Bigg Boss OTT 2: ਕੀ ਸਲਮਾਨ ਖਾਨ ਨੇ ਬਿੱਗ ਬੌਸ OTT ਦੇ ਸੈੱਟ 'ਤੇ ਪੀਤੀ ਸੀ ਸਿਗਰੇਟ ? ਜਾਣੋ ਵਾਇਰਲ ਹੋ ਰਹੀ ਤਸਵੀਰ ਦਾ ਸੱਚ

ਬਾਲੀਵੁੱਡ ਸਟਾਰ ਸਲਮਾਨ ਖ਼ਾਨ ਇਨ੍ਹੀਂ ਦਿਨੀਂ ਸੋਅ Bigg Boss OTT ਸੀਜ਼ਨ 2 ਦੀ ਮੇਜ਼ਬਾਨੀ ਕਰ ਰਹੇ ਹਨ। ਹਾਲ ਹੀ 'ਚ ਬਿੱਗ ਬੌਸ OTT ਦੇ ਸੈੱਟ ਤੋਂ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ 'ਚ ਸਲਮਾਨ ਖ਼ਾਨ ਸ਼ੋਅ ਦੀ ਸ਼ੂਟਿੰਗ ਦੌਰਾਨ ਸਿਗਰੇਟ ਪੀਂਦੇ ਹੋਏ ਨਜ਼ਰ ਆ ਰਹੇ ਹਨ। ਇਹ ਤਸਵੀਰ ਲਗਾਤਾਰ ਵਾਇਰਲ ਹੋ ਰਹੀ ਹੈ, ਜਿਸ ਮਗਰੋਂ ਫੈਨਜ਼ ਇਹ ਜਾਨਣ ਲਈ ਬੇਤਾਬ ਹਨ ਕਿ ਸੱਚਮੁਚ ਸਲਮਾਨ ਨੇ ਬਿੱਗ ਬੌਸ OTT ਦੇ ਸੈੱਟ 'ਤੇ ਸਿਗਰੇਟ ਪੀਤੀ ਸੀ।

By  Pushp Raj July 11th 2023 06:37 PM

Salman Khan viral pic from Bigg Boss OTT 2: ਬਾਲੀਵੁੱਡ ਦੇ ਦਬੰਗ ਯਾਨੀ ਕਿ ਸਲਮਾਨ ਖ਼ਾਨ ਇਨ੍ਹੀਂ ਦਿਨੀਂ ਬਿੱਗ ਬੌਸ ਓਟੀਟੀ ਸੀਜ਼ਨ 2 ਦੀ ਮੇਜ਼ਬਾਨੀ ਕਰ ਰਹੇ ਹਨ। ਹਾਲ ਹੀ 'ਚ ਬਿੱਗ ਬੌਸ OTT ਦੇ ਸੈੱਟ ਤੋਂ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜੋ ਕਿ ਹਰ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਆਓ ਜਾਣਦੇ ਹਾਂ ਕਿ ਆਖਿਰ ਇਸ ਤਸਵੀਰ ਦੇ ਪਿਛੇ ਦੀ ਸੱਚਾਈ ਕੀ ਹੈ। 


ਸਲਮਾਨ ਖ਼ਾਨ ਇਨ੍ਹੀਂ ਦਿਨੀਂ ਸੋਅ Bigg Boss OTT ਸੀਜ਼ਨ 2 ਦੀ ਮੇਜ਼ਬਾਨੀ ਕਰ ਰਹੇ ਹਨ। ਹਾਲ ਹੀ 'ਚ ਬਿੱਗ ਬੌਸ OTT ਦੇ ਸੈੱਟ ਤੋਂ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ 'ਚ ਸਲਮਾਨ ਖ਼ਾਨ ਸ਼ੋਅ ਦੀ ਸ਼ੂਟਿੰਗ ਦੌਰਾਨ ਸਿਗਰੇਟ ਪੀਂਦੇ ਹੋਏ ਨਜ਼ਰ ਆ ਰਹੇ ਹਨ। ਇਹ ਤਸਵੀਰ ਲਗਾਤਾਰ ਵਾਇਰਲ ਹੋ ਰਹੀ ਹੈ, ਜਿਸ ਮਗਰੋਂ ਫੈਨਜ਼ ਇਹ ਜਾਨਣ ਲਈ ਬੇਤਾਬ ਹਨ ਕਿ ਸੱਚਮੁਚ ਸਲਮਾਨ ਨੇ ਬਿੱਗ ਬੌਸ OTT ਦੇ ਸੈੱਟ 'ਤੇ ਸਿਗਰੇਟ ਪੀਤੀ ਸੀ। 

ਹਾਲਾਂਕਿ ਪੀਟੀਸੀ ਅਦਾਰਾ ਇਸ ਤਸਵੀਰ ਦੀ ਸੱਚਾਈ ਨੂੰ ਲੈ ਕੇ ਕੋਈ ਵੀ ਦਾਅਵਾ ਨਹੀਂ ਕਰਦਾ। ਸੋਸ਼ਲ ਮੀਡੀਆ 'ਤੇ ਯੂਜ਼ਰਸ ਦਾ ਕਹਿਣਾ ਹੈ ਕਿ ਉਹ ਸ਼ੋਅ ਦੀ ਸ਼ੂਟਿੰਗ ਦੌਰਾਨ ਸਿਗਰਟ ਪੀ ਰਹੇ ਹਨ।  ਇਸ ਦੌਰਾਨ ਹੁਣ ਸੋਸ਼ਲ ਮੀਡੀਆ 'ਤੇ ਕੁਝ ਯੂਜ਼ਰਸ ਤੇ ਐਕਟਰਸ ਹੰਗਾਮਾ ਕਰਦੇ ਨਜ਼ਰ ਆ ਰਹੇ ਹਨ। ਇਸ ਲਈ ਕੁਝ ਲੋਕ ਭਾਈਜਾਨ ਨੂੰ ਸਲਾਹ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ।  

Yesterday the editor mistakenly included a shot of Salman Khan holding a cigarette in his hand while interacting with contestants 🤣. Bechare ka job toh gaya ab. Fired! #BiggBossOTT2 #BiggBoss_Tak pic.twitter.com/50oQGVfKNL

— #BiggBoss_Tak👁 (@BiggBoss_Tak) July 9, 2023

ਇਸ ਫੋਟੋ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, ਪਾਖੰਡੀ। ਤਾਂ ਦੂਜੇ ਨੇ ਲਿਖਿਆ, "ਹੁਣੇ ਹੀ ਪਿਛਲੇ ਹਫ਼ਤੇ ਇੱਕ ਵੀਡੀਓ ਵਿੱਚ ਪ੍ਰੋਮੋ ਦੇਖਿਆ, ਜਿਸ ਵਿੱਚ ਭਾਈ ਮੁਕਾਬਲੇਬਾਜ਼ਾਂ ਨੂੰ ਸਲਾਹ ਦੇ ਰਹੇ ਸਨ ਕਿ ਆਨਸਕ੍ਰੀਨ ਨੂੰ ਕਿਸ ਕਰਨਾ ਸਾਡੇ ਸੱਭਿਆਚਾਰ ਦੇ ਵਿਰੁੱਧ ਹੈ।" ਇੱਕ ਤੀਜੇ ਉਪਭੋਗਤਾ ਨੇ ਲਿਖਿਆ, "ਹੁਣ ਤੁਹਾਡਾ ਸੱਭਿਆਚਾਰ ਕਿੱਥੇ ਹੈ?"

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਲਮਾਨ ਦੀ ਸਿਗਰਟ ਪੀਂਦੇ ਹੋਏ ਤਸਵੀਰ ਵਾਇਰਲ ਹੋਈ ਹੈ। ਇਸ ਤੋਂ ਪਹਿਲਾਂ ਵੀ ਕਈ ਫਿਲਮਾਂ ਦੇ ਸੈੱਟ ਤੋਂ ਉਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ। ਟਾਈਗਰ 3 ਦੀ ਸ਼ੂਟਿੰਗ ਦੌਰਾਨ ਅਭਿਨੇਤਾ ਨੂੰ ਸਿਗਰਟ ਪੀਂਦੇ ਦੇਖਿਆ ਗਿਆ ਸੀ।


 ਹੋਰ ਪੜ੍ਹੋ: ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਦੀ ਮੌਤ ਬਾਰੇ ਸੋਸ਼ਲ ਮੀਡੀਆ 'ਤੇ ਫੈਲੀ ਅਫਵਾਹ, ਗਾਇਕ ਦੇ ਪੁੱਤਰ ਨੇ ਹੈਲਥ ਅਪਡੇਟ ਜਾਰੀ ਕਰਦਿਆਂ ਦੱਸਿਆ ਹਾਲ


ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਸਲਮਾਨ ਖ਼ਾਨ ਫ਼ਿਲਮ 'ਕਿਸੀ ਕੀ ਭਾਈ' 'ਕਿਸੀ ਕੀ ਜਾਨ' 'ਚ ਨਜ਼ਰ ਆਏ ਸੀ। ਜੋ ਕਿ ਬਾਕਸ ਆਫਿਸ 'ਤੇ ਫਲਾਪ ਸਾਬਿਤ ਹੋਈ। ਹੁਣ ਜਲਦੀ ਹੀ ਸਲਮਾਨ, ਕੈਟਰੀਨਾ ਕੈਫ ਨਾਲ ਫ਼ਿਲਮ ਟਾਈਗਰ 3 ਵਿੱਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਸ਼ਾਹਰੁਖ ਖ਼ਾਨ ਦੀ ਫ਼ਿਲਮ ਜਵਾਨ 'ਚ ਕੈਮਿਓ ਕਰਦੇ  ਨਜ਼ਰ ਆਉਣਗੇ। ਕਿਹਾ ਜਾ ਰਿਹਾ ਹੈ ਕਿ ਸਲਮਾਨ ਖਾਨ ਜਲਦ ਹੀ ਕਿੱਕ 2 'ਚ ਨਜ਼ਰ ਆਉਣਗੇ।


Related Post