ਬਾਲੀਵੁੱਡ ਐਕਟਰ ਆਫਤਾਬ ਸ਼ਿਵਦਾਸਾਨੀ ਹੋਏ ਸਾਈਬਰ ਠੱਗੀ ਦਾ ਸ਼ਿਕਾਰ, ਲੱਗਿਆ 1.5 ਲੱਖ ਦਾ ਚੂਨਾ
ਆਏ ਦਿਨ ਸੋਸ਼ਲ ਮੀਡੀਆ 'ਤੇ ਲੋਕਾਂ ਨਾਲ ਆਨਲਾਈਨ ਠੱਗੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਵਿਚਾਲੇ ਇਹ ਖ਼ਬਰ ਆ ਰਹੀ ਹੈ ਕਿ ਬਾਲੀਵੁੱਡ ਅਦਾਕਾਰ ਆਫਤਾਬ ਸ਼ਿਵਦਾਸਾਨੀ ਨਾਲ ਆਨਲਾਈਨ ਫਰਾਡ ਹੋਇਆ ਹੈ।ਆਨਲਾਈਨ ਫਰਾਡ ਵਿੱਚ ਫਸ ਕੇ ਆਫਤਾਬ ਸ਼ਿਵਦਾਸਾਨੀ ਆਪਣੇ 1.5 ਲੱਖ ਰੁਪਏ ਗੁਆ ਬੈਠੇ ਹਨ।
Cyber Fraud with Aftab Shivdasani : ਜਿਸ ਤਰ੍ਹਾਂ ਅਸੀਂ ਤੇਜ਼ੀ ਨਾਲ ਡਿਜੀਟਲ ਯੁੱਗ ਵਿਚ ਅੱਗੇ ਵਧ ਰਹੇ ਹਾਂ, ਓਨੀ ਹੀ ਤੇਜ਼ੀ ਨਾਲ ਸਾਈਬਰ ਫਰਾਡ ਦੇ ਮਾਮਲਿਆਂ ਵਿਚ ਵੀ ਤੇਜ਼ੀ ਆ ਰਹੀ ਹੈ। ਹੁਣ ਬਾਲੀਵੁੱਡ ਐਕਟਰ ਆਫਤਾਬ ਸ਼ਿਵਦਾਸਾਨੀ ਆਨਲਾਈਨ ਫਰਾਡ ਦੇ ਝਾਂਸੇ ਵਿਚ ਆ ਗਏ ਹਨ। ‘ਮਸਤੀ’ ਤੇ ‘ਹੰਗਾਮਾ’ ਵਰਗੀਆਂ ਫਿਲਮਾਂ ਵਿਚ ਕੰਮ ਕਰ ਚੁੱਕੇ ਐਕਟਰ ਹੁਣੇ ਜਿਹੇ ਸਾਈਬਰ ਫਰਾਡ ਦਾ ਸ਼ਿਕਾਰ ਹੋ ਗਏ।
ਜਾਣਕਾਰੀ ਮੁਤਾਬਕ ਆਨਲਾਈਨ ਫਰਾਡ ਵਿੱਚ ਫਸ ਕੇ ਆਫਤਾਬ ਸ਼ਿਵਦਾਸਾਨੀ ਆਪਣੇ 1.5 ਲੱਖ ਰੁਪਏ ਗੁਆ ਬੈਠੇ। ਆਫਤਾਬ ਨੂੰ ਉਨ੍ਹਾਂ ਦੇ ਫੋਨ ‘ਤੇ ਇਕ ਟੈਕਸਟ ਮੈਸੇਜ ਮਿਲਿਆ ਅਤੇ ਉਨ੍ਹਾਂ ਤੋਂ ਇਕ ਪ੍ਰਾਈਵੇਟ ਸੈਕਟਰ ਬੈਂਕ ਤੋਂ ਲਿੰਕ ਉਨ੍ਹਾਂ ਦੀ KVC ਡਿਟੇਲ ਅਪਡੇਟ ਕਰਨ ਨੂੰ ਕਿਹਾ ਗਿਆ।
ਦੱਸ ਦੇਈਏ ਕਿ ਸਾਈਬਰ ਫਰਾਡ ਦੀ ਇਹ ਘਟਨਾ ਆਫਤਾਬ ਸ਼ਿਵਦਾਸਾਨੀ ਨਾਲ ਐਤਵਾਰ ਨੂੰ ਵਾਪਰੀ। ਅਗਲੇ ਦਿਨ ਸੋਮਵਾਰ ਨੂੰ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਸਟੇਸ਼ਨ ਵਿਚ ਦਰਜ ਕਰਾਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਕ ਅਨਜਾਣ ਨੰਬਰ ਤੋਂ ਟੈਕਸਟ ਮੈਸੇਜ ਰਿਸੀਵ ਹੋਇਆ ਸੀ ਜਿਸ ਵਿਚ ਉਨ੍ਹਾਂ ਤੋਂ ਬੈਂਕ ਨਾਲ ਜੁੜੇ KVC ਡਿਟੇਲ ਅਪਡੇਟ ਕਰਨ ਨੂੰ ਕਿਹਾ ਗਿਆ ਤੇ ਕੇਵਾਈਸੀ ਅਪਡੇਟ ਨਾ ਕਰਨ ਦੀ ਸਥਿਤੀ ਵਿਚ ਉਨ੍ਹਾਂ ਦਾ ਅਕਾਊਂਟ ਬੰਦ ਕੀਤੇ ਜਾਣ ਦੀ ਗੱਲ ਵੀ ਇਸ ਮੈਸੇਜ ਵਿਚ ਸੀ ਜਿਸ ਕਾਰਨ ਐਕਟਰ ਨੇ ਕੇਵਾਈਸੀ ਡਿਟੇਲ ਅਪਡੇਟ ਕਰਨ ਲਈ ਦਿਸ਼ਾ-ਨਿਰਦੇਸ਼ਾਂ ਨੂੰ ਫਾਲੋ ਕੀਤਾ ਤੇ ਪ੍ਰੋਸੈਸ ਪੂਰਾ ਹੋਣ ਦੇ ਬਾਅਦ ਉਨ੍ਹਾਂ ਨੂੰ ਟੈਕਸਟ ਮੈਸੇਜ ਮਿਲਿਆ ਕਿ ਉਨ੍ਹਾਂ ਦੇ ਅਕਾਊਂਟ ਤੋਂ 14,9,999 ਰੁਪਏ ਕਢਾਏ ਗਏ ਹਨ।
ਇਸ ਦੇ ਬਾਅਦ ਬਾਲੀਵੁੱਡ ਐਕਟਰ ਨੇ ਪ੍ਰਾਈਵੇਟ ਸੈਕਟਰ ਬੈਂਕ ਦੇ ਬ੍ਰਾਂਚ ਮੈਨੇਜਰ ਨਾਲ ਸੋਮਵਾਰ ਨੂੰ ਸੰਪਰਕ ਕੀਤਾ ਤੇ ਪੁਲਿਸ ਵਿਚ ਸ਼ਿਕਾਇਤ ਦਰਜ ਕਰਾਈ। ਪੁਲਿਸ ਨੇ ਇੰਡੀਅਨ ਪੀਨਲ ਕੋਡ ਦੀ ਧਾਰਾ 420 (ਧੋਖਾਧੜੀ) ਦੇ ਇਲਾਵਾ ਇਨਫਰਮੇਸ਼ਨ ਟੈਕਨਾਲੋਜੀ ਐਕਟ ਤਹਿਤ ਕੇਸ ਰਜਿਸਟਰ ਕੀਤਾ ਹੈ।