ਦੀਪਿਕਾ ਕੱਕੜ ਤੇ ਸ਼ੋਇਬ ਇਬ੍ਰਾਹਿਮ ਨੇ ਆਪਣੇ ਬੇਟੇ ਦਾ ਨਾਂਅ ਰੱਖਿਆ ਰੂਹਾਨ ਇਬ੍ਰਾਹਿਮ, ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

ਸਸੁਰਾਲ ਸਿਮਰ ਕਾ ਫੇਮ ਅਦਾਕਾਰਾ ਦੀਪਿਕਾ ਕੱਕੜ ਹਾਲ ਹੀ 'ਚ ਮਾਂ ਬਣੀ ਹੈ। ਦੀਪਿਕਾ ਕੱਕੜ ਤੇ ਸ਼ੋਇਬ ਇਬ੍ਰਾਹਿਮ ਨੇ ਆਖਿਰਕਾਰ ਆਪਣੇ ਨਵੇਂ ਵਲੌਗ 'ਚ ਆਪਣੇ ਨਵੇਂ ਜੰਮੇ ਬੇਟੇ ਦਾ ਨਾਂਅ ਇੱਕ ਵੱਖਰੇ ਤਰੀਕੇ ਨਾਲ ਖੁਲਾਸਾ ਕੀਤਾ ਹੈ ਤੇ ਉਸ ਨਾਂਅ ਦਾ ਮਤਲਬ ਵੀ ਦੱਸਿਆ ਹੈ।

By  Pushp Raj July 18th 2023 06:52 PM

Dipika-Shoaib Son Name Revealed: ਟੀਵੀ ਦੀ ਮਸ਼ਹੂਰ ਜੋੜੀ ਦੀਪਿਕਾ ਕੱਕੜ ਅਤੇ ਸ਼ੋਇਬ ਇਬ੍ਰਾਹਿਮ (Dipika-Shoaib)   21 ਜੂਨ ਨੂੰ ਇੱਕ ਪੁੱਤਰ ਦੇ ਮਾਤਾ-ਪਿਤਾ ਬਣ ਗਏ ਹਨ। ਹਾਲ ਹੀ 'ਚ ਇਹ ਜੋੜਾ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਆਪਣੇ ਪਿਆਰੇ ਬੇਟੇ ਨੂੰ ਘਰ ਲੈ ਆਇਆ ਹੈ। ਇਸ ਸਭ ਦੇ ਵਿਚਕਾਰ ਦੀਪਿਕਾ ਕੱਕੜ ਤੇ ਸ਼ੋਇਬ ਇਬ੍ਰਾਹਿਮ ਨੇ ਆਖਿਰਕਾਰ ਆਪਣੇ ਨਵੇਂ ਵਲੌਗ 'ਚ ਆਪਣੇ ਨਵੇਂ ਜੰਮੇ ਬੇਟੇ ਦਾ ਨਾਂਅ ਇੱਕ ਵੱਖਰੇ ਤਰੀਕੇ ਨਾਲ ਖੁਲਾਸਾ ਕੀਤਾ ਹੈ ਤੇ ਉਸ ਨਾਂਅ ਦਾ ਮਤਲਬ ਵੀ ਦੱਸਿਆ ਹੈ।  


 ਦੀਪਿਕਾ ਤੇ ਸ਼ੋਇਬ ਨੇ ਆਪਣੀ ਪ੍ਰੈਗਨੈਂਸੀ ਦੀ ਖਬਰ ਤੋਂ ਲੈ ਕੇ ਮਾਤਾ-ਪਿਤਾ ਬਣਨ ਦੀ ਝਲਕ ਦੇਣ ਤੱਕ ਆਪਣੀ ਪਰਸਨਲ ਲਾਈਫ ਨਾਲ ਜੁੜੀ ਹਰ ਅਪਡੇਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ ਪਰ ਆਖਿਰਕਾਰ ਇਸ ਜੋੜੇ ਨੇ ਆਪਣੇ 'ਛੋਟੂ' ਦੇ ਨਾਂ ਦਾ ਖੁਲਾਸਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਆਪਣੇ ਪਿਆਰੇ ਬੇਟੇ ਦੇ ਨਾਂਅ ਦਾ ਅਰਥ ਵੀ ਦੱਸਿਆ ਹੈ।

ਦੀਪਿਕਾ-ਸ਼ੋਇਬ  ਨੇ ਅਨੋਖੇ ਤਰੀਕੇ ਨਾਲ ਬੇਟੇ ਦੇ ਨਾਂ ਦਾ ਖੁਲਾਸਾ ਕੀਤਾ ਹੈ

ਅਤੇ ਹੁਣ ਨਿਊ ਡੈਡ ਸ਼ੋਇਬ  ਨੇ ਆਪਣੇ ਅਧਿਕਾਰਤ ਯੂਟਿਊਬ ਚੈਨਲ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਦੇ ਸਿਰਲੇਖ ਵਿੱਚ ਲਿਖਿਆ ਹੈ, "ਸਾਡੇ ਬੱਚੇ ਦਾ ਨਾਂਅ  ਤੁਹਾਡੇ ਸਾਰਿਆਂ ਨਾਲ ਸਾਂਝਾ ਕਰ ਰਿਹਾ ਹਾਂ।" ਵੀਡੀਓ 'ਚ ਦੀਪਿਕਾ ਅਤੇ ਸ਼ੋਇਬ  ਨੇ ਆਪਣੇ ਛੋਟੂ ਦਾ ਨਾਂ ਅਨੋਖੇ ਤਰੀਕੇ ਨਾਲ ਦੱਸਿਆ ਹੈ

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜੋੜਾ ਪਹਿਲਾਂ ਬੇਟੇ ਦਾ ਨਾਂ ਦੱਸਦੇ ਹੋਏ ਘਰ ਦੀਆਂ ਸਾਰੀਆਂ ਲਾਈਟਾਂ ਬੰਦ ਕਰ ਦਿੰਦਾ ਹੈ।ਇਸ ਤੋਂ ਬਾਅਦ ਐਕਟਰ ਦੇ ਪਿਤਾ ਆਪਣੇ ਪੋਤੇ ਦੇ ਨਾਂ ਦਾ ਪਹਿਲਾ LED ਲਾਈਟ ਵਾਲਾ ਅੱਖਰ ਹੱਥ 'ਚ ਫੜੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਘਰ ਦੇ ਸਾਰੇ ਪਰਿਵਾਰਕ ਮੈਂਬਰ ਇਕ-ਇਕ ਕਰਕੇ ਚਿੱਠੀ ਦਿਖਾਉਂਦੇ ਹਨ। ਅੰਤ ਵਿੱਚ, ਪੂਰਾ ਪਰਿਵਾਰ ਮਿਲ ਕੇ ਛੋਟੀ ਮੁੰਚਕਿਨ, ਰੁਹਾਨ ਦੇ ਨਾਂਅ  ਦਾ ਐਲਾਨ ਕਰਦਾ ਹੈ। ਇਸ ਤੋਂ ਬਾਅਦ ਸ਼ੋਇਬ  ਦਾ ਕਹਿਣਾ ਹੈ ਕਿ ਦੀਪਿਕਾ ਨੂੰ ਇਹ ਨਾਂਅ  ਪਹਿਲਾਂ ਹੀ ਬਹੁਤ ਪਸੰਦ ਹੈ ਅਤੇ ਸਾਨੂੰ ਇਸ ਨਾਂਅ  ਬਾਰੇ ਪਹਿਲਾਂ ਹੀ ਬਹੁਤ ਪੱਕਾ ਪਤਾ ਸੀ ਅਤੇ ਅਸੀਂ ਇਸ ਬਾਰੇ ਪਹਿਲਾਂ ਹੀ ਸੋਚ ਲਿਆ ਸੀ, ਇਸ ਲਈ ਇਸਦਾ ਅਧਿਕਾਰਤ ਨਾਂਅ  ਰੁਹਾਨ ਸ਼ੋਇਬ  ਇਬ੍ਰਾਹਿਮ ਹੈ।


ਦੀਪਿਕਾ ਸ਼ੋਇਬ  ਨੇ ਆਪਣੇ ਬੇਟੇ ਦੇ ਨਾਂ ਦਾ ਮਤਲਬ ਵੀ ਦੱਸਿਆ।

ਦੀਪਿਕਾ ਸ਼ੋਇਬ  ਵੀਡੀਓ ਵਿੱਚ ਆਪਣੇ ਬੇਟੇ ਦੇ ਨਾਂਅ  ਦਾ ਮਤਲਬ ਦੱਸਦੀ ਹੈ।ਉਹ ਦੱਸਦੀ ਹੈ ਕਿ ਉਸਨੇ ਆਪਣੇ ਬੇਟੇ ਦਾ ਨਾਂਅ  ਰੁਹਾਨ ਸ਼ੋਇਬ ਇਬ੍ਰਾਹਿਮ ਰੱਖਿਆ ਹੈ, ਜਿਸਦਾ ਮਤਲਬ ਦਿਆਲੂ ਅਤੇ ਅਧਿਆਤਮਿਕ ਹੈ। ਹਾਲਾਂਕਿ, ਜੋੜੇ ਨੇ ਆਪਣੇ ਬੇਟੇ ਦੀ ਝਲਕ ਸਾਂਝੀ ਨਹੀਂ ਕੀਤੀ।


Related Post