ਬਿੱਗ ਬੌਸ ਫੇਮ ਅਭਿਸ਼ੇਕ ਕੁਮਾਰ ਨੇ ਸੁਸ਼ਾਤ ਸਿੰਘ ਰਾਜਪੂਤ ਨੂੰ ਬਰਸੀ ਮੌਕੇ ਕੀਤਾ ਯਾਦ, ਸਾਂਝਾ ਕੀਤੀਆਂ ਪੁਰਾਣੀਆਂ ਯਾਦਾਂ

ਅੱਜ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਚੌਥੀ ਬਰਸੀ ਹੈ। ਇਸ ਮੌਕੇ ਜਿੱਥੇ ਅਦਾਕਾਰ ਦੇ ਪਰਿਵਾਰਕ ਮੈਂਬਰ ਤੇ ਫੈਨਜ਼ ਉਨ੍ਹਾਂ ਨੂੰ ਯਾਦ ਕਰ ਰਹੇ ਹਨ, ਉੱਥੇ ਬਿੱਗ ਬੌਸ ਦੇ ਪ੍ਰਤਿਭਾਗੀ ਅਭਿਸ਼ੇਕ ਕੁਮਾਰ ਨੇ ਸੁਸ਼ਾਂਤ ਨੂੰ ਯਾਦ ਕਰਦਿਆਂ ਪੋਸਟ ਸਾਂਝੀ ਕੀਤੀ ਹੈ।

By  Pushp Raj June 14th 2024 07:32 PM

Abhishek Kumar remember Sushant Singh Rajput : ਅੱਜ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਚੌਥੀ ਬਰਸੀ ਹੈ। ਇਸ ਮੌਕੇ ਜਿੱਥੇ ਅਦਾਕਾਰ ਦੇ ਪਰਿਵਾਰਕ ਮੈਂਬਰ ਤੇ ਫੈਨਜ਼ ਉਨ੍ਹਾਂ ਨੂੰ  ਯਾਦ ਕਰ ਰਹੇ ਹਨ, ਉੱਥੇ ਬਿੱਗ ਬੌਸ ਦੇ ਪ੍ਰਤਿਭਾਗੀ ਅਭਿਸ਼ੇਕ ਕੁਮਾਰ ਨੇ ਸੁਸ਼ਾਂਤ ਨੂੰ ਯਾਦ ਕਰਦਿਆਂ ਪੋਸਟ ਸਾਂਝੀ ਕੀਤੀ ਹੈ। 

ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ  ਦੀ ਬਰਸੀ ਦੇ ਮੌਕੇ ਉੱਤੇ ਬਾਲੀਵੁੱਡ ਤੋਂ ਲੈ ਕੇ ਟੈਲੀਵਿਜ਼ਨ ਤੱਕ ਦੇ ਕਈ ਸਿਤਾਰਿਆਂ ਨੇ ਅਦਾਕਾਰ ਨਾਲ ਆਪਣੀਆਂ ਪੁਰਾਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਨੂੰ ਯਾਦ ਕੀਤਾ। 

View this post on Instagram

A post shared by AbhishekKumar (@aebyborntoshine)


ਇਸ ਵਿਚਾਲੇ ਬਿੱਗ ਬੌਸ ਫੇਮ ਅਦਾਕਾਰ ਅਭਿਸ਼ੇਕ ਕੁਮਾਰ ਨੇ ਵੀ ਆਪਣੇ ਆਈਡਲ ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕਰਦਿਆਂ ਇੱਕ ਪੋਸਟ ਸਾਂਝੀ ਕੀਤੀ ਹੈ। 

ਆਪਣੇ ਟਵਿੱਟਰ ਹੈਂਡਲ 'ਤੇ, ਬਿੱਗ ਬੌਸ 17 ਦੇ ਰਨਰ-ਅੱਪ ਅਭਿਸ਼ੇਕ ਕੁਮਾਰ ਨੇ ਇੱਕ ਛੋਟਾ ਗੁਪਤ ਨੋਟ ਲਿਖ ਕੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕੀਤਾ। ਅਦਾਕਾਰ ਨੇ ਲਿਖਿਆ, "ਕੀ ਅੱਜ ਵੀ ਕੋਈ ਤੁਹਾਨੂੰ ਭੁੱਲ ਸਕਿਆ ਹੈ?" 

Bhala tujhe aaj bhi kon bhool paaya hai 💔

— Abhishek Kumar (@Abhishekkuma08) June 13, 2024


ਹੋਰ ਪੜ੍ਹੋ : ਸੁਸ਼ਾਂਤ ਸਿੰਘ ਰਾਜਪੂਤ ਦੀ ਚੌਥੀ ਬਰਸੀ 'ਤੇ ਉਨ੍ਹਾਂ ਦੀਆਂ ਭੈਣਾਂ ਨੇ ਕੀਤੀ ਪੂਜਾ ਲਾਚਾਰ ਨਜ਼ਰ ਆਏ ਪਿਤਾ

ਜਿਵੇਂ  ਹੀ ਬਿੱਗ ਬੌਸ 17 ਦੇ ਪਹਿਲੇ ਰਨਰ-ਅੱਪ ਅਭਿਸ਼ੇਕ ਕੁਮਾਰ ਨੇ ਇਹ ਟਵੀਟ ਕੀਤਾ, ਪ੍ਰਸ਼ੰਸਕਾਂ ਨੇ ਪੋਸਟ ਦੇ ਕਮੈਂਟ ਕਰਦੇ ਹੋਏ SSR ਨੂੰ ਯਾਦ ਕੀਤਾ। ਇੱਕ ਪ੍ਰਸ਼ੰਸਕ ਨੇ ਲਿਖਿਆ, "ਕੋਈ ਵੀ ਐਸਐਸਆਰ ਨੂੰ ਨਹੀਂ ਭੁੱਲੇਗਾ।" ਦੂਜੇ ਨੇ ਲਿਖਿਆ, "ਮਿਸ ਯੂ ਐਸਐਸਆਰ ਲਵ ਯੂ ਏਕੇ।" ਇਸੇ ਤਰ੍ਹਾਂ ਕਈ ਲੋਕਾਂ ਨੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕੀਤਾ। ਦੱਸਣਯੋਗ ਹੈ ਕਿ ਅਭਿਸ਼ੇਕ ਕੁਮਾਰ ਰੋਹਿਤ ਸ਼ੈੱਟੀ ਦੇ ਐਡਵੈਂਚਰ ਬੇਸਡ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ 14' ਦੀ ਸ਼ੂਟਿੰਗ ਲਈ ਰੋਮਾਨੀਆ 'ਚ ਹਨ।  


Related Post