Bobby Deol: ਸੰਘਰਸ਼ ਦੇ ਦਿਨਾਂ ਨੂੰ ਯਾਦ ਕਰ ਭਾਵੁਕ ਹੋਏ ਬੌਬੀ ਦਿਓਲ, ਕਿਹਾ- 'ਸੰਨੀ ਦਿਓਲ ਮੇਰੇ ਭਰਾ ਹੀ ਨਹੀਂ, ਸਗੋਂ ਪਿਤਾ ਵਾਂਗ ਨੇ'
ਮੌਜੂਦਾ ਸਮੇਂ 'ਚ ਦੋ ਭਰਾਵਾਂ ਵਿਚਾਲੇ ਆਪਸੀ ਸਾਂਝੀ ਬੇਹੱਦ ਹੀ ਘੱਟ ਵੇਖਣ ਨੂੰ ਮਿਲਦੀ ਹੈ, ਪਰ ਬਾਲੀਵੁੱਡ 'ਚ ਇੱਕ ਜੋੜੀ ਅਜਿਹੀ ਵੀ ਹੈ ਜਿਸ ਦੀ ਭਾਈਵਾਲਤਾ ਦੀ ਸਾਂਝ ਇੱਕ ਮਿਸਾਲ ਹੈ, ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਬੌਬੀ ਦਿਓਲ ਤੇ ਸੰਨੀ ਦਿਓਲ ਬਾਰੇ। ਹਾਲ ਹੀ 'ਚ ਬੌਬੀ ਦਿਓਲ ਨੇ ਆਪਣੇ ਸੰਘਰਸ਼ ਭਰੇ ਦਿਨਾਂ ਬਾਰੇ ਗੱਲਬਾਤ ਕੀਤੀ ਤੇ ਦੱਸਿਆ ਕਿ ਕਿੰਝ ਉਨ੍ਹਾਂ ਦੇ ਵੱਡੇ ਭਰਾ ਸੰਨੀ ਨੇ ਮਾੜੇ ਦਿਨਾਂ 'ਚ ਵੀ ਉਨ੍ਹਾਂ ਦਾ ਸਾਥ ਦਿੱਤਾ।
Bobby Deol talk about Sunny Deol : ਮੌਜੂਦਾ ਸਮੇਂ 'ਚ ਦੋ ਭਰਾਵਾਂ ਵਿਚਾਲੇ ਆਪਸੀ ਸਾਂਝੀ ਬੇਹੱਦ ਹੀ ਘੱਟ ਵੇਖਣ ਨੂੰ ਮਿਲਦੀ ਹੈ, ਪਰ ਬਾਲੀਵੁੱਡ 'ਚ ਇੱਕ ਜੋੜੀ ਅਜਿਹੀ ਵੀ ਹੈ ਜਿਸ ਦੀ ਭਾਈਵਾਲਤਾ ਦੀ ਸਾਂਝ ਇੱਕ ਮਿਸਾਲ ਹੈ, ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਬੌਬੀ ਦਿਓਲ ਤੇ ਸੰਨੀ ਦਿਓਲ ਬਾਰੇ। ਹਾਲ ਹੀ 'ਚ ਬੌਬੀ ਦਿਓਲ ਨੇ ਆਪਣੇ ਸੰਘਰਸ਼ ਭਰੇ ਦਿਨਾਂ ਬਾਰੇ ਗੱਲਬਾਤ ਕੀਤੀ ਤੇ ਦੱਸਿਆ ਕਿ ਕਿੰਝ ਉਨ੍ਹਾਂ ਦੇ ਵੱਡੇ ਭਰਾ ਸੰਨੀ ਨੇ ਮਾੜੇ ਦਿਨਾਂ 'ਚ ਵੀ ਉਨ੍ਹਾਂ ਦਾ ਸਾਥ ਦਿੱਤਾ।
ਦੋ ਭਰਾਵਾਂ ਵਿਚਾਲੇ ਕਿੰਨਾ ਡੂੰਘਾ ਰਿਸ਼ਤਾ ਤੇ ਅਟੁੱਟ ਪਿਆਰ ਹੋ ਸਕਦਾ ਹੈ, ਇਸ ਦੀ ਸੰਨੀ ਦਿਓਲ ਤੇ ਬੌਬੀ ਦਿਓਲ ਜਿਊਂਦੀ ਜਾਗਦੀ ਮਿਸਾਲ ਹਨ। ਦੋਵੇਂ ਭਰਾ ਇਕੋ ਫ਼ਿਲਮ ਇੰਡਸਟਰੀ 'ਚ ਕੰਮ ਕਰ ਰਹੇ ਹਨ। ਦੋਹਾਂ ਨੇ ਆਪੋ ਆਪਣੀ ਜ਼ਿੰਦਗੀ 'ਚ ਕਈ ਉਤਾਰ-ਚੜ੍ਹਾਅ ਦੇਖੇ ਹਨ, ਪਰ ਕਦੇ ਵੀ ਇੱਕ-ਦੂਜੇ ਦਾ ਸਾਥ ਨਹੀਂ ਛੱਡਿਆ।
ਹਾਲ ਹੀ 'ਚ ਆਪਣੇ ਇੱਕ ਇੰਟਰਵਿਊ ਦੇ ਵਿੱਚ ਬੌਬੀ ਦਿਓਲ ਨੇ ਦੱਸਿਆ ਕਿ ਔਖੇ ਸਮੇਂ 'ਚ ਸੰਨੀ ਦਿਓਲ ਨੇ ਛੋਟੇ ਭਰਾ ਬੌਬੀ ਨੂੰ ਪੁੱਤਾਂ ਵਾਂਗ ਸੰਭਾਲਿਆ। ਹਾਲ ਹੀ 'ਚ ਬੌਬੀ ਦਿਓਲ ਭਰਾ ਸੰਨੀ ਦਿਓਲ ਨਾਲ ਆਪਣੇ ਰਿਸ਼ਤੇ ਤੇ ਮੁਸ਼ਕਿਲ ਦਿਨਾਂ ਨੂੰ ਯਾਦ ਕਰਕੇ ਭਾਵੁਕ ਹੋ ਗਏ ਸਨ। ਉਨ੍ਹਾਂ ਕਿਹਾ ਕਿ ਸੰਨੀ ਦਿਓਲ ਮਹਿਜ ਉਨ੍ਹਾਂ ਦੇ ਭਰਾ ਹੀ ਸਗੋਂ ਪਿਤਾ ਵਾਂਗ ਹਨ।
ਬੌਬੀ ਦਿਓਲ ਇਨ੍ਹੀਂ ਦਿਨੀਂ ਫ਼ਿਲਮ 'ਐਨੀਮਲ' ਨੂੰ ਲੈ ਕੇ ਸੁਰਖ਼ੀਆਂ 'ਚ ਹਨ, ਜਿਸ 'ਚ ਉਨ੍ਹਾਂ ਦੇ ਖ਼ਤਰਨਾਕ ਲੁੱਕ ਦੀ ਤਾਰੀਫ਼ ਹੋ ਰਹੀ ਹੈ। ਬੌਬੀ ਦਿਓਲ ਨੇ ਸੰਨੀ ਦਿਓਲ ਨਾਲ ਆਪਣੇ ਰਿਸ਼ਤੇ ਬਾਰੇ ਗੱਲ ਕੀਤੀ। ਬੌਬੀ ਦਿਓਲ ਨੇ ਕਿਹਾ ਕਿ ਸੰਨੀ ਦਿਓਲ ਉਨ੍ਹਾਂ ਤੋਂ 10 ਸਾਲ ਵੱਡੇ ਹਨ, ਇਸ ਲਈ ਉਨ੍ਹਾਂ ਨੇ ਹਰ ਤਰ੍ਹਾਂ ਨਾਲ ਮਹਾਨਤਾ ਦਿਖਾਈ। ਭਾਵੇਂ ਸੰਨੀ ਦਿਓਲ ਖ਼ੁਦ ਪੜ੍ਹਾਈ 'ਚ ਚੰਗੇ ਨਹੀਂ ਸਨ ਪਰ ਉਹ ਬੌਬੀ ਦਿਓਲ ਦੀ ਪੜ੍ਹਾਈ ਨੂੰ ਲੈ ਕੇ ਹਮੇਸ਼ਾ ਚਿੰਤਿਤ ਰਹਿੰਦੇ ਸਨ।
ਬੌਬੀ ਦਿਓਲ ਨੇ ਕਿਹਾ, ''ਮੈਂ ਸੋਚਦਾ ਸੀ ਕਿ ਭਰਾ ਆਪਣੀ ਪੜ੍ਹਾਈ 'ਤੇ ਧਿਆਨ ਕਿਉਂ ਨਹੀਂ ਦੇ ਰਿਹਾ? ਮੈਨੂੰ ਲੱਗਦਾ ਹੈ ਕਿ ਮੇਰੇ ਭਰਾ ਨੇ ਸੋਚਿਆ ਕਿ ਮੈਨੂੰ ਉਨ੍ਹਾਂ ਚੀਜ਼ਾਂ 'ਚ ਉੱਤਮ ਹੋਣਾ ਚਾਹੀਦਾ ਹੈ, ਜਿਨ੍ਹਾਂ 'ਚ ਉਹ ਕਮਜ਼ੋਰ ਸੀ ਪਰ ਉਸ ਸਮੇਂ ਮੈਨੂੰ ਇਹ ਸਭ ਕੁਝ ਸਮਝ ਨਹੀਂ ਆਇਆ। ਮੈਂ ਸੋਚਦਾ ਰਿਹਾ ਕਿ ਉਹ ਹਮੇਸ਼ਾ ਮੈਨੂੰ ਸਲਾਹ ਕਿਉਂ ਦਿੰਦੇ ਰਹਿੰਦੇ ਹਨ? ਆਖਿਰ ਉਹ ਮੇਰੇ ਭਰਾ ਹਨ, ਮੇਰਾ ਪਿਤਾ ਨਹੀਂ ਪਰ ਮੈਂ ਆਪਣੇ ਆਪ ਨੂੰ ਖ਼ੁਸ਼ਕਿਸਮਤ ਸਮਝਦਾ ਹਾਂ ਕਿ ਮੇਰਾ ਇਕ ਭਰਾ ਹੈ, ਜੋ ਮੇਰੇ ਲਈ ਪਿਤਾ ਵਰਗਾ ਰਿਹਾ ਹੈ।'' ਇਹ ਕਹਿੰਦਿਆਂ ਬੌਬੀ ਦਿਓਲ ਦਾ ਮਨ ਭਰ ਗਿਆ ਤੇ ਉਹ ਰੋਣ ਲੱਗ ਪਏ।
ਹੋਰ ਪੜ੍ਹੋ: Alia Bhatt: ਨੈਸ਼ਨਲ ਅਵਾਰਡ ਲੈਣ ਲਈ ਆਲੀਆ ਭੱਟ ਨੇ ਕਿਉਂ ਪਹਿਨੀ ਆਪਣੇ ਵਿਆਹ ਵਾਲੀ ਸਾੜ੍ਹੀ, ਅਦਾਕਾਰਾ ਨੇ ਕੀਤਾ ਖੁਲਾਸਾ
ਬੌਬੀ ਦਿਓਲ ਨੇ ਅੱਗੇ ਦੱਸਿਆ ਕਿ ਭਰਾ ਸੰਨੀ ਦਿਓਲ ਨੇ ਉਨ੍ਹਾਂ ਨੂੰ ਕੀ ਸਲਾਹ ਦਿੱਤੀ ਸੀ। ਉਨ੍ਹਾਂ ਕਿਹਾ, ''ਮੇਰਾ ਭਰਾ ਸੰਨੀ ਵੱਡੇ ਦਿਲ ਵਾਲਾ ਵਿਅਕਤੀ ਹੈ, ਜਿਸ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਹੈ। ਮੈਨੂੰ ਔਖੇ ਸਮੇਂ 'ਚ ਉਨ੍ਹਾਂ ਦੀ ਸਲਾਹ ਯਾਦ ਹੈ। ਉਨ੍ਹਾਂ ਕਿਹਾ ਸੀ ਕਿ ਸਟਾਰਡਮ ਤੇ ਪ੍ਰਸਿੱਧੀ ਹਾਸਲ ਕਰਨ ਤੋਂ ਬਾਅਦ ਸਾਨੂੰ ਇਸ 'ਚ ਨਹੀਂ ਫਸਣਾ ਚਾਹੀਦਾ, ਸਗੋਂ ਇੱਕ ਨਵੇਂ ਕਲਾਕਾਰ ਦੀ ਵਾਂਗ ਨਵੀਂ ਸ਼ੁਰੂਆਤ ਕਰਨੀ ਚਾਹੀਦੀ ਹੈ ਤੇ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ।''