ਧਰਮਿੰਦਰ ਆਪਣੇ ਆਪ ਨੂੰ ਕੁਝ ਇਸ ਤਰ੍ਹਾਂ ਰੱਖਦੇ ਹਨ ਖੁਸ਼, ਸਾਂਝਾ ਕੀਤਾ ਵੀਡੀਓ

ਧਰਮਿੰਦਰ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਹ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

By  Shaminder August 9th 2023 03:48 PM

ਧਰਮਿੰਦਰ (Dharmendra Deol) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਹ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਚਾਨਣੀ ਰਾਤ ਦਾ ਅਨੰਦ ਮਾਣਦੇ ਹੋਏ ਨਜ਼ਰ ਆ ਰਹੇ ਹਨ ।


ਹੋਰ ਪੜ੍ਹੋ :  ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਨੇ ਮੁੜ ਤੋਂ ਕਰਵਾਇਆ ਵਿਆਹ, ਤਸਵੀਰਾਂ ਹੋ ਰਹੀਆਂ ਵਾਇਰਲ

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਦਾਕਾਰ ਧਰਮਿੰਦਰ ਨੇ ਲਿਖਿਆ ‘ਦੋਸਤੋ ਆਪਣੇ ਆਪ ਨੂੰ ਖੁਸ਼ ਰੱਖਣ ਲਈ ਅਤੇ ਤੁਹਾਡੇ ਸਾਰਿਆਂ ਦਾ ਮਨੋਰੰਜਨ ਕਰਨ ਦੇ ਲਈ ਤੇ ਖੁਸ਼ਹਾਲ ਸਿਹਤਮੰਦ ਜੀਵਨ ਜਿਉਣ ਦੇ ਲਈ ਇਹ ਵਧੀਆ ਤਰੀਕਾ ਹੈ’। 

View this post on Instagram

A post shared by Dharmendra Deol (@aapkadharam)




ਧਰਮਿੰਦਰ ਹਾਲ ਹੀ ‘ਚ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ‘ਚ ਆਏ ਨਜ਼ਰ 

ਧਰਮਿੰਦਰ ਹਾਲ ਹੀ ‘ਚ ਆਈ ਆਪਣੀ ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਨੂੰ ਲੈ ਕੇ ਸੁਰਖੀਆਂ ‘ਚ ਹਨ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਸ਼ਬਾਨਾ ਆਜ਼ਮੀ ਦੇ ਨਾਲ ਨਾਲ ਰਣਵੀਰ ਸਿੰਘ ਅਤੇ ਆਲੀਆ ਭੱਟ ਵੀ ਨਜ਼ਰ ਹਨ।ਇਸ ਤੋਂ ਇਲਾਵਾ ਅਦਾਕਾਰ ਧਰਮਿੰਦਰ ਹੋਰ ਵੀ ਕਈ ਪ੍ਰੋਜੈਕਟ ‘ਚ ਦਿਖਾਈ ਦੇਣਗੇ ।


ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਵੈੱਬ ਸੀਰੀਜ਼ ਵੀ ਆਈ ਹੈ ।ਜਿਸ ‘ਚ ਉਨ੍ਹਾਂ ਨੇ ਆਪਣੇ ਨਵੇਂ ਲੁੱਕ ਦੇ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ । ਧਰਮਿੰਦਰ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਅਦਾਕਾਰੀ ਦੇ ਖੇਤਰ ਨੂੰ ਸਮਰਪਿਤ ਹੈ । ਗਿਆਰਾਂ ਅਗਸਤ ਨੂੰ ਉਨ੍ਹਾਂ ਦੇ ਬੇਟੇ ਸੰਨੀ ਦਿਓਲ ਦੀ ਫ਼ਿਲਮ ‘ਗਦਰ-2’ ਰਿਲੀਜ਼ ਹੋਣ ਜਾ ਰਹੀ ਹੈ ।   

View this post on Instagram

A post shared by Dharmendra Deol (@aapkadharam)





Related Post