ ਦਿਲੀਪ ਸਾਹਬ ਨੂੰ ਦੱਸਿਆ ਕਿ ਲਤਾ ਨੂੰ ਉਨ੍ਹਾਂ ਦੀ ਫਿਲਮ 'ਮੁਸਾਫਿਰ' ਲਈ 'ਲਾਗੀ ਨਹੀਂ ਛੂਟੇ' ਗੀਤ ਗਾਉਣ ਲਈ ਚੁਣਿਆ ਗਿਆ ਹੈ ।


ਇਹ ਗੱਲ ਸੁਣ ਕੇ ਦਲੀਪ ਕੁਮਾਰ ਨੇ ਲਤਾ ਤੇ ਟਿੱਪਣੀ ਕਰਦੇ ਹੋਏ ਕਿਹਾ ਕਿ 'ਮਰਾਠੀਆਂ ਦੀ ਉਰਦੂ ਦਾਲ-ਚਾਵਲ ਵਰਗੀ ਹੈ', ਦਿਲੀਪ ਕੁਮਾਰ ਦਾ ਇਹ ਕਮੈਂਟ ਸੁਣ ਕੇ ਲਤਾ ਨੂੰ ਗੁੱਸਾ ਆ ਗਿਆ ਅਤੇ ਲਤਾ ਨੇ ਦਿਲੀਪ ਕੁਮਾਰ ਨਾਲ ਗੱਲ ਕਰਨੀ ਬੰਦ ਕਰ ਦਿੱਤੀ । ਇਹ ਗੱਲਬਾਤ 13 ਸਾਲ ਤੱਕ ਬੰਦ ਰਹੀ ।  13 ਸਾਲਾਂ ਬਾਅਦ, ਜਦੋਂ ਉੱਘੇ ਲੇਖਕ ਖੁਸ਼ਵੰਤ ਸਿੰਘ ਆਪਣੀ ਕਵਰ ਸਟੋਰੀ ਲਈ ਦਿਲੀਪ ਕੁਮਾਰ ਅਤੇ ਲਤਾ ਮੰਗੇਸ਼ਕਰ ਨੂੰ ਇਕੱਠੇ ਕੀਤਾ ਤਾਂ ਦੋਹਾਂ ਦੀ ਸੁਲਾਹ ਹੋ ਗਈ । ਲਤਾ ਨੇ ਦਿਲਿਪ ਦੇ ਗੁੱਟ 'ਤੇ ਰੱਖੜੀ ਬੰਨ੍ਹੀ।


ਇਸ ਦੌਰਾਨ ਲਤਾ ਨੇ ਵੀ ਦਲੀਪ ਕੁਮਾਰ 'ਤੇ ਟਿੱਪਣੀ ਕਰਦੇ ਹੋਏ ਕਿਹਾ ''ਤੁਸੀਂ ਜਾਣਦੇ ਹੋ ਯੂਸਫ ਸਰ, ਮੈਂ ਹਮੇਸ਼ਾ ਸੁਣਿਆ ਹੈ ਕਿ ਤੁਸੀਂ 'ਮੁਸਾਫਿਰ' ਫਿਲਮ 'ਚ ਗੀਤ ਦੀ ਰਿਕਾਰਡਿੰਗ ਕਰਦੇ ਸਮੇਂ ਮੈਨੂੰ ਨਫ਼ਰਤ ਕਰਦੇ ਸੀ , ਪਰ ਮੈਂ ਫਿਰ ਵੀ ਇਹ ਗੀਤ ਇਸ ਤਰ੍ਹਾਂ ਗਾਇਆ ਜਿਵੇਂ ਮੈਂ ਹਰ ਗੀਤ ਗਾਉਂਦੀ ਹਾਂ । ਇਸ ਨਫਰਤ ਦੇ ਬਾਵਜੂਦ ਇਹ ਗੀਤ ਪੂਰੀ ਸ਼ਿਦਤ ਨਾਲ ਗਾਇਆ’ 



Related Post