Dev Anand: ਨਹੀਂ ਵਿਕੇਗਾ ਦੇਵ ਆਨੰਦ ਦਾ ਬੰਗਲਾ ਤੇ ਨਾਂ ਹੀ ਬਣੇਗਾ 22 ਮੰਜ਼ਿਲਾ ਟਾਵਰ, ਮਰਹੂਮ ਅਦਾਕਾਰ ਦੇ ਭਤੀਜੇ ਨੇ ਕੀਤਾ ਖੁਲਾਸਾ

ਬੀਤੇ ਦਿਨੀਂ ਇਹ ਖ਼ਬਰ ਆਈ ਸੀ ਕਿ ਮਰਹੂਮ ਅਦਾਕਾਰ ਦੇਵ ਆਨੰਦ ਦਾ ਜੁਹੂ ਸਥਿਤ 73 ਸਾਲ ਪੁਰਾਣਾ ਬੰਗਲਾ ਵਿਕ ਗਿਆ ਹੈ। ਦੱਸਿਆ ਜਾ ਰਿਹਾ ਸੀ ਕਿ ਇਸ ਨੂੰ ਕਰੀਬ 400 ਕਰੋੜ 'ਚ ਵੇਚਿਆ ਗਿਆ ਹੈ ਅਤੇ ਹੁਣ ਇਸ ਬੰਗਲੇ ਦੀ ਜਗ੍ਹਾ 'ਤੇ 22 ਮੰਜ਼ਿਲਾ ਟਾਵਰ ਬਣਾਇਆ ਜਾਵੇਗਾ, ਪਰ ਹੁਣ ਪਰ ਹੁਣ ਮਰਹੂਮ ਅਦਾਕਾਰ ਦੇ ਭਤੀਜੇ ਵੱਲੋਂ ਇਸ ਖ਼ਬਰ ਦਾ ਖੰਡਨ ਕੀਤਾ ਹੈ ਤੇ ਇਸ ਬੰਗਲਾ ਨਾ ਵਿਕਣ ਦੀ ਗੱਲ ਆਖੀ ਹੈ।

By  Pushp Raj September 21st 2023 11:31 AM

Dev Anand's bunglow Not sold:  ਬੀਤੇ ਦਿਨੀਂ ਇਹ ਖ਼ਬਰ ਆਈ ਸੀ ਕਿ ਮਰਹੂਮ ਅਦਾਕਾਰ ਦੇਵ ਆਨੰਦ (Dev Anand ) ਦਾ ਜੁਹੂ ਸਥਿਤ 73 ਸਾਲ ਪੁਰਾਣਾ ਬੰਗਲਾ ਵਿਕ ਗਿਆ ਹੈ। ਦੱਸਿਆ ਜਾ ਰਿਹਾ ਸੀ ਕਿ ਇਸ ਨੂੰ ਕਰੀਬ 400 ਕਰੋੜ 'ਚ ਵੇਚਿਆ ਗਿਆ ਹੈ ਅਤੇ ਹੁਣ ਇਸ ਬੰਗਲੇ ਦੀ ਜਗ੍ਹਾ 'ਤੇ 22 ਮੰਜ਼ਿਲਾ ਟਾਵਰ ਬਣਾਇਆ ਜਾਵੇਗਾ। 

ਖਬਰਾਂ ਆ ਰਹੀਆਂ ਸਨ ਕਿ ਬੰਗਲਾ ਕਿਸੇ ਰੀਅਲ ਅਸਟੇਟ ਕੰਪਨੀ ਨੇ ਖਰੀਦਿਆ ਹੈ। ਪਰ ਹੁਣ ਮਰਹੂਮ ਅਦਾਕਾਰ ਦੇ ਭਤੀਜੇ ਵੱਲੋਂ ਇਸ ਖ਼ਬਰ ਦਾ ਖੰਡਨ ਕੀਤਾ ਜਾ ਰਿਹਾ ਹੈ।


ਦੇਵ ਆਨੰਦ ਦੇ ਭਰਾ ਚੇਤਨ ਆਨੰਦ ਦੇ ਬੇਟੇ ਨੇ ਈ-ਟਾਈਮਜ਼ ਨੂੰ ਦਿੱਤੇ ਇੰਟਰਵਿਊ 'ਚ ਇਸ ਬਾਰੇ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ 73 ਸਾਲ ਪੁਰਾਣੇ ਬੰਗਲੇ ਨੂੰ ਢਾਹ ਕੇ ਕੋਈ 22 ਮੰਜ਼ਿਲਾ ਟਾਵਰ ਨਹੀਂ ਬਣਾਇਆ ਜਾਵੇਗਾ। 


ਅਦਾਕਾਰ ਦੇ ਭਤੀਜੇ ਨੇ ਦੱਸਿਆ ਕਿ ਰਿਪੋਰਟਾਂ ਮੁਤਾਬਕ ਕੋਈ ਡੀਲ ਨਹੀਂ ਹੋਈ ਹੈ। ਇਹ ਖਬਰਾਂ ਝੂਠੀਆਂ ਹਨ। ਉਸ ਨੇ ਦੱਸਿਆ ਕਿ ਉਸ ਨੇ ਦੇਵ ਆਨੰਦ ਦੇ ਬੱਚਿਆਂ ਨਾਲ ਵੀ ਗੱਲ ਕੀਤੀ ਸੀ ਪਰ ਇਹ ਖ਼ਬਰ ਸੱਚ ਨਹੀਂ ਨਿਕਲੀ।

ਦੱਸ ਦੇਈਏ ਕਿ ਮੰਗਲਵਾਰ ਨੂੰ ਖਬਰ ਆਈ ਸੀ ਕਿ ਦੇਵ ਆਨੰਦ ਦਾ ਜੁਹੂ ਸਥਿਤ 73 ਸਾਲ ਪੁਰਾਣਾ ਬੰਗਲਾ ਵਿਕ ਗਿਆ ਹੈ। ਦੇਵ ਆਨੰਦ ਨੇ ਆਪਣੀ ਜ਼ਿੰਦਗੀ ਦੇ 40 ਸਾਲ ਆਪਣੇ ਪਰਿਵਾਰ ਨਾਲ ਇਸ ਬੰਗਲੇ 'ਚ ਬਿਤਾਏ ਹਨ। ਮਾਧੁਰੀ ਦੀਕਸ਼ਿਤ ਅਤੇ ਡਿੰਪਲ ਕਪਾਡੀਆ ਵੀ ਉਨ੍ਹਾਂ ਦੇ ਬੰਗਲੇ ਦੇ ਕੋਲ ਹੀ ਰਹਿੰਦੀਆਂ ਹਨ।

 ਜੁਹੂ ਨੂੰ ਮੁੰਬਈ ਦਾ ਸਭ ਤੋਂ ਪੌਸ਼ ਇਲਾਕਾ ਕਿਹਾ ਜਾਂਦਾ ਹੈ ਪਰ ਜਦੋਂ ਦੇਵ ਆਨੰਦ ਨੇ ਇੱਥੇ ਆਪਣਾ ਘਰ ਬਣਾਇਆ ਸੀ ਤਾਂ ਇਹ ਉਜਾੜ ਇਲਾਕਾ ਸੀ। ਜਿੱਥੇ ਚਾਰੇ ਪਾਸੇ ਜੰਗਲ ਹੀ ਜੰਗਲ ਸੀ। ਇਸ ਬਾਰੇ ਦੇਵ ਆਨੰਦ ਨੇ ਵੀ ਇੱਕ ਪੁਰਾਣੇ ਇੰਟਰਵਿਊ ਵਿੱਚ ਦੱਸਿਆ ਸੀ। 

ਉਨ੍ਹਾਂ ਮੀਡੀਆ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਸੀ, “ਮੈਂ 1950 ਵਿੱਚ ਆਪਣਾ ਜੁਹੂ ਘਰ ਬਣਾਇਆ ਸੀ। ਉਸ ਸਮੇਂ ਜੁਹੂ ਇੱਕ ਛੋਟਾ ਜਿਹਾ ਪਿੰਡ ਸੀ ਅਤੇ ਉੱਥੇ ਪੂਰਾ ਜੰਗਲ ਸੀ। ਮੈਨੂੰ ਇਹ ਪਸੰਦ ਹੈ ਕਿਉਂਕਿ ਮੈਂ ਇਕੱਲਾ ਹਾਂ। ਜੁਹੂ ਹੁਣ ਬਹੁਤ ਭੀੜ ਹੋ ਗਈ ਹੈ, ਖਾਸ ਕਰਕੇ ਐਤਵਾਰ ਨੂੰ ਹੋਰ ਭੀੜ ਹੋ ਜਾਂਦੀ ਹੈ। ਇਹ ਹੁਣ ਪਹਿਲਾਂ ਵਾਂਗ ਨਹੀਂ ਰਿਹਾ। ਮੇਰੇ ਆਇਰਿਸ ਪਾਰਕ ਨਿਵਾਸ ਵਿੱਚ ਹੁਣ ਕੋਈ ਪਾਰਕ ਨਹੀਂ ਹੈ, ਮੇਰੇ ਘਰ ਦੇ ਸਾਹਮਣੇ ਇੱਕ ਸਕੂਲ ਅਤੇ ਚਾਰ ਬੰਗਲੇ ਹਨ।"


ਹੋਰ ਪੜ੍ਹੋ :Good News ! ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ ਨੂੰ ਮਿਲਿਆ ਬੱਪਾ ਦਾ ਆਸ਼ੀਰਵਾਦ, ਕਪਲ ਦੇ ਘਰ ਆਈ ਨੰਨ੍ਹੀ ਪਰੀ

ਭਾਵੇਂ ਦੇਵ ਆਨੰਦ ਦੇ ਬੰਗਲੇ ਦੀ ਖ਼ਬਰ ਝੂਠੀ ਦੱਸੀ ਜਾ ਰਹੀ ਹੈ ਪਰ ਚੇਂਬੂਰ ਵਿੱਚ ਰਾਜ ਕਪੂਰ ਦਾ ਬੰਗਲਾ ਇਸ ਸਾਲ ਫਰਵਰੀ ਵਿੱਚ ਵੇਚਿਆ ਗਿਆ ਸੀ। ਕਪੂਰ ਪਰਿਵਾਰ ਨੇ ਇਸ ਘਰ 'ਚ ਕਈ ਸਾਲ ਬਿਤਾਏ ਸਨ। ਰਾਜ ਕਪੂਰ ਦਾ ਬੰਗਲਾ ਗੋਦਰੇਜ ਕੰਪਨੀ ਨੇ ਖਰੀਦਿਆ ਹੈ। ਇੱਥੇ ਰੀਅਲ ਅਸਟੇਟ ਦਾ ਕਾਰੋਬਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਰਾਜ ਕਪੂਰ ਦੇ ਆਰਕੇ ਸਟੂਡੀਓ ਨੂੰ ਵੀ ਗੋਦਰੇਜ ਪ੍ਰਾਪਰਟੀਜ਼ ਲਿਮਟਿਡ ਨੇ ਖਰੀਦਿਆ ਸੀ।


Related Post