ਦਲੇਰ ਮਹਿੰਦੀ ਨੂੰ ਘਰ ‘ਚ ਸਿਰਫ਼ ਗੁਰਬਾਣੀ ਸੁਣਨ ਦੀ ਸੀ ਇਜਾਜ਼ਤ, ਪਿਤਾ ਤਖਤ ਸ੍ਰੀ ਪਟਨਾ ਸਾਹਿਬ ‘ਚ ਰਹੇ ਹਜ਼ੂਰੀ ਰਾਗੀ, ਗਾਇਕ ਨੇ ਪਿਤਾ ਨਾਲ ਜੁੜਿਆ ਕਿੱਸਾ ਕੀਤਾ ਸਾਂਝਾ
ਦਲੇਰ ਮਹਿੰਦੀ ਬਾਲੀਵੁੱਡ ਅਤੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਹਨ । ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਘਰੋਂ ਹੀ ਮਿਲੀ ਸੀ, ਕਿਉਂਕਿ ਉਨ੍ਹਾਂ ਦੇ ਪਿਤਾ ਜੀ ਤਖਤ ਸ਼੍ਰੀ ਪਟਨਾ ਸਾਹਿਬ ‘ਚ ਹਜ਼ੂਰੀ ਰਾਗੀ ਸਨ ਅਤੇ ਕੀਰਤਨ ਕਰਦੇ ਹੁੰਦੇ ਸਨ ।
ਦਲੇਰ ਮਹਿੰਦੀ (Daler Mehndi) ਬਾਲੀਵੁੱਡ ਅਤੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਹਨ । ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਘਰੋਂ ਹੀ ਮਿਲੀ ਸੀ, ਕਿਉਂਕਿ ਉਨ੍ਹਾਂ ਦੇ ਪਿਤਾ ਜੀ ਤਖਤ ਸ਼੍ਰੀ ਪਟਨਾ ਸਾਹਿਬ ‘ਚ ਹਜ਼ੂਰੀ ਰਾਗੀ ਸਨ ਅਤੇ ਕੀਰਤਨ ਕਰਦੇ ਹੁੰਦੇ ਸਨ ।ਪਰ ਦਲੇਰ ਮਹਿੰਦੀ ਨੂੰ ਘਰ ‘ਚ ਗੀਤ ਸੁਣਨ ਦੀ ਇਜਾਜ਼ਤ ਨਹੀਂ ਸੀ । ਦਲੇਰ ਮਹਿੰਦੀ ਨੇ ਆਪਣੇ ਪਿਤਾ ਜੀ ਦੇ ਨਾਲ ਜੁੜਿਆ ਇੱਕ ਕਿੱਸਾ ਸਾਂਝਾ ਕੀਤਾ ਹੈ ।
ਘਰ ‘ਚ ਸਿਰਫ਼ ਗੁਰਬਾਣੀ ਸੁਣਨ ਦੀ ਸੀ ਇਜਾਜ਼ਤ
ਦਲੇਰ ਮਹਿੰਦੀ ਨੂੰ ਆਪਣੇ ਘਰ ‘ਚ ਸਿਰਫ਼ ਗੁਰਬਾਣੀ ਸੁਣਨ ਦੀ ਇਜਾਜ਼ਤ ਸੀ । ਇਸ ਬਾਰੇ ਗਾਇਕ ਨੇ ਬੀਤੇ ਦਿਨੀਂ ਆਪਣੇ ਪਿਤਾ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਇਸ ਕਿੱਸੇ ਨੂੰ ਸ਼ੇਅਰ ਕੀਤਾ ਸੀ । ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਲਿਖਿਆ ‘ਪਾਪਾ ਜੀ ਨੇ ਮੈਨੂੰ ਗਾਉਣਾ ਸਿਖਾਇਆ ਅਤੇ ਮੈਨੂੰ ਗੁਰਬਾਣੀ ਵੀ ਸਿਖਾਈ । ਮੇਰੇ ਪਿਤਾ ਭਾਈ ਸਾਹਿਬ ਭਾਈ ਅਜਮੇਰ ਸਿੰਘ ਚੰਦਨ । ਤਖਤ ਸ਼੍ਰੀ ਪਟਨਾ ਸਾਹਿਬ ਬਿਹਾਰ ‘ਚ ਹਜ਼ੂਰੀ ਰਾਗੀ ਰਹੇ ਹਨ । ਉਨ੍ਹਾਂ ਨੇ ਮੈਨੂੰ ਜਾਂ ਫਿਰ ਮੇਰੇ ਭੈਣ ਭਰਾਵਾਂ ਨੂੰ ਕਦੇ ਵੀ ਪੰਜਾਬੀ ਸੰਗੀਤ ਸੁਣਨ ਦੀ ਇਜਾਜ਼ਤ ਨਹੀਂ ਦਿੱਤੀ । ਉਹ ਸਾਨੂੰ ਸਿਰਫ਼ ਗੁਰਬਾਣੀ ਜਾਂ ਸ਼ਾਸਤਰੀ ਸੰਗੀਤ ਸੁਣਨ ਦੀ ਇਜਾਜ਼ਤ ਦਿੰਦੇ ਹੁੰਦੇ ਸਨ’ ।
ਦਲੇਰ ਮਹਿੰਦੀ ਨੇ ਦਿੱਤੇ ਕਈ ਹਿੱਟ ਗੀਤ
ਦਲੇਰ ਮਹਿੰਦੀ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ‘ਬੋਲੋ ਤਾਰਾ-ਰਾਰਾ’, ‘ਲੈ ਗਈ ਸਾਡਾ ਦਿਲ ਕੱਢ ਕੇ’, ‘ਜ਼ੋਰ ਕਾ ਝਟਕਾ’, ‘ਵੰਦੇ ਮਾਤਰਮ’, ‘ਨਾ ਨਾ ਨਾ ਨਾ ਰੇ’ ਸਣੇ ਕਈ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ । ਉਨ੍ਹਾਂ ਦਾ ਛੋਟਾ ਭਰਾ ਵੀ ਬਾਲੀਵੁੱਡ ਦਾ ਮਸ਼ਹੂਰ ਗਾਇਕ ਹੈ ।