ਬਾਲੀਵੁੱਡ ਦੀ ਮਸ਼ਹੂਰ ਗਾਇਕਾ ਊਸ਼ਾ ਉਥਪ ਦੇ ਪਤੀ ਦਾ ਦਿਹਾਂਤ, ਕਈ ਹਸਤੀਆਂ ਨੇ ਜਤਾਇਆ ਸੋਗ

ਖਬਰਾਂ ਮੁਤਾਬਕ ਉਨ੍ਹਾਂ ਦੇ ਅਠੱਤਰ ਸਾਲਾਂ ਦੇ ਪਤੀ ਨੂੰ ਅਚਾਨਕ ਬੈਚੇਨੀ ਮਹਿਸੂਸ ਹੋਈ ਅਤੇ ਉਸ ਵੇਲੇ ਉਹ ਟੀਵੀ ਵੇਖ ਰਹੇ ਸਨ । ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ‘ਚ ਲਿਜਾਇਆ ਗਿਆ । ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ । ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ।

By  Shaminder July 9th 2024 11:35 AM -- Updated: July 9th 2024 11:48 AM

ਗਾਇਕਾ ਊਸ਼ਾ ਉਥਪ (Usha Uthap) ਦੇ ਪਤੀ ਦਾ ਦਿਹਾਂਤ ਹੋ ਗਿਆ ਹੈ।ਉਨ੍ਹਾਂ ਦੇ ਪਤੀ ਦੇ ਦਿਹਾਂਤ ‘ਤੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਗਾਇਕਾ ਦੇ ਪਤੀ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਹੈ।ਖਬਰਾਂ ਮੁਤਾਬਕ ਉਨ੍ਹਾਂ ਦੇ ਅਠੱਤਰ ਸਾਲਾਂ ਦੇ ਪਤੀ ਨੂੰ ਅਚਾਨਕ ਬੈਚੇਨੀ ਮਹਿਸੂਸ ਹੋਈ ਅਤੇ ਉਸ ਵੇਲੇ ਉਹ ਟੀਵੀ ਵੇਖ ਰਹੇ ਸਨ । ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ‘ਚ ਲਿਜਾਇਆ ਗਿਆ । ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ । ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ।ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਕੀਤਾ ਜਾਵੇਗਾ ।  


ਹੋਰ ਪੜ੍ਹੋ  : ਨੀਰੂ ਬਾਜਵਾ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾਉਂਦੀ ਆਈ ਨਜ਼ਰ, ਵੇਖੋ ਅਦਾਕਾਰਾ ਦੀ ਪਰਿਵਾਰ ਦੇ ਨਾਲ ਮਸਤੀ

   ਊਸ਼ਾ ਉਥਪ ਦੇ ਦੂਜੇ ਪਤੀ ਸਨ ਚਾਕੋ 

ਊਸ਼ਾ ਉਥਪ ਨੇ ਜਾਨੀ ਚਾਕੋ ਦੇ ਨਾਲ ਦੂਜਾ ਵਿਆਹ ਕਰਵਾਇਆ ਸੀ । ਉਹ ਚਾਹ ਦੇ ਬਾਗਾਨਾਂ ਦਾ ਕੰਮ ਕਰਦੇ ਸਨ ਅਤੇ ।ਦੋਵਾਂ ਦੀ ਮੁਲਾਕਾਤ ਸੱਤਰ ਦੇ ਦਹਾਕੇ ‘ਚ ਮਸ਼ਹੂਰ ਨਾਈਟ ਕਲੱਬ ‘ਚ ਹੋਈ ਸੀ । ਇਸ ਤੋਂ ਪਹਿਲਾਂਾ ਗਾਇਕਾ ਰਾਮੂ ਨਾਂਅ ਦੇ ਸ਼ਖਸ ਦੇ ਨਾਲ ਵਿਆਹੀ ਹੋਈ ਸੀ।


ਊਸ਼ਾ ਉਥਪ ਨੇ ਹਿੰਦੀ, ਪੰਜਾਬੀ ਸਣੇ ਕਈ ਭਾਸ਼ਾਵਾਂ ‘ਚ ਗੀਤ ਗਾਏ ਹਨ । ਉਨ੍ਹਾਂ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਚੇਨਈ ਦੇ ਇੱਕ ਛੋਟੇ ਜਿਹੇ ਕਲੱਬ ਤੋਂ ਕੀਤੀ ਸੀ।ਆਪਣੀ ਦਮਦਾਰ ਆਵਾਜ਼ ਦੇ ਲਈ ਜਾਣੀ ਜਾਂਦੀ ਊਸ਼ਾ ਨੇ ਹਰੇ ਰਾਮਾ ਹਰੇ ਕ੍ਰਿਸ਼ਨਾ, ਅਉਆ ਅਉਆ, ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ ਸਣੇ ਕਈ ਹਿੱਟ ਗੀਤ ਬਾਲੀਵੁੱਡ ਇੰਡਸਟਰੀ ਨੂੰ ਦਿੱਤੇ ਸਨ।




Related Post