ਬਾਲੀਵੁੱਡ ਐਕਟਰ ਦਲੀਪ ਤਾਹਿਲ ਨੂੰ 5 ਸਾਲ ਪੁਰਾਣੇ ਮਾਮਲੇ ‘ਚ ਮਿਲੀ ਸਜ਼ਾ, ਕੋਰਟ ਨੇ ਸੁਣਾਈ 2 ਮਹੀਨੇ ਦੀ ਕੈਦ

ਮਸ਼ਹੂਰ ਬਾਲੀਵੁਡ ਅਦਾਕਾਰ ਦਲੀਪ ਤਾਹਿਲ ਦੇ ਕਰੀਬ ਪੰਜ ਸਾਲ ਪੁਰਾਣੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲੇ ‘ਚ ਬੀਤੇ ਦਿਨੀਂ ਕੋਰਟ ਵੱਲੋਂ ਸਜ਼ਾ ਸੁਣਾਈ ਗਈ ਹੈ। ਦਲੀਪ ਤਾਹਿਲ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲੇ ‘ਚ 2 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ।

By  Pushp Raj October 23rd 2023 11:51 AM

Dalip Tahil gets 2 months jail: ਮਸ਼ਹੂਰ ਬਾਲੀਵੁਡ ਅਦਾਕਾਰ ਦਲੀਪ ਤਾਹਿਲ (Dalip Tahil ) ਦੇ ਕਰੀਬ ਪੰਜ ਸਾਲ ਪੁਰਾਣੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲੇ ‘ਚ ਬੀਤੇ ਦਿਨੀਂ ਕੋਰਟ ਵੱਲੋਂ ਸਜ਼ਾ ਸੁਣਾਈ ਗਈ ਹੈ। ਦਲੀਪ ਤਾਹਿਲ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲੇ ‘ਚ 2 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। 

ਦੱਸ ਦਈਏ ਕਿ ਇਹ ਪੂਰਾ ਮਾਮਲਾਸਾਲ 2018 ਦਾ ਹੈ, ਜਦੋਂ ਦਲੀਪ ਤਾਹਿਲ ਨੇ ਸ਼ਰਾਬ ਪੀ ਕੇ ਇੱਕ ਆਟੋ ਨੂੰ ਟੱਕਰ ਮਾਰ ਦਿੱਤੀ ਸੀ। ਇਸ ਘਟਨਾ ‘ਚ ਇੱਕ ਮਹਿਲਾ ਵੀ ਗੰਭੀਰ ਜ਼ਖਮੀ ਹੋ ਗਈ ਸੀ।


ਕੋਰਟ ਨੇ ਡਾਕਟਰ ਦੀ ਰਿਪੋਰਟ ਦੇ ਅਧਾਰ 'ਤੇ ਆਪਣਾ ਫੈਸਲਾ ਸੁਣਾਇਆ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਡਾਕਟਰ ਦੀ ਰਿਪੋਰਟ ‘ਤੇ ਭਰੋਸਾ ਕਰਦੇ ਹੋਏ, ਕੋਰਟ ਨੇ ਅਦਾਕਾਰ ਨੂੰ ਸਜ਼ਾ ਸੁਣਾਈ ਹੈ। ਰਿਪੋਰਟ ਮੁਤਾਬਕ ਦਲੀਪ ਤਾਹਿਲ ਸ਼ਰਾਬ ਦੇ ਨਸ਼ੇ ਵਿੱਚ ਸਨ ਜਿਸ ਵੇਲੇ ਉਹ ਗੱਡੀ ਚਲਾ ਰਹੇ ਸਨ। ਕਾਨੂੰਨ ਦੇ ਮੁਤਾਬਕ ਸ਼ਰਾਬ ਪੀ ਗੱਡੀ ਚਲਾਉਣਾ ਕਾਨੂੰਨੀ ਅਪਰਾਧ ਹੈ। 

ਦਰਅਸਲ ਇਹ ਸਾਰਾ ਮਾਮਲਾ 5 ਸਾਲ ਪੁਰਾਣਾ 2018 ਦਾ ਹੈ। ਉਸ ਸਮੇਂ ਅਦਾਕਾਰ ਦਲੀਪ ਤਾਹਿਲ ਨੂੰ ਮੁੰਬਈ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ‘ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਇੱਕ ਆਟੋ ਨੂੰ ਆਪਣੀ ਕਾਰ ਨਾਲ ਟੱਕਰ ਮਾਰਨ ਦਾ ਦੋਸ਼ ਸੀ। ਹਾਦਸੇ ਵਿੱਚ ਆਟੋ ਵਿੱਚ ਸਵਾਰ ਮਹਿਲਾ ਜ਼ਖਮੀ ਹੋ ਗਈ ਸੀ। ਹਾਲਾਂਕਿ ਬਾਅਦ ‘ਚ ਅਦਾਕਾਰ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਪਰ ਮਾਮਲਾ ਜਾਰੀ ਸੀ। ਅਜਿਹੇ ‘ਚ ਹੁਣ ਇਸ ਮਾਮਲੇ ਦਾ ਫੈਸਲਾ ਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਦਲੀਪ ਆਟੋ ਨੂੰ ਟੱਕਰ ਮਾਰ ਕੇ ਮੌਕੇ ਤੋਂ ਫਰਾਰ ਹੋ ਗਏ ਸੀ।

View this post on Instagram

A post shared by Dalip Tahil (@daliptahil)


ਹੋਰ ਪੜ੍ਹੋ: Diljit Dosanjh: ਦਿਲਜੀਤ ਦੋਸਾਂਝ ਨੇ ਰੋਡ 'ਤੇ ਖੜ ਕੇ ਫੈਨਜ਼ ਨਾਲ ਕੀਤੀ ਮੁਲਾਕਾਤ, ਤੁਹਾਡੇ ਦਿਲ ਨੂੰ ਛੂਹ ਲਵੇਗੀ ਇਹ ਵੀਡੀਓ

ਇੱਕ  ਨਿਊਜ਼ ਵੈੱਬ ਸਾਈਟ ਨੇ ਆਪਣੀ ਇੱਕ ਰਿਪੋਰਟ ਵਿੱਚ ਦੱਸਿਆ ਸੀ ਕਿ ਉਸ ਸਮੇਂ ਮੁੰਬਈ ਦੇ ਖਾਰ ਥਾਣੇ ਦੇ ਇੱਕ ਇੰਸਪੈਕਟਰ ਨੇ ਕਿਹਾ ਸੀ ਕਿ ਦਲੀਪ ਤਾਹਿਲ ਨੇ ਖੂਨ ਦੀ ਜਾਂਚ ਲਈ ਆਪਣਾ ਸੈਂਪਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਪੁਲਿਸ ਨੇ ਘਟਨਾ ਵਿੱਚ ਜ਼ਖ਼ਮੀ ਹੋਏ ਤਿੰਨਾਂ ਵਿਅਕਤੀਆਂ ਦਾ ਮੈਡੀਕਲ ਕਰਵਾਇਆ। ਇਸ ਤੋਂ ਬਾਅਦ ਦਲੀਪ ਨੂੰ ਸ਼ਰਾਬ ਪੀ ਕੇ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਅਦ ‘ਚ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਦਲੀਪ ਤਾਹਿਲ ‘ਬਾਜ਼ੀਗਰ’, ‘ਰਾਜਾ’, ‘ਇਸ਼ਕ’, ‘ਰਾ.ਵਨ’, ‘ਕਹੋ ਨਾ ਪਿਆਰ ਹੈ’ ਅਤੇ ‘ਸੋਲਜਰ’ ਵਰਗੀਆਂ ਕਈ ਫਿਲਮਾਂ ਦਾ ਹਿੱਸਾ ਰਹਿ ਚੁੱਕੇ ਹਨ।


Related Post