ਅਦਾਕਾਰ ਵਿਵੇਕ ਓਬਰਾਏ ਦੇ ਨਾਲ ਕਰੋੜਾਂ ਦੀ ਠੱਗੀ, ਤਿੰਨ ਲੋਕਾਂ ਦੇ ਖਿਲਾਫ ਹੋਇਆ ਮਾਮਲਾ ਦਰਜ

ਅਦਾਕਾਰ ਵਿਵੇਕ ਓਬਰਾਏ ਦੇ ਨਾਲ ਕਰੋੜਾਂ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਪੁਲਿਸ ਦੇ ਵੱਲੋਂ ਇਸ ਮਾਮਲੇ ‘ਚ ਤਿੰਨ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ । ਜਿਨ੍ਹਾਂ ਦੇ ਖਿਲਾਫ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ।

By  Shaminder July 22nd 2023 10:40 AM

ਅਦਾਕਾਰ ਵਿਵੇਕ ਓਬਰਾਏ (Vivek Oberoi) ਦੇ ਨਾਲ ਕਰੋੜਾਂ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਪੁਲਿਸ ਦੇ ਵੱਲੋਂ ਇਸ ਮਾਮਲੇ ‘ਚ ਤਿੰਨ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ । ਜਿਨ੍ਹਾਂ ਦੇ ਖਿਲਾਫ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ । ਅਦਾਕਾਰ ਤੋਂ ਇਨ੍ਹਾਂ ਲੋਕਾਂ ਨੇ ਕਿਸੇ ਫ਼ਿਲਮ ਕੰਪਨੀ ‘ਚ ਨਿਵੇਸ਼ ਕਰਕੇ ਚੰਗਾ ਪੈਸਾ ਕਮਾਉਣ ਦਾ ਝਾਂਸਾ ਦੇ ਕੇ ਉਸ ਤੋਂ 1 ਕਰੋੜ ਤੋਂ ਜ਼ਿਆਦਾ ਦਾ ਪੈਸਾ ਠੱਗ ਲਿਆ ।


ਹੋਰ ਪੜ੍ਹੋ : ਇੰਗਲੈਂਡ ‘ਚ ਆਪਣੀ ਮਾਂ ਵਰਗੀ ਬਜ਼ੁਰਗ ਨੂੰ ਵੇਖ ਕੇ ਰਾਜ ਧਾਲੀਵਾਲ ਹੋਈ ਭਾਵੁਕ, ਕਿਹਾ ‘ਗੁਰੂ ਘਰ ‘ਚ ਆਂਟੀ ਮਿਲੇ,ਲੱਗਿਆ ਮਾਂ ਦੀ ਬੁੱਕਲ ਦਾ ਨਿੱਘ ਮਾਣ ਲਿਆ’

ਇਨ੍ਹਾਂ ਤਿੰਨਾਂ ਦੇ ਵੱਲੋਂ ਇਹ ਪੈਸਾ ਆਪਣੇ ਨਿੱਜੀ ਹਿੱਤਾਂ ਦੇ ਇਸਤੇਮਾਲ ਕੀਤਾ ਗਿਆ । ਕਿਉਂਕਿ ਇਹ ਪੈਸਾ ਅਦਾਕਾਰ ਨੇ ਫ਼ਿਲਮ ਨਿਰਮਾਣ ਅਤੇ ਪ੍ਰੋਗਰਾਮ ‘ਤੇ ਲਗਾਉਣ ਦੇ ਲਈ ਦਿੱਤਾ ਸੀ । ਜਿਸ ਤੋਂ ਬਾਅਦ ਅਦਾਕਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ । 

ਵਿਵੇਕ ਓਬਰਾਏ ਦਾ ਵਰਕ ਫਰੰਟ

ਵਿਵੇਕ ਓਬਰਾਏ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਭਾਵੇਂ ਉਹ ਸੰਜੀਦਾ ਹੋਣ, ਕਾਮੇਡੀ ਭਰਪੂਰ ਜਾਂ ਫਿਰ ਵਿਲੇਨ ਦਾ ਕਿਰਦਾਰ ਨਿਭਾਉਣਾ ਹੋਵੇ। ਹਰ ਕਿਰਦਾਰ ‘ਚ ਉਹ ਫਿੱਟ ਬੈਠਦੇ ਹਨ । ਉਨ੍ਹਾਂ ਨੂੰ ਆਖਰੀ ਵਾਰ ਫ਼ਿਲਮ ‘ਪੀਐੱਮ ਨਰਿੰਦਰ ਮੋਦੀ’ ‘ਚ ਵੇਖਿਆ ਗਿਆ ਸੀ । ਪਰ ਉਨ੍ਹਾਂ ਦੀ ਇਸ ਫ਼ਿਲਮ ਨੂੰ ਬਾਕਸ ਆਫਿਸ ‘ਤੇ ਕੁਝ ਵਧੀਆ ਰਿਸਪਾਂਸ ਨਹੀਂ ਸੀ ਮਿਲਿਆ । 

View this post on Instagram

A post shared by SOLITARIO (@solitariodiamonds)




Related Post