ਬਿੱਗ ਬੌਸ 16 ਦੇ ਪ੍ਰਤਿਭਾਗੀ ਸ਼ਿਵ ਠਾਕਰੇ ਤੇ ਅਬਦੁ ਰੋਜ਼ਿਕ ਨੂੰ ਈਡੀ ਨੇ ਜਾਰੀ ਕੀਤਾ ਸਮਨ, ਜਾਣੋ ਕਿਉਂ

By  Pushp Raj February 26th 2024 06:14 PM

Shiv Thackeray and  Abdu Rozik summoned by ED: ਟੈਲੀਵਿਜ਼ਨ 'ਤੇ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ 16' (Bigg Boss) ਦੀ ਜਿੱਤ ਦੇ ਮਜ਼ਬੂਤ ​​ਦਾਅਵੇਦਾਰ ਸਾਹਮਣੇ ਆਏ ਹਨ। ਹੁਣ ਖ਼ਬਰ ਹੈ ਕਿ ਸ਼ਿਵ ਠਾਕਰੇ ਅਤੇ ਇਸ ਸੀਜ਼ਨ ਦੇ ਸਭ ਦੇ ਪਸੰਦੀਦਾ ਮੁਕਾਬਲੇਬਾਜ਼ ਅਬਦੁ ਰੋਜ਼ਿਕ ਨੂੰ ਵੀ ਐਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਸੰਮਨ ਜਾਰੀ ਕੀਤੇ ਗਏ ਹਨ।

 

ਸ਼ਿਵ ਠਾਕਰੇ ਤੇ ਅਬਦੁ ਰੋਜ਼ਿਕ ਨੂੰ ਈਡੀ ਨੇ ਭੇਜਿਆ ਸਮਨ 

ਮੀਡੀਆ ਰਿਪੋਰਟਸ ਤੋਂ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਹਾਈ-ਪ੍ਰੋਫਾਈਲ ਮਨੀ ਲਾਂਡਰਿੰਗ ਮਾਮਲੇ 'ਚ ਗਵਾਹੀ ਦੇਣ ਲਈ ਬੁਲਾਇਆ ਗਿਆ ਸੀ। ਇਹ ਮਾਮਲਾ ਕਥਿਤ ਡਰੱਗ ਮਾਫੀਆ ਅਲੀ ਅਸਗਰ ਸ਼ਿਰਾਜ਼ੀ ਨਾਲ ਸਬੰਧਤ ਹੈ। ਖਬਰਾਂ ਮੁਤਾਬਕ ਇਸ ਮਾਮਲੇ 'ਚ ਗਵਾਹ ਵਜੋਂ ਦੋਵਾਂ ਦੇ ਬਿਆਨ ਦਰਜ ਕੀਤੇ ਗਏ ਹਨ।

View this post on Instagram

A post shared by Telly Talk (@tellytalkindia)



ਖਬਰਾਂ ਮੁਤਾਬਕ ਅਲੀ ਅਸਗਰ ਸ਼ਿਰਾਜ਼ੀ ਹਸਲਰਸ ਹਾਸਪਿਟੈਲਿਟੀ ਪ੍ਰਾਈਵੇਟ ਲਿਮਟਿਡ ਨਾਂ ਦੀ ਕੰਪਨੀ ਚਲਾ ਰਿਹਾ ਸੀ ਅਤੇ ਇਹ ਕੰਪਨੀ ਕਈ ਵੱਖ-ਵੱਖ ਸਟਾਰਟ-ਅੱਪਸ ਨੂੰ ਫਾਈਨਾਂਸ ਕਰਦੀ ਸੀ। ਸ਼ਿਵ ਠਾਕਰੇ ਦੇ ਭੋਜਨ ਅਤੇ ਸਨੈਕ ਰੈਸਟੋਰੈਂਟ 'ਠਾਕਰੇ ਟੀ ਐਂਡ ਸਨੈਕਸ' ਤੋਂ ਇਲਾਵਾ ਅਬਦੁ ਰੋਜ਼ਿਕ ਦਾ ਫਾਸਟ ਫੂਡ ਸਟਾਰਟ-ਅੱਪ 'ਬਰਗਰ' ਬ੍ਰਾਂਡ ਵੀ ਸ਼ਾਮਲ ਹੈ।

ਕੰਪਨੀ ਨੇ ਨਾਰਕੋ-ਫੰਡਿੰਗ ਰਾਹੀਂ ਪੈਸਾ ਕਮਾਇਆ

ਕਥਿਤ ਤੌਰ 'ਤੇ ਅਲੀ ਦੀ ਇਸ ਕੰਪਨੀ ਨੇ ਨਾਰਕੋ ਫੰਡਿੰਗ ਰਾਹੀਂ ਪੈਸਾ ਕਮਾਇਆ ਹੈ। ਇਹ ਪੈਸਾ ਉਸ ਨੂੰ ਹਸਲਰਸ ਹਾਸਪਿਟੈਲਿਟੀ ਦੇ ਜ਼ਰੀਏ ਨਿਵੇਸ਼ ਵਜੋਂ ਦਿੱਤਾ ਗਿਆ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਸ਼ਿਰਾਜ਼ੀ ਨੇ ਕਥਿਤ ਤੌਰ 'ਤੇ ਸਟਾਰਟ-ਅੱਪ 'ਚ ਕਾਫੀ ਨਿਵੇਸ਼ ਕੀਤਾ ਸੀ।

View this post on Instagram

A post shared by Shiv Thakare (@shivthakare9)

 


ਹੋਰ ਪੜ੍ਹੋ: ਟ੍ਰੈਂਡਿਗ 'ਚ ਛਾਇਆ ਗਿੱਪੀ ਗਰੇਵਾਲ ਦੀ ਫਿਲਮ ‘ਜੱਟ ਨੂੰ ਚੁੜੈਲ ਟੱਕਰੀ’ ਦਾ ਟ੍ਰੇਲਰ, ਵੇਖੋ ਵੀਡੀਓ

ਸ਼ਿਵ ਠਾਕਰੇ ਅਤੇ ਅਬਦੁ ਰੋਜ਼ਿਕ ਨੇ ਤੋੜਿਆ ਇਕਰਾਰਨਾਮਾ

ਰਿਪੋਰਟਾਂ 'ਚ ਇਹ ਵੀ ਪਤਾ ਲੱਗਾ ਹੈ ਕਿ ਜਿਵੇਂ ਹੀ ਸ਼ਿਵ ਠਾਕਰੇ (Shiv Thackeray) ਅਤੇ ਅਬਦੁ ਰੋਜ਼ਿਕ (Abdu Rozik) ਨੂੰ ਸ਼ਿਰਾਜ਼ੀ ਦੇ ਨਾਰਕੋ ਕਾਰੋਬਾਰ ਵਿਚ ਸ਼ਾਮਲ ਹੋਣ ਬਾਰੇ ਪਤਾ ਲੱਗਾ, ਦੋਵਾਂ ਨੇ ਤੁਰੰਤ ਉਸ ਨਾਲ ਆਪਣਾ ਇਕਰਾਰਨਾਮਾ ਖਤਮ ਕਰ ਦਿੱਤਾ।

Related Post