ਸਨਾ ਖਾਨ ਨੇ ਪਹਿਲੀ ਵਾਰ ਵਿਖਾਇਆ ਬੇਟੇ ਦਾ ਚਿਹਰਾ, ਭਾਰਤੀ ਸਿੰਘ ਨੇ ਲੁਟਾਇਆ ਪਿਆਰ
ਬਿਗ ਬੌਸ ਫੇਮ ਕੰਟੈਸਟੈਂਟ ਸਨਾ ਖਾਨ ਬੀਤੇ ਸਾਲ ਮਾਂ ਬਣੀ ਸੀ ਅਦਾਕਾਰਾ ਨੇ ਬੇਟੇ ਨੂੰ ਜਨਮ ਦਿੱਤਾ। ਹਾਲ ਹੀ ਵਿੱਚ ਸਨਾ ਨੇ ਆਪਣੇ ਬੇਟੇ ਦੇ 1 ਸਾਲ ਦਾ ਹੋਣ ਉੱਤੇ ਫੈਨਜ਼ ਨੂੰ ਉਸ ਦਾ ਚਿਹਰਾ ਪਹਿਲੀ ਵਾਰ ਦਿਖਾਇਆ ਹੈ।
Sana Khan reveles her son Face : ਬਿਗ ਬੌਸ ਫੇਮ ਕੰਟੈਸਟੈਂਟ ਸਨਾ ਖਾਨ ਬੀਤੇ ਸਾਲ ਮਾਂ ਬਣੀ ਸੀ ਅਦਾਕਾਰਾ ਨੇ ਬੇਟੇ ਨੂੰ ਜਨਮ ਦਿੱਤਾ। ਹਾਲ ਹੀ ਵਿੱਚ ਸਨਾ ਨੇ ਆਪਣੇ ਬੇਟੇ ਦੇ 1 ਸਾਲ ਦਾ ਹੋਣ ਉੱਤੇ ਫੈਨਜ਼ ਨੂੰ ਉਸ ਦਾ ਚਿਹਰਾ ਪਹਿਲੀ ਵਾਰ ਦਿਖਾਇਆ ਹੈ।
ਦੱਸ ਦਈਏ ਕਿ ਸਨਾ ਖਾਨ ਨੇ ਬਿੱਗ ਬੌਸ ਵਿੱਚ ਹਿੱਸਾ ਲਿਆ ਸੀ। ਇਸ ਦੇ ਕੁਝ ਸਮੇਂ ਮਗਰੋਂ ਸਨਾ ਖਾਨ ਨੇ ਮਾਡਲਿੰਗ ਛੱਡ ਦਿੱਤੀ। ਉਹ ਮਹਿਜ਼ ਧਰਮ ਪ੍ਰਚਾਰ ਤੇ ਧਾਰਮਿਕ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਹੈ।
ਮਾਂ ਬਨਣ ਮਗਰੋਂ ਸਨਾ ਖਾਨ ਮਦਰਹੁੱਡ ਦਾ ਆਨੰਦ ਮਾਣ ਰਹੀ ਹੈ। ਹਾਲ ਹੀ ਵਿੱਚ ਸਨਾ ਖਾਨ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਵੀਡੀਓ ਸਾਂਝੀ ਕੀਤੀ ਹੈ। ਜਿਸ ਵਿੱਚ ਉਸ ਨੇ ਕਿਊਟ ਬੇਟੇ ਦੇ ਝਲਕ ਸਾਂਝੀ ਕੀਤੀ ਹੈ।
ਵੀਡੀਓ ਦੇ ਵਿੱਚ ਤੁਸੀਂ ਸਨਾ ਖਾਨ ਨੂੰ ਉਸ ਦੇ ਪਤੀ ਤੇ ਬੇਟੇ ਨਾਲ ਦੇਖਿਆ ਜਾ ਸਕਦਾ ਹੈ। ਇਸ ਦੇ ਬਾਅਦ ਉਨ੍ਹਾਂ ਦੇ ਫੈਨਸ ਉਸ ਦੇ ਕਿਊਟ ਬੇਟੇ ਨੂੰ ਵੇਖ ਕੇ ਖੁਸ਼ ਹੋ ਗਏ ਅਤੇ ਉਸ 'ਤੇ ਪਿਆਰ ਬਰਸਾ ਰਹੇ ਹਨ। ਦਰਅਸਲ ਸਨਾ ਖ਼ਾਨ ਆਪਣੇ ਪਤੀ ਅਨਸ ਸਈਦ ਨਾਲ ਆਪਣੇ ਬੇਟੇ ਨੂੰ ਪਹਿਲੀ ਵਾਰ ਉਮਰਾਹ ਲਈ ਲੈ ਕੇ ਗਈ ਸੀ ਜਿਸ ਦੀਆਂ ਇਹ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੀਆਂ ਗਈਆਂ ਹਨ।
ਬਾਲੀਵੁੱਡ ਦੀ ਕਾਮੇਡੀ ਕੁਈਨ ਭਾਰਤੀ ਸਿੰਘ, ਅਦਾਕਾਰਾ ਕਿਸ਼ਵਰ ਮਰਚੈਂਟ ਸਣੇ ਕਈ ਹੋਰ ਟੀਵੀ ਸੈਲਬਸ ਨੇ ਵੀ ਸਨਾ ਦੀ ਇਸ ਪੋਸਟ ਉੱਤੇ ਆਪਣਾ ਰਿਐਕਸ਼ਨ ਦਿੱਤਾ ਹੈ ਤੇ ਉਸ ਦੇ ਬੇਟੇ ਨੂੰ ਆਪਣਾ ਪਿਆਰ ਅਤੇ ਆਸ਼ੀਰਵਾਦ ਦਿੱਤਾ ਹੈ।
ਹੋਰ ਪੜ੍ਹੋ : ਗੁਰੂ ਰੰਧਾਵਾ ਸਟਾਰਰ ਫਿਲਮ 'ਸ਼ਾਹਕੋਟ' ਦਾ ਮੋਸ਼ਨ ਪੋਸਟਰ ਹੋਇਆ ਰਿਲੀਜ਼, ਵੇਖੋ ਵੀਡੀਓ
ਦੱਸ ਦੇਈਏ ਕਿ ਸਨਾ ਖ਼ਾਨ 'ਬਿੱਗ ਬੌਸ 9' 'ਚ ਨਜ਼ਰ ਆਈ ਸੀ। ਸ਼ੋਅ 'ਚ ਉਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਤੋਂ ਬਾਅਦ ਸਨਾ ਨੇ ਵੱਡੇ ਪਰਦੇ 'ਤੇ ਵੀ ਆਪਣੀ ਕਿਸਮਤ ਅਜ਼ਮਾਈ। ਉਹ ਆਪਣੀ ਲਵ ਲਾਈਫ ਨੂੰ ਲੈ ਕੇ ਵੀ ਸੁਰਖੀਆਂ 'ਚ ਰਹੀ ਅਤੇ ਫਿਰ 2020 'ਚ ਉਸ ਦੀ ਜ਼ਿੰਦਗੀ 'ਚ ਵੱਡਾ ਬਦਲਾਅ ਆਇਆ ਅਤੇ ਉਸ ਨੇ ਸ਼ੋਅਬਿਜ਼ ਇੰਡਸਟਰੀ ਤੋਂ ਦੂਰੀ ਬਣਾ ਕੇ ਆਪਣੇ ਆਪ ਨੂੰ ਧਰਮ ਲਈ ਸਮਰਪਿਤ ਕਰ ਲਿਆ। ਹੁਣ ਉਹ ਇੰਡਸਟਰੀ ਨੂੰ ਅਲਵਿਦਾ ਕਹਿ ਚੁੱਕੀ ਹੈ ਪਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।