ਬਿੱਗ ਬੌਸ ਫੇਮ ਅਦਾਕਾਰ ਸ਼ਾਲੀਨ ਭਨੋਟ ਨਾਲ ਵਾਪਰਿਆ ਵੱਡਾ ਹਾਦਸਾ, 'ਬੇਕਾਬੂ' ਸੀਰੀਅਲ ਦੀ ਸ਼ੂਟਿੰਗ ਦੌਰਾਨ ਹੋਏ ਜ਼ਖਮੀ
ਬਿੱਗ ਬੌਸ ਫੇਮ ਅਦਾਕਾਰ ਸ਼ਾਲੀਨ ਭਨੋਟ ਨੂੰ ਲੈ ਕੇ ਹਾਲ ਹੀ ਵਿੱਚ ਬੁਰੀ ਖ਼ਬਰ ਸਾਹਮਣੇ ਆਈ ਹੈ। ਅਦਾਕਾਰ ਆਪਣੇ ਨਵੇਂ ਸੀਰੀਅਲ ਦੀ ਸ਼ੂਟਿੰਗ ਕਰਦੇ ਹੋਏ ਜ਼ਖਮੀ ਹੋ ਗਏ ਸੀ, ਪਰ ਫਿਲਹਾਲ ਉਹ ਹੁਣ ਪਹਿਲਾਂ ਨਾਲੋਂ ਬਿਹਤਰ ਮਹਿਸੂਸ ਕਰ ਰਹੇ ਹਨ।
Shalin Bhanot health update: ਬਿੱਗ ਬੌਸ ਫੇਮ ਤੇ ਮਸ਼ਹੂਰ ਟੀਵੀ ਅਦਾਕਾਰ ਸ਼ਾਲੀਨ ਭਨੋਟ ਬਿੱਗ ਬੌਸ ਤੋਂ ਬਾਅਦ ਲਗਾਤਾਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ ਵਿੱਚ ਸ਼ਾਲੀਨ ਆਪਣੇ ਨਵੇਂ ਸੀਰੀਅਲ ਬੇਕਾਬੂ ਦੀ ਸ਼ੂਟਿੰਗ ਕਰ ਰਹੇ ਸਨ, ਇਸ ਦੌਰਾਨ ਸਟੰਟ ਕਰਦੇ ਹੋਏ ਉਹ ਜ਼ਖਮੀ ਹੋ ਗਏ, ਹਾਲ ਹੀ 'ਚ ਅਦਾਕਾਰ ਨੇ ਫੈਨਜ਼ ਨਾਲ ਆਪਣਾ ਹੈਲਥ ਅਪਡੇਟ ਸਾਂਝਾ ਕਰ ਦੱਸਿਆ ਕਿ ਉਹ ਹੁਣ ਠੀਕ ਹਨ।
ਇਨ੍ਹੀਂ ਦਿਨੀਂ ਸ਼ਾਲੀਨ ਭਨੋਟ ਕਲਰਜ਼ ਟੀਵੀ ਦੇ ਸ਼ੋਅ ਬੇਕਾਬੂ ਦੀ ਸ਼ੂਟਿੰਗ ਕਰ ਰਹੇ ਹਨ, ਪਰ ਇੱਥੇ ਵੀ ਉਨ੍ਹਾਂ ਦੀਆਂ ਮੁਸੀਬਤਾਂ ਉਨ੍ਹਾਂ ਦਾ ਪਿੱਛਾ ਛੱਡਣ ਨੂੰ ਤਿਆਰ ਨਹੀਂ ਹਨ। ਦੱਸਿਆ ਜਾ ਰਿਹਾ ਹੈ ਕਿ ਬੇਕਾਬੂ ਦੇ ਸੈੱਟ 'ਤੇ ਸਟੰਟ ਕਰਦੇ ਸਮੇਂ ਉਨ੍ਹਾਂ ਨੂੰ ਸੱਟ ਲੱਗ ਗਈ ਸੀ।
ਸ਼ਾਲੀਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਦੱਸਿਆ ਕਿ ਸੈੱਟ 'ਤੇ ਸਟੰਟ ਕਰਦੇ ਸਮੇਂ ਉਸ ਨੂੰ ਸੱਟ ਲੱਗ ਗਈ ਸੀ। ਸ਼ਾਲੀਨ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਸ਼ਾਲੀਨ ਨੂੰ ਛਾਲ ਮਾਰਨ ਲਈ ਇੱਕ ਕੜੇ ਨਾਲ ਬੰਨ੍ਹਿਆ ਹੋਇਆ ਹੈ। ਸ਼ਾਲੀਨ ਵੀ ਸ਼ਾਨਦਾਰ ਢੰਗ ਨਾਲ ਛਾਲ ਮਾਰਦੇ ਹਨ ਪਰ ਸਟੰਟ ਉਸ ਤਰੀਕੇ ਨਾਲ ਨਹੀਂ ਹੁੰਦਾ, ਜਿਵੇਂ ਕਿ ਸ਼ੂਟਿੰਗ ਤੋਂ ਪਹਿਲਾਂ ਪਲਾਨ ਕੀਤਾ ਗਿਆ ਸੀ। ਸੁਰੱਖਿਆ ਦਾ ਧਿਆਨ ਰੱਖਣ ਦੇ ਬਾਵਜੂਦ ਇਹ ਸਟੰਟ ਕਰਦੇ ਹੋਏ ਸ਼ਾਲੀਨ ਨੂੰ ਸੱਟ ਲੱਗ ਗਈ।
ਸ਼ਾਲੀਨ ਨੂੰ ਇਸ ਤਰ੍ਹਾਂ ਡਿੱਗਦੇ ਦੇਖ ਫੈਨਜ਼ ਵੀ ਉਦਾਸ ਹੋ ਗਏ। ਸੋਸ਼ਲ ਮੀਡੀਆ 'ਤੇ ਕਈ ਲੋਕ ਸ਼ਾਲੀਨ ਦੀ ਸਿਹਤ 'ਤੇ ਸਵਾਲ ਚੁੱਕ ਰਹੇ ਹਨ...ਹਾਲਾਂਕਿ ਘਬਰਾਉਣ ਦੀ ਕੋਈ ਗੱਲ ਨਹੀਂ ਹੈ...ਸ਼ਾਲੀਨ ਠੀਕ ਹੈ। ਵੈਸੇ ਵੀ ਇਸ ਤਰ੍ਹਾਂ ਦੀਆਂ ਕਈ ਛੋਟੀਆਂ-ਮੋਟੀਆਂ ਘਟਨਾਵਾਂ ਪਰਦੇ ਪਿੱਛੇ ਵਾਪਰਦੀਆਂ ਰਹਿੰਦੀਆਂ ਹਨ। ਸੁਪਰਪਾਵਰ ਦੇ ਨਾਲ ਇਸ ਫਿਕਸ਼ਨ ਸ਼ੋਅ ਦੀ ਚਰਚਾ ਵੈਸੇ ਵੀ ਸੋਸ਼ਲ ਮੀਡੀਆ 'ਤੇ ਕਾਫੀ ਹੈ। ਏਕਤਾ ਕਪੂਰ ਚੰਗੀ ਤਰ੍ਹਾਂ ਜਾਣਦੀ ਹੈ ਕਿ ਆਪਣੇ ਸ਼ੋਅ ਦਾ ਪ੍ਰਚਾਰ ਕਿਵੇਂ ਕਰਨਾ ਹੈ। ਜਦੋਂ ਉਨ੍ਹਾਂ ਨੇ ਸ਼ਲੀਨ ਭਨੋਟ ਨੂੰ ਬਿੱਗ ਬੌਸ ਦੇ ਘਰ ਵਿੱਚ ਚੁਣਿਆ ਤਾਂ ਇਸ ਸ਼ੋਅ ਦੀ ਚਰਚਾ ਸ਼ੁਰੂ ਹੋ ਗਈ।
ਹੋਰ ਪੜ੍ਹੋ: ਨਿਖਿਲ ਪਟੇਲ ਨਹੀਂ ਚਾਹੁੰਦੇ ਕੀ ਦੂਜੀ ਵਾਰ ਮਾਂ ਬਣੇ ਦਿਲਜੀਤ ਕੌਰ, ਅਦਾਕਾਰ ਨੇ ਵੀਡੀਓ ਸਾਂਝੀ ਕਰ ਦੱਸੀ ਵਜ੍ਹਾ
ਸ਼ਾਲੀਨ ਨਾਲ ਸੈੱਟ 'ਤੇ ਕਿਹੋ ਜਿਹਾ ਹੈ ਮਾਹੌਲ ?
ਹਾਲ ਹੀ ਵਿੱਚ ਬੇਕਾਬੂ ਦੀ ਮੁੱਖ ਅਦਾਕਾਰਾ ਈਸ਼ਾ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਸ਼ਾਲੀਨ ਨਾਲ ਸੈੱਟ 'ਤੇ ਮਾਹੌਲ ਬਹੁਤ ਚੰਗਾ ਰਹਿੰਦਾ ਹੈ। ਉਸ ਨੇ ਕਿਹਾ ਕਿ ਸ਼ਾਲੀਨ ਕਾਰਨ ਸੈੱਟ 'ਤੇ ਇੱਕ ਵੱਖਰੀ ਊਰਜਾ ਹੈ। ਉਹ ਹਮੇਸ਼ਾ ਸਾਰਿਆਂ ਦਾ ਖਿਆਲ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਇਨ੍ਹਾਂ ਕਾਰਨ ਮਾਹੌਲ ਹਲਕਾ ਰਹਿੰਦਾ ਹੈ। ਵੈਸੇ, ਈਸ਼ਾ ਨਾਲ ਸ਼ਾਲੀਨ ਦੀ ਕੈਮਿਸਟਰੀ ਨੂੰ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਖਾਸ ਤੌਰ 'ਤੇ ਉਹ ਜੋ ਰੀਲਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਹੈ, ਉਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।