ਕੀ ਇਸ ਹੀਰੋਇਨ ਕਰਕੇ ਟੁੱਟਿਆ ਸਲਮਾਨ ਅਤੇ ਐਸ਼ਵਰਿਆ ਰਾਏ ਦਾ ਰਿਸ਼ਤਾ

ਐਸ਼ਵਰਿਆ ਨੇ ਸਲਮਾਨ ਤੋਂ ਵੱਖ ਹੋ ਕੇ, ਉਸ ਤੇ ਕਈ ਗੰਭੀਰ ਇਲਜ਼ਾਮ ਲਗਾਏ । ਸਲਮਾਨ ਤੇ ਇਹ ਵੀ ਇਲਜ਼ਾਮ ਲੱਗਾ ਕਿ ਉਸ ਨੇ ਐਸ਼ਵਰਿਆ ਨਾਲ ਰਿਲੇਸ਼ਨਸ਼ਿਪ ਵਿੱਚ ਹੋਣ ਦੇ ਬਾਵਜੂਦ ਪ੍ਰੀਤੀ ਜ਼ਿੰਟਾ ਨਾਲ ਨੇੜਤਾ ਵਧਾਈ ।

By  Shaminder August 25th 2024 08:00 AM
ਕੀ ਇਸ ਹੀਰੋਇਨ ਕਰਕੇ ਟੁੱਟਿਆ ਸਲਮਾਨ ਅਤੇ  ਐਸ਼ਵਰਿਆ ਰਾਏ ਦਾ ਰਿਸ਼ਤਾ

ਸਲਮਾਨ ਖਾਨ Salman khan)  ਅਤੇ ਐਸ਼ਵਰਿਆ ਰਾਏ ਦਾ ਰਿਸ਼ਤਾ ਹਮੇਸ਼ਾ ਚਰਚਾ ਦਾ ਵਿਸ਼ਾ ਰਿਹਾ ਹੈ । ਦੋਹਾਂ ਨੇ ਇੱਕਠਿਆਂ ਕਈ ਫਿਲਮਾਂ ਕੀਤੀਆਂ । ਇਹਨਾਂ ਫਿਲਮਾਂ ਦੀ ਸ਼ੂਟਿੰਗ ਦੌਰਾਨ ਹੀ ਦੋਹਾਂ ਵਿਚਾਲੇ ਦੋਸਤੀ ਹੋਈ ਤੇ ਪਿਆਰ ਵੀ । ਪਰ ਕੁਝ ਸਮੇਂ ਬਾਅਦ ਹੀ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ । ਐਸ਼ਵਰਿਆ ਨੇ ਸਲਮਾਨ ਤੋਂ ਵੱਖ ਹੋ ਕੇ, ਉਸ ਤੇ ਕਈ ਗੰਭੀਰ ਇਲਜ਼ਾਮ ਲਗਾਏ । ਸਲਮਾਨ ਤੇ ਇਹ ਵੀ ਇਲਜ਼ਾਮ ਲੱਗਾ ਕਿ ਉਸ ਨੇ ਐਸ਼ਵਰਿਆ ਨਾਲ ਰਿਲੇਸ਼ਨਸ਼ਿਪ ਵਿੱਚ ਹੋਣ ਦੇ ਬਾਵਜੂਦ ਪ੍ਰੀਤੀ ਜ਼ਿੰਟਾ ਨਾਲ ਨੇੜਤਾ ਵਧਾਈ ।


ਕਿਹਾ ਜਾਂਦਾ ਏ ਕਿ ਇਸ ਦੌਰਾਨ ਸਲਮਾਨ ਖਾਨ ਦਾ ਫੋਨ ਟੈਪ ਵੀ ਕੀਤਾ ਗਿਆ, ਤੇ ਐਸ਼ਵਰਿਆ ਰਾਏ ਨਾਲ ਸਲਮਾਨ ਦੀ ਹੋਈ ਗੱਲਬਾਤ ਦੀ ਆਡੀਓ ਟੀਵੀ ਚੈਨਲਾਂ 'ਤੇ ਜਾਰੀ ਕੀਤੀ ਗਈ ਸੀ। ਇਸ ਆਡੀਓ ਨੂੰ ਲੈ ਕੇ ਦਾਅਵਾ ਕੀਤਾ ਗਿਆ ਕਿ ਇਹ ਆਡੀਓ ੨੮ ਅਗਸਤ ੨੦੦੧ ਦੀ ਹੈ ਜਦੋਂ ਸਲਮਾਨ ਅਤੇ ਐਸ਼ਵਰਿਆ ਵਿਚਕਾਰ ਫੋਨ ਤੇ ਗੱਲਬਾਤ ਹੋਈ ਸੀ ।


ਕਥਿਤ ਗੱਲਬਾਤ 'ਚ ਸਲਮਾਨ ਨੇ ਐਸ਼ਵਰਿਆ ਨਾਲ ਦੁਰਵਿਵਹਾਰ ਕੀਤਾ ਸੀ ਅਤੇ ਫਿਲਮ 'ਚੋਰੀ ਚੋਰੀ ਚੁਪਕੇ ਚੁਪਕੇ' ਦੇ ਨਿਰਮਾਣ ਦੌਰਾਨ ਪ੍ਰੀਤੀ ਜ਼ਿੰਟਾ ਨਾਲ ਉਸ ਦੇ ਸਰੀਰਕ ਸਬੰਧਾਂ ਬਾਰੇ ਵੀ ਦੱਸਿਆ ਸੀ। ਕਿਹਾ ਜਾਂਦਾ ਏ ਕਿ ਬਾਅਦ ਵਿੱਚ ਇਸ ਆਡੀਓ ਦੀ ਫੋਰੈਂਸਿਕ ਜਾਂਚ ਵੀ ਕਰਵਾਈ ਗਈ ਜਿਸ ਵਿੱਚ ਖੁਲਾਸਾ ਹੋਇਆ ਕਿ ਟੇਪ ਨਾਲ ਛੇੜਛਾੜ ਕੀਤੀ ਗਈ ਸੀ ਤੇ ਇਹ ਆਡੀਓ ਝੂਠੀ ਸੀ ।


ਇਸ ਆਡੀਓ ਕਰਕੇ ਫਿਲਮ ਇੰਡਸਟਰੀ ਵਿੱਚ ਕਾਫੀ ਉਥਲ ਪੁਥਲ ਦਾ ਮਾਹੌਲ ਰਿਹਾ ਤੇ ਇਸ ਦਾ ਸਭ ਤੋਂ ਵੱਧ ਪ੍ਰਭਾਵ ਸਲਮਾਨ ਖਾਨ ਤੇ ਪ੍ਰੀਤੀ ਜਿੰਟਾ ਦੀ ਜ਼ਿੰਦਗੀ ਤੇ ਪਿਆ । ਪ੍ਰੀਤੀ ਜਿੰਟਾ ਨੂੰ ਇਸ ਸਭ ਤੇ ਸਫਾਈ ਵੀ ਦੇਣੀ ਪਈ ਉਸ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ  ''ਸਲਮਾਨ ਮੇਰੇ ਬਹੁਤ ਚੰਗੇ ਦੋਸਤ ਹਨ। ਮੈਂ ਉਸ ਨੂੰ ਲੰਬੇ ਸਮੇਂ ਤੋਂ ਜਾਣਦਾ ਹਾਂ ਅਤੇ ਅਸੀਂ ਹਮੇਸ਼ਾ ਇਕ-ਦੂਜੇ ਦੇ ਨਾਲ ਰਹੇ ਹਾਂ, ਪਰ ਸਾਡੇ ਵਿਚਕਾਰ ਦੋਸਤੀ ਤੋਂ ਵੱਧ ਕਦੇ ਵੀ ਕੁਝ ਨਹੀਂ ਹੋਇਆ ਹੈ।

Related Post