Death Anniversary: ਹਿੱਟ ਫ਼ਿਲਮਾਂ ਦੇਣ ਦੇ ਬਾਵਜੂਦ ਇਸ ਵਜ੍ਹਾ ਕਰਕੇ ਫਲਾਪ ਹੀਰੋ ਰਹੇ ਨਵੀਨ ਨਿਸ਼ਚਲ, ਜਾਣੋ ਕਿਉਂ

By  Pushp Raj March 19th 2024 11:17 AM

Navin Nischol Death Anniversary: 70 ਦੇ ਦਸ਼ਕ ਦੇ ਦਿੱਗਜ਼ ਅਦਾਕਾਰ ਨਵੀਨ ਨਿਸ਼ਚਲ Navin Nischol  ਆਪਣੇ ਜ਼ਮਾਨੇ ਵਿੱਚ ਸਭ ਤੋਂ ਸੋਹਣੇ ਅਦਾਕਾਰ ਸਨ । ਬੀਤੇ ਦਿਨ ਉਨ੍ਹਾਂ ਦਾ ਜਨਮਦਿਨ ਸੀ ਤੇ ਅੱਜ ਉਨ੍ਹਾਂ ਦੀ ਬਰਸੀ ਹੈ। ਨਵੀਨ ਦਾ ਫਿਲਮੀ ਤੇ ਨਿੱਜੀ ਜ਼ਿੰਦਗੀ ਦਾ ਸਫਰ ਕਾਫੀ ਉਤਾਰ ਚੜਾਅ ਵਾਲਾ ਰਿਹਾ, ਆਓ ਜਾਣਦੇ ਹਾਂ ਅਦਾਕਾਰ ਦੀ ਜ਼ਿੰਦਗੀ ਬਾਰੇ ਖਾਸ ਗੱਲਾਂ।

View this post on Instagram

A post shared by ???????????????????? ???????????????????????????? (@navin_nishcol)

 

ਨਵੀਨ ਨਿਸ਼ਚਲ ਦਾ ਜਨਮ 

ਨਵੀਨ ਨਿਸ਼ਚਲ ਦਾ ਜਨਮ 18 ਮਾਰਚ 1946  ਨੂੰ  ਪਾਕਿਸਤਾਨ ਦੇ ਲਾਹੌਰ ਵਿੱਚ ਹੋਇਆ ਸੀ । 1947 ਦੀ ਵੰਡ ਤੋਂ ਬਾਅਦ ਨਵੀਨ ਦਾ ਪਰਿਵਾਰ ਭਾਰਤ ਆ ਗਿਆ । ਨਵੀਨ ਨੇ ਕਾਲਜ ਦੇ ਦਿਨਾਂ ਵਿੱਚ ਹੀ ਇਸ਼ਤਿਹਾਰਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਉਸ ਸਮੇਂ ਉਹ ਕੋਲਕਾਤਾ ਵਿੱਚ ਰਹਿੰਦੇ ਸਨ । ਇਸੇ ਦੌਰਾਨ ਨਵੀਨ ਦੇ ਦੋਸਤਾਂ ਨੇ ਉਸ ਨੂੰ ਬੰਗਾਲੀ ਫ਼ਿਲਮਾਂ ਵਿੱਚ ਕੰਮ ਕਰਨ ਲਈ ਕਿਹਾ ਜਦੋਂ ਕਿ ਕੁਝ ਦੋਸਤਾਂ ਨੇ ਉਨ੍ਹਾਂ ਨੂੰ ਟੈਲੇਂਟ ਕਾਟੈਸਟ ਦਾ ਪਰਚਾ ਦਿੱਤਾ ਤੇ ਮੁੰਬਈ ਭੇਜ ਦਿੱਤਾ । 

 

ਕਿੰਝ ਸ਼ੁਰੂ ਹੋਇਆ ਨਵੀਨ ਨਿਸ਼ਚਲ ਦਾ ਫਿਲਮੀ ਸਫਰ

ਨਵੀਨ ਨਿਸ਼ਚਲ ਨੇ ਫ਼ਿਲਮ ਐਂਡ ਟੈਲਵਿਜ਼ਨ ਇੰਸੀਟਿਊਟ ਆਫ਼ ਇੰਡੀਆ ਵਿੱਚ ਦਾਖਲਾ ਲਿਆ ਤੇ ਆਪਣੇ ਬੈਚ ਵਿੱਚ ਟਾਪ ਕਰਕੇ ਬਾਹਰ ਨਿਕਲੇ । ਇਸ ਤੋਂ ਬਾਅਦ ਮੋਹਨ ਸਹਿਗਲ ਨੇ ਆਪਣੇ ਵਾਅਦੇ ਮੁਤਾਬਿਕ ਉਨ੍ਹਾਂ ਨੂੰ ਆਪਣੀ ਫ਼ਿਲਮ ਸਾਵਨ ਭਾਦੋਂ ਵਿੱਚ ਕੰਮ ਦਿੱਤਾ । ਨਵੀਨ ਦੀ ਇਹ ਫ਼ਿਲਮ 1970 ਵਿੱਚ ਰਿਲੀਜ਼ ਹੋਈ ਇਸ ਫ਼ਿਲਮ ਵਿੱਚ ਰੇਖਾ ਨੇ ਮੁੱਖ ਅਦਾਕਾਰਾ ਤੇ ਤੌਰ ਤੇ ਕੰਮ ਕੀਤਾ ਸੀ। ਦੋਹਾਂ ਹੀ ਕਲਾਕਾਰਾਂ ਦੇ ਕਰੀਅਰ ਦੀ ਇਹ ਪਹਿਲੀ ਫਿਲਮ ਸੀ।


ਇਸ ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਫ਼ਿਲਮ ਨਿਰਮਾਤਾਵਾਂ ਦੀ ਲਾਈਨ ਨਵੀਨ ਦੇ ਘਰ ਦੇ ਬਾਹਰ ਲੱਗ ਗਈ। ਉਨ੍ਹਾਂ ਨੇ ਕਈ ਫ਼ਿਲਮਾਂ ਸਾਈਨ ਕਰ ਲਈਆਂ । ਬੁੱਢਾ ਮਿਲ ਗਿਆ, ਪਰਵਾਨਾ, ਵੋ ਮੈਂ ਨਹੀਂ, ਵਿਕਟੋਰੀਆ ਨੰਬਰ 203 ਵਰਗੀਆਂ ਕਈ ਫ਼ਿਲਮਾਂ ਕੀਤੀਆਂ । ਫ਼ਿਲਮ ‘ਮੇਰੇ ਅਪਨੇ’ ਵਿੱਚ ਜੋ ਕਿਰਦਾਰ ਵਿਨੋਦ ਖੰਨਾ ਨੇ ਨਿਭਾਇਆ ਉਹ ਕਿਰਦਾਰ ਨਵੀਨ ਨੂੰ ਮਿਲਣ ਵਾਲਾ ਸੀ ।

ਮਨੋਜ ਕੁਮਾਰ ਦੀ ਫ਼ਿਲਮ ਰੋਟੀ ਕਪੜਾ ਔਰ ਮਕਾਨ ਤੇ ਦੀਵਾਰ ਵਿੱਚ ਜੋ ਕਿਰਦਾਰ ਸ਼ਸ਼ੀ ਕਪੂਰ ਨੇ ਨਿਭਾਇਆ ਉਹ ਵੀ ਨਵੀਨ ਨੂੰ ਮਿਲਣ ਵਾਲਾ ਸੀ । ਦੋਹਾਂ ਫ਼ਿਲਮਾਂ ਵਿੱਚ ਅਮਿਤਾਭ ਬੱਚਨ ਨੇ ਵੀ ਕੰਮ ਕੀਤਾ ਹੈ। ਇਹ ਕਿਰਦਾਰ ਨਵੀਨ ਦੇ ਹੰਕਾਰ ਦੇ ਚਲਦੇ ਉਨ੍ਹਾਂ ਦੇ ਹੱਥ ਵਿੱਚੋਂ ਨਿਕਲ ਗਿਆ ਸੀ । ਨਵੀਨ ਦੀਆਂ ਫ਼ਿਲਮਾਂ ਆਪਣੇ ਸੰਗੀਤ ਕਰਕੇ ਯਾਦ ਕੀਤੀਆਂ ਜਾਂਦੀਆਂ ਹਨ। ਉਹ ਆਪਣੇ ਆਪ ਨੂੰ ਸਾਬਿਤ ਨੂੰ ਨਹੀਂ ਕਰ ਸਕੇ ਕਿ ਉਹ ਸ਼ੋਲੋ ਵਰਗੀ ਸੁਪਰਹਿੱਟ ਫ਼ਿਲਮ ਦੇ ਸਕਦੇ ਹਨ ਜਦੋਂ ਕਿ ਦੂਜੇ ਪਾਸੇ ਮਲਟੀ ਸਟਾਰਰ ਫ਼ਿਲਮਾਂ ਵਿੱਚ ਨਵੀਨ ਆਪਣੇ ਆਪ ਨੂੰ ਜੋੜ ਨਹੀਂ ਸਕੇ । 1990 ਦੇ ਦਹਾਕੇ ਵਿੱਚ ਉਨ੍ਹਾਂ ਨੇ ਟੀਵੀ ਵੱਲ ਰੁਖ ਕੀਤਾ ਤੇ ਜਯਾ ਬੱਚਨ ਦੇ ਸੀਰੀਅਲ ਦੇਖ ਬਾਈ ਦੇਖ ਵਿੱਚ ਸ਼ਾਨਦਾਰ ਕੰਮ ਕੀਤਾ। 

ਨਵੀਨ ਨਿਸ਼ਚਲ ਦੀ ਜ਼ਿੰਦਗੀ ਦਾ ਨਿਰਾਸ਼ ਕਰਨ ਵਾਲਾ ਪਲ

 
ਨਵੀਨ ਨੇ ਨਾਂ ਸਿਰਫ਼ ਆਪਣੇ ਕਰੀਅਰ ਵਿੱਚ ਸਗੋਂ ਅਸਲ ਜ਼ਿੰਦਗੀ ਵਿੱਚ ਵੀ ਬਹੁਤ ਉਤਰਾਅ-ਚੜ੍ਹਾਅ ਦੇਖੇ ਹਨ। ਨਵੀਨ ਅਤੇ ਉਸ ਦੇ ਭਰਾ ਪ੍ਰਵੀਨ ਨੂੰ ਉਸ ਦੀ ਦੂਜੀ ਪਤਨੀ ਗੀਤਾਂਜਲੀ ਦੀ ਖੁਦਕੁਸ਼ੀ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਨਵੀਨ ਨੇ ਕਿਹਾ ਕਿ ਖੁਦਕੁਸ਼ੀ ਲਈ ਉਹ ਨਹੀਂ ਸਗੋਂ ਉਸ ਦੀ ਪਤਨੀ ਦਾ ਡਿਪਰੈਸ਼ਨ ਜ਼ਿੰਮੇਵਾਰ ਸੀ।

View this post on Instagram

A post shared by ???????????????????? ???????????????????????????? (@navin_nishcol)

 

ਹੋਰ ਪੜ੍ਹੋ : ਅਫਸਾਨਾ ਖ਼ਾਨ ਨੇ ਭਰਾ ਖੁਦਾ ਬਖਸ਼ ਦੇ ਜਨਮਦਿਨ 'ਤੇ ਖਾਸ ਅੰਦਾਜ਼ 'ਚ ਦਿੱਤੀ ਵਧਾਈ ਤੇ ਨਿੱਕੇ ਸਿੱਧੂ ਦਾ ਕੀਤਾ ਸਵਾਗਤ

ਨਵੀਨ ਨਿਸ਼ਚਲ ਦਾ ਦਿਹਾਂਤ 

19 ਮਾਰਚ 2011 ਨੂੰ ਨਵੀਨ ਮੁੰਬਈ ਤੋਂ ਪੁਣੇ ਜਾ ਰਹੇ ਸੀ। ਆਪਣੇ ਦੋਸਤਾਂ ਗੁਰਮੀਤ ਅਤੇ ਰਣਧੀਰ ਕਪੂਰ ਨਾਲ ਹੋਲੀ ਮਨਾਉਂਣਾ ਚਾਹੁੰਦੇ ਸਨ। ਰਣਧੀਰ ਪੁਣੇ ਦੇ ਰਸਤੇ ' ਉਸ ਨੂੰ ਮਿਲਣ ਜਾ ਰਿਹਾ ਸੀ। ਇਸ ਤੋਂ ਪਹਿਲਾਂ ਕਿ ਮੀਟਿੰਗ ਹੁੰਦੀ, ਨਵੀਨ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਨਵੀਨ ਹਮੇਸ਼ਾ ਤੇਜ਼ ਅਤੇ ਦਰਦ ਰਹਿਤ ਮੌਤ ਚਾਹੁੰਦਾ ਸਨ। ਇਹ ਉਨ੍ਹਾਂ ਦੇ ਆਪਣੇ ਬੋਲ ਸਨ। ਰੱਬ ਨੇ ਉਨ੍ਹਾਂ ਦੀ ਇੱਛਾ ਪੂਰੀ ਕੀਤੀ ਅਤੇ ਆਪਣੇ ਜਨਮਦਿਨ ਦੇ ਅਗਲੇ ਦਿਨ ਯਾਨੀ ਕਿ 19 ਮਾਰਚ 2011 ਨੂੰ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ। 

Related Post