ਦੇਵ ਅਨੰਦ ਦੇ ਜਨਮ ਦਿਨ ‘ਤੇ ਵਿਖਾਈਆਂ ਜਾਣਗੀਆਂ ਉਨ੍ਹਾਂ ਦੀਆਂ ਫ਼ਿਲਮਾਂ, ਜਾਣੋ ਅਦਾਕਾਰ ਦੇ ਕਾਲਾ ਕੋਟ ਪਹਿਨਣ ‘ਤੇ ਕਿਉਂ ਲੱਗਿਆ ਸੀ ਬੈਨ

ਦੇਵ ਅਨੰਦ ਦਾ ਜਨਮ 26 ਸਤੰਬਰ 1923 ਨੂੰ ਪੰਜਾਬ ਦੇ ਗੁਰਦਾਸਪੁਰ ‘ਚ ਹੋਇਆ ਸੀ । ਉਹ ਇੱਕ ਮੱਧਵਰਗੀ ਪਰਿਵਾਰ ਦੇ ਨਾਲ ਸਬੰਧ ਰੱਖਦੇ ਸਨ । ਉਨ੍ਹਾਂ ਦਾ ਅਸਲੀ ਨਾਮ ਧਰਮਦੇਵ ਪਿਸ਼ੋਰੀਮੱਲ ਅਨੰਦ ਸੀ । ਫ਼ਿਲਮਾਂ ‘ਚ ਐਂਟਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣਾ ਨਾਮ ਦੇਵ ਅਨੰਦ ਰੱਖ ਲਿਆ ਸੀ ।

By  Shaminder September 11th 2023 05:30 PM

ਅਦਾਕਾਰ ਦੇਵ ਅਨੰਦ (Dev Anand) ਦਾ ਜਨਮ ਦਿਨ 26 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਅਜਿਹੇ ‘ਚ ਉਨ੍ਹਾਂ ਦੀਆਂ ਚੋਣਵੀਆਂ ਫ਼ਿਲਮਾਂ ਨੂੰ ਦੇਸ਼ ਦੇ ਸਿਨੇਮਾ ਘਰਾਂ ‘ਚ ਵਿਖਾਇਆ ਜਾਵੇਗਾ । ਉਨ੍ਹਾਂ ਦੇ ਜਨਮ ਦਿਨ ‘ਤੇ ਫ਼ਿਲਮ ਫੈਸਟੀਵਲ ਦਾ ਆਯੋਜਨ ਕੀਤਾ ਜਾ ਰਿਹਾ ਹੈ ।ਜਿਸ ‘ਚ ਹਮ ਦੋਨੋਂ, ਤੇਰੇ ਘਰ ਕੇ ਸਾਹਮਣੇ, ਸੀਆਈਡੀ, ਗਾਈਡ ਸਣੇ ਕਈ ਫ਼ਿਲਮਾਂ ਵਿਖਾਈਆਂ ਜਾਣਗੀਆਂ । ਜਿਸ ਦੀ ਸ਼ਲਾਘਾ ਉਨ੍ਹਾਂ ਦੇ ਬੇਟੇ ਨੇ ਵੀ ਕੀਤੀ ਹੈ । 23 ਤੋਂ 25ਸਤੰਬਰ ਤੱਕ ਸਿਨੇਮਾ ਘਰਾਂ ‘ਚ ਉਨ੍ਹਾਂ ਦੀਆਂ ਇਹ ਫ਼ਿਲਮਾਂ ਵਿਖਾਈਆਂ ਜਾਣਗੀਆਂ ।

 ਹੋਰ ਪੜ੍ਹੋ :  ਯੂ-ਟਿਊਬਰ ਅਰਮਾਨ ਮਲਿਕ ਨੇ ਸਾਂਝੀ ਕੀਤੀ ਖੁਸ਼ਖ਼ਬਰੀ, ਪੰਜਵੀਂ ਵਾਰ ਪਿਤਾ ਬਣਨ ਜਾ ਰਹੇ ਹਨ

ਗੁਰਦਾਸਪੁਰ ‘ਚ ਹੋਇਆ ਸੀ ਜਨਮ

ਦੇਵ ਅਨੰਦ ਦਾ ਜਨਮ 26 ਸਤੰਬਰ 1923 ਨੂੰ ਪੰਜਾਬ ਦੇ ਗੁਰਦਾਸਪੁਰ ‘ਚ ਹੋਇਆ ਸੀ । ਉਹ ਇੱਕ ਮੱਧਵਰਗੀ ਪਰਿਵਾਰ ਦੇ ਨਾਲ ਸਬੰਧ ਰੱਖਦੇ ਸਨ । ਉਨ੍ਹਾਂ ਦਾ ਅਸਲੀ ਨਾਮ ਧਰਮਦੇਵ ਪਿਸ਼ੋਰੀਮੱਲ ਅਨੰਦ ਸੀ । ਫ਼ਿਲਮਾਂ ‘ਚ ਐਂਟਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣਾ ਨਾਮ ਦੇਵ ਅਨੰਦ ਰੱਖ ਲਿਆ ਸੀ । ਉਨ੍ਹਾਂ ਨੇ ਲਾਹੌਰ ਤੋਂ ਗ੍ਰੈਜੁਏਸ਼ਨ ਕੀਤੀ ਸੀ । ਉਹ ਅੱਗੇ ਪੜ੍ਹਨਾ ਚਾਹੁੰਦੇ ਸਨ, ਪਰ ਪਿਤਾ ਨੇ ਕਹਿ ਦਿੱਤਾ ਸੀ ਕਿ ਜੇ ਅੱਗੇ ਪੜ੍ਹਨਾ ਹੈ ਤਾਂ ਖੁਦ ਕਮਾ ਕੇ ਅੱਗੇ ਦੀ ਪੜ੍ਹਾਈ ਕਰਨੀ ਪਏਗੀ । ਜਿਸ ਤੋਂ ਬਾਅਦ ਦੇਵ ਅਨੰਦ ਮੁੰਬਈ ਆ ਗਏ ਅਤੇ ਉਸ ਸਮੇਂ ਉਨ੍ਹਾਂ ਕੋਲ ਮਹਿਜ਼ ਤੀਹ ਰੁਪਏ ਸਨ । 


ਮਿਲਟਰੀ ਸੈਂਸਰ ਦਫਤਰ ‘ਚ ਵੀ ਕੀਤਾ ਕੰਮ 

ਉਨ੍ਹਾਂ ਨੇ ਮੁੰਬਈ ‘ਚ ਆ ਕੇ ਮਿਲਟਰੀ ਸੈਂਸਰ ਦਫਤਰ ‘ਚ ਵੀ ਨੌਕਰੀ ਕੀਤੀ ਅਤੇ ਇਸ ਨੌਕਰੀ ਤੋਂ ਉਨ੍ਹਾਂ ਨੂੰ ੧੬੫ ਰੁਪਏ ਤਨਖਾਹ ਮਿਲਦੀ ਸੀ । ਨੌਕਰੀ ਕਰਨ ਤੋਂ ਬਾਅਦ ਦੇਵ ਅਨੰਦ ਆਪਣੇ ਭਰਾ ਚੇਤਨ ਅਨੰਦ ਦੇ ਕੋਲ ਹੀ ਰਹਿਣ ਲੱਗ ਪਏ ਸਨ । ਉਨ੍ਹਾਂ ਦੇ ਭਰਾ ਨਾਟ ਸਭਾ ਦੇ ਮੈਂਬਰ ਸਨ । ਜਿਸ ਤੋਂ ਬਾਅਦ ਦੇਵ ਅਨੰਦ ਛੋਟੇ ਮੋਟੇ ਕਿਰਦਾਰ ਕਰਨ ਲੱਗ ਪਏ ਸਨ । ੧੯੪੬ ‘ਚ ਦੇਵ ਅਨੰਦ ਨੂੰ ਫ਼ਿਲਮ ‘ਹਮ ਏਕ ਹੈਂ’ ‘ਚ ਕੰਮ ਕਰਨ ਦਾ ਮੌਕਾ ਮਿਲਿਆ । ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦਿੱਤੀਆਂ ।

 

ਜਦੋਂ ਕਾਲੇ ਕੋਟ ‘ਤੇ ਲੱਗਿਆ ਬੈਨ 

ਦੇਵ ਅਨੰਦ ਆਪਣੀ ਅਦਾਕਾਰੀ ਦੇ ਨਾਲ ਨਾਲ ਆਪਣੀ ਖੂਬਸੂਰਤੀ ਦੇ ਲਈ ਵੀ ਜਾਣੇ ਜਾਂਦੇ ਸਨ । ਕੁੜੀਆਂ ਉਨ੍ਹਾਂ ‘ਤੇ ਫਿਦਾ ਹੋ ਜਾਂਦੀਆਂ ਸਨ । ਉਹ ਆਪਣੇ ਸਟਾਈਲਿਸ਼ ਅੰਦਾਜ਼ ਦੇ ਲਈ ਵੀ ਜਾਣੇ ਜਾਂਦੇ ਸਨ ।ਉਨ੍ਹਾਂ ਨੇ ਵ੍ਹਾਈਟ ਸ਼ਰਟ ਅਤੇ ਬਲੈਕ ਕੋਟ ‘ਚ ਵੇਖ ਕੇ ਕੁੜੀਆਂ ਬੇਕਾਬੂ ਹੋ ਜਾਂਦੀਆਂ ਸਨ ਅਤੇ ਖੁਦਕੁਸ਼ੀ ਤੱਕ ਕਰਨ ‘ਤੇ ਉਤਾਰੂ ਹੋ ਜਾਂਦੀਆਂ ਸਨ । ਜਿਸ ਤੋਂ ਬਾਅਦ ਦੇਵ ਅਨੰਦ ਵੱਲੋਂ ਪਬਲਿਕ ਪਲੇਸ ‘ਤੇ ਉਨ੍ਹਾਂ ‘ਤੇ ਕਾਲਾ ਕੋਟ ਪਹਿਨਣ ‘ਤੇ ਹੀ ਪਾਬੰਦੀ ਲੱੱਗ ਗਈ ਸੀ । 



Related Post