'The Diary of West Bengal' ਦੇ ਟ੍ਰੇਲਰ ਕਾਰਨ ਪੱਛਮੀ ਬੰਗਾਲ ‘ਚ ਬਵਾਲ, ਜਾਣੋ ਪੂਰੀ ਖ਼ਬਰ
ਫ਼ਿਲਮ The Diary of West Bengal ਨੂੰ ਲੈ ਕੇ ਬਵਾਲ ਹੋ ਰਿਹਾ ਹੈ । ਪੱਛਮੀ ਬੰਗਾਲ ‘ਚ ਇਸ ਫ਼ਿਲਮ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਪ੍ਰਤੀਕ੍ਰਿਆਵਾਂ ਸਾਹਮਣੇ ਆ ਰਹੀਆਂ ਹਨ ।ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਮੱਚੇ ਬਵਾਲ ਕਾਰਨ ਪੁਲਿਸ ਨੇ ਫ਼ਿਲਮ ਦੇ ਨਿਰਦੇਸ਼ਕ ਨੂੰ ਕਾਨੂੰਨੀ ਨੋਟਿਸ ਭੇਜ ਕੇ ਪੁੱਛਗਿੱਛ ਦੇ ਲਈ ਬੁਲਾਇਆ ਹੈ ।
ਦਾ ਕੇਰਲਾ ਸਟੋਰੀ ਤੋਂ ਬਾਅਦ ਹੁਣ ਫ਼ਿਲਮ (The Diary of West Bengal)ਦਾ ਡਾਇਰੀ ਆਫ਼ ਵੈਸਟ ਬੰਗਾਲ ਨੂੰ ਲੈ ਕੇ ਬਵਾਲ ਹੋ ਰਿਹਾ ਹੈ । ਪੱਛਮੀ ਬੰਗਾਲ ‘ਚ ਇਸ ਫ਼ਿਲਮ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਪ੍ਰਤੀਕ੍ਰਿਆਵਾਂ ਸਾਹਮਣੇ ਆ ਰਹੀਆਂ ਹਨ ।ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਮੱਚੇ ਬਵਾਲ ਕਾਰਨ ਪੁਲਿਸ ਨੇ ਫ਼ਿਲਮ ਦੇ ਨਿਰਦੇਸ਼ਕ ਨੂੰ ਕਾਨੂੰਨੀ ਨੋਟਿਸ ਭੇਜ ਕੇ ਪੁੱਛਗਿੱਛ ਦੇ ਲਈ ਬੁਲਾਇਆ ਹੈ ।
ਹੋਰ ਪੜ੍ਹੋ : ਗੋਆ ਦੀਆਂ ਸੜਕਾਂ ‘ਤੇ ਮਸਤੀ ਕਰਦੇ ਦਿਖਾਈ ਦਿੱਤੇ ਦਿਲਜੀਤ ਦੋਸਾਂਝ, ਵੇਖੋ ਤਸਵੀਰਾਂ
ਕਿਉਂ ਹੋ ਰਿਹਾ ਬਵਾਲ
ਦਾ ਡਾਇਰੀ ਆਫ਼ ਵੈਸਟ ਬੰਗਾਲ ਦੇ ਕੱਟੜਪੰਥੀ ਸੰਗਠਨ ਰੋਹਿੰਗਿਆ ਮੁਸਲਮਾਨਾਂ ‘ਤੇ ਅਧਾਰਿਤ ਦੱਸੀ ਜਾ ਰਹੀ ਹੈ । ਫ਼ਿਲਮ ਦੇ ਟ੍ਰੇਲਰ ‘ਚ ਦਿਖਾਇਆ ਗਿਆ ਹੈ ਕਿ ਪੱਛਮੀ ਬੰਗਾਲ ‘ਚ ਰੋਹਿੰਗਿਆ ਮੁਸਲਮਾਨਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ।
ਉੱਥੇ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਸਰਕਾਰੀ ਸਹੂਲਤਾਂ ਦੇ ਕੇ ਵਸਾਇਆ ਜਾ ਰਿਹਾ ਹੈ । ਇਸ ਦੇ ਨਾਲ ਹੀ ਟ੍ਰੇਲਰ ‘ਚ ਇਹ ਵੀ ਦਿਖਾਇਆ ਗਿਆ ਹੈ ਕਿ ਹਿੰਦੂਆਂ ਦੇ ਲਈ ਪੱਛਮੀ ਬੰਗਾਲ ਦੂਜਾ ਕਸ਼ਮੀਰ ਬਣ ਗਿਆ ਹੈ ।
ਫ਼ਿਲਮ ਦੇ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਮੱਚੇ ਬਵਾਲ ਨੂੰ ਵੇਖਦੇ ਹੋਏ 30ਮਈ ਨੂੰ ਨਿਰਦੇਸ਼ਕ ਸਨੋਜ ਮਿਸ਼ਰਾ ਨੂੰ ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਹੁਣ ਦੇ ਹੁਕਮ ਦਿੱਤੇ ਗਏ ਹਨ ।