ਬੌਬੀ ਦਿਓਲ ਪਤਨੀ ਤਾਨੀਆ ਨਾਲ ਬਾਂਦਰਾ ‘ਚ ਆਏ ਨਜ਼ਰ, ਜੋੜੀ ਨੇ ਫੋਟੋਗ੍ਰਾਫਰਸ ਨੂੰ ਦਿੱਤੇ ਪੋਜ਼
ਬੌਬੀ ਦਿਓਲ ਆਪਣੀ ਪਤਨੀ ਤਾਨੀਆ ਦੇ ਨਾਲ ਬਾਂਦਰਾ ‘ਚ ਦਿਖਾਈ ਦਿੱਤੇ ।ਇਸ ਮੌਕੇ ਉਨ੍ਹਾਂ ਨੇ ਪਤਨੀ ਦੇ ਨਾਲ ਮੀਡੀਆ ਕਰਮੀਆਂ ਨੂੰ ਪੋਜ਼ ਵੀ ਦਿੱਤੇ। ਬੌਬੀ ਦਿਓਲ ਕਾਫੀ ਖੁਸ਼ ਨਜ਼ਰ ਆ ਰਹੇ ਸਨ ।ਬੌਬੀ ਦਿਓਲ ਰੈਗਡ ਜੀਨਸ ‘ਚ ਨਜ਼ਰ ਆਏ ਜਦੋਂਕਿ ਉਨ੍ਹਾਂ ਦੀ ਪਤਨੀ ਨੇ ਸਕਰਟ ਦੇ ਨਾਲ ਵ੍ਹਾਈਟ ਕਲਰ ਦਾ ਟੌਪ ਪਾਇਆ ਹੋਇਆ ਸੀ ।
ਬੌਬੀ ਦਿਓਲ (Bobby Deol) ਆਪਣੀ ਪਤਨੀ ਤਾਨੀਆ ਦੇ ਨਾਲ ਬਾਂਦਰਾ ‘ਚ ਦਿਖਾਈ ਦਿੱਤੇ ।ਇਸ ਮੌਕੇ ਉਨ੍ਹਾਂ ਨੇ ਪਤਨੀ ਦੇ ਨਾਲ ਮੀਡੀਆ ਕਰਮੀਆਂ ਨੂੰ ਪੋਜ਼ ਵੀ ਦਿੱਤੇ। ਬੌਬੀ ਦਿਓਲ ਕਾਫੀ ਖੁਸ਼ ਨਜ਼ਰ ਆ ਰਹੇ ਸਨ ।ਬੌਬੀ ਦਿਓਲ ਰੈਗਡ ਜੀਨਸ ‘ਚ ਨਜ਼ਰ ਆਏ ਜਦੋਂਕਿ ਉਨ੍ਹਾਂ ਦੀ ਪਤਨੀ ਨੇ ਸਕਰਟ ਦੇ ਨਾਲ ਵ੍ਹਾਈਟ ਕਲਰ ਦਾ ਟੌਪ ਪਾਇਆ ਹੋਇਆ ਸੀ ।
ਹੋਰ ਪੜ੍ਹੋ : ਨੀਰੂ ਬਾਜਵਾ ਨੇ ਆਪਣੇ ਪਰਿਵਾਰ ਦੇ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ, ਵੇਖੋ ਤਸਵੀਰਾਂ
ਬੌਬੀ ਦਿਓਲ ਨੇ ਭਤੀਜੇ ਦੇ ਵਿਆਹ ‘ਚ ਤਾਨੀਆ ਦੇ ਨਾਲ ਕੀਤਾ ਸੀ ਡਾਂਸ
ਬੌਬੀ ਦਿਓਲ ਦੀ ਪਤਨੀ ਬੇਹੱਦ ਖੂਬਸੂਰਤ ਹੈ ਅਤੇ ਭਤੀਜੇ ਕਰਣ ਦਿਓਲ ਦੇ ਵਿਆਹ ‘ਚ ਇਸ ਜੋੜੀ ਨੇ ਨੱਚ ਗਾ ਕੇ ਖੂਬ ਸਮਾਂ ਬੰਨਿਆ ਸੀ । ਬੌਬੀ ਨੇ ਤਾਨੀਆ ਦੇ ਨਾਲ ਰੋਮਾਂਟਿਕ ਡਾਂਸ ਕੀਤਾ ਸੀ । ਤਾਨੀਆ ਆਪਣੀ ਖੂਬਸੂਰਤੀ ਦੇ ਨਾਲ-ਨਾਲ ਵਧੀਆ ਫੈਸ਼ਨ ਸੈਂਸ ਦੇ ਲਈ ਵੀ ਜਾਣੀ ਜਾਂਦੀ ਹੈ । ਸੋਸ਼ਲ ਮੀਡੀਆ ‘ਤੇ ਇਸ ਜੋੜੀ ਦਾ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ ।
ਬੌਬੀ ਦਿਓਲ ਦਾ ਵਰਕ ਫਰੰਟ
ਵਰਕ ਫਰੰਟ ਦੀ ਗੱਲ ਕਰੀਏ ਤਾਂ ਬੌਬੀ ਦਿਓਲ ਨੇ ‘ਬਰਸਾਤ’, ‘ਗੁਪਤ’ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਵੈੱਬ ਸੀਰੀਜ਼ ਆਸ਼ਰਮ ਆਈ ਸੀ ।
ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।ਇਸ ਸੀਰੀਜ਼ ‘ਚ ਬੌਬੀ ਦਿਓਲ ਦੇ ਬੋਲਡ ਸੀਨਸ ਨੇ ਖੂਬ ਸੁਰਖੀਆਂ ਵਟੋਰੀਆਂ ਸਨ।