ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਸਰਬਤ ਦੇ ਭਲੇ ਲਈ ਕੀਤੀ ਅਰਦਾਸ

ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਜਦੋਂ ਵੀ ਅੰਮ੍ਰਿਤਸਰ ‘ਚ ਆਉਂਦੇ ਹਨ ਤਾਂ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਣ ਦੇ ਲਈ ਜ਼ਰੂਰ ਪਹੁੰਚਦੇ ਹਨ । ਅੱਜ ਵੀ ਅਦਾਕਾਰਾ ਦਰਬਾਰ ਸਾਹਿਬ ‘ਚ ਨਤਮਸਤਕ ਹੋਣ ਦੇ ਲਈ ਪੁੱਜੇ।

By  Shaminder April 10th 2024 03:25 PM

ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ (Neha Dhupia) ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ । ਜਿਸ ਦੀਆਂ ਤਸਵੀਰਾਂ ਸ਼ੋਸ਼ਲ ਮਡੀਆ ‘ਤੇ ਵਾਇਰਲ ਹੋਈਆਂ ਹਨ ।ਇਸ ਮੌਕੇ ਅਦਾਕਾਰਾ ਨੇਹਾ ਧੂਪੀਆ ਨੇ ਕਿਹਾ ਕਿ ‘ਜਦੋਂ ਵੀ ਗੁਰੂ ਨਗਰੀ ਕਿਸੇ ਕੰਮ ਦੇ ਸਿਲਸਿਲੇ ਵਿੱਚ ਆਉਂਦੇ ਹਾਂ ਗੁਰੂ ਘਰ ਮੱਥਾ ਟੇਕਣ ਲਈ ਜਰੂਰ ਆਉਂਦੇ ਹਾਂ । ਇਸ ਮੌਕੇ ਉਨ੍ਹਾਂ ਨੇ ਆਉਣ ਵਾਲੀਆਂ ਆਪਣੀਆਂ ਫ਼ਿਲਮਾਂ ਦੇ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ । 

ਹੋਰ ਪੜ੍ਹੋ : ਸੱਤਾ ਅਤੇ ਸੀਤੋ ਨੇ ਵੇਖਿਆ ਕ੍ਰਿਕੇਟ ਮੈਚ, ਨੀਰੂ ਬਾਜਵਾ ਨੇ ਸਾਂਝਾ ਕੀਤਾ ਵੀਡੀਓ

ਨੇਹਾ ਧੂਪੀਆ ਦਾ ਵਰਕ ਫ੍ਰੰਟ 

ਨੇਹਾ ਧੂਪੀਆ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ਮੋਹ ਮਾਇਆ ਮਨੀ, ਏ ਥਰਸਡੇ, ਰੰਗੀਲਾ, ਸ਼ੀਸ਼ਾ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਇਸ ਤੋਂ ਇਲਾਵਾ ਕਈ ਵੈੱਬ ਸੀਰੀਜ਼ ‘ਚ ਵੀ ਅਦਾਕਾਰਾ ਨਜ਼ਰ ਆ ਚੁੱਕੀ ਹੈ। 


ਨੇਹਾ ਧੂਪੀਆ ਦੀ ਨਿੱਜੀ ਜ਼ਿੰਦਗੀ 

ਨੇਹਾ ਧੂਪੀਆ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅੰਗਦ ਬੇਦੀ ਦੇ ਨਾਲ ਵਿਆਹ ਕਰਵਾਇਆ ਸੀ। ਨੇਹਾ ਨੇ ਗੁੱਪਚੁੱਪ ਤਰੀਕੇ ਦੇ ਨਾਲ ਵਿਆਹ ਕਰਵਾਇਆ ਸੀ ਤੇ ਵਿਆਹ ਬਾਰੇ ਉਸ ਵੇਲੇ ਹੀ ਖੁਲਾਸਾ ਹੋਇਆ ਸੀ ।


ਜਦੋਂ ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਦੋਵਾਂ ਦੇ ਘਰ ਦੋ ਬੱਚੇ ਹਨ । ਇੱਕ ਧੀ ਅਤੇ ਇੱਕ ਪੁੱਤਰ ਗੁਰਿਕ । ਜਿਸ ਦੇ ਨਾਲ ਅਕਸਰ ਅਦਾਕਾਰਾ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। 

View this post on Instagram

A post shared by Neha Dhupia (@nehadhupia)




Related Post