ਭਾਰਤੀ ਸਿੰਘ ਨੇ ਫੈਨਜ਼ ਕੋਲੋਂ ਕੀਤੀ ਖ਼ਾਸ ਡਿਮਾਂਡ, ਭਾਰਤੀ ਦੀ ਡਿਮਾਂਡ ਸੁਣ ਤੁਸੀਂ ਵੀ ਹੋ ਜਾਵੋਗੇ ਹੱਸ-ਹੱਸ ਦੁਹਰੇ
ਬਾਲੀਵੁੱਡ ਦੀ ਕਾਮੇਡੀ ਕੁਈਨ ਭਾਰਤੀ ਸਿੰਘ ਅਕਸਰ ਆਪਣੀਆਂ ਚੁਲਬੁਲੀਆਂ ਗੱਲਾਂ ਤੇ ਕਾਮੇਡੀ ਵੀਡੀਓਜ਼ ਨਾਲ ਫੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਭਾਰਤੀ ਨੇ ਫੈਨਜ਼ ਕੋਲੋਂ ਖ਼ਾਸ ਡਿਮਾਂਡ ਰੱਖੀ ਹੈ, ਭਾਰਤੀ ਨੇ ਕਿਹਾ ਕਿ ਜੇਕਰ ਕੋਈ ਸਾਡੇ ਬਲਾਗ ਪਸੰਦ ਕਰਦਾ ਹੈ ਜਾਂ ਕਿਸੇ ਦਾ ਅੰਬਾਂ ਦਾ ਕੰਮ ਹੈ ਤਾਂ ਉਹ ਕਿਰਪਾ ਕਰਕੇ ਸਾਨੂੰ ਅੰਬ ਭੇਜ ਦਵੇ।
Bharti Singh sweet request to fans: ਬਾਲੀਵੁੱਡ ਦੀ ਕਾਮੇਡੀ ਕੁਈਨ ਦੇ ਨਾਂਅ ਨਾਲ ਮਸ਼ਹੂਰ ਭਾਰਤੀ ਸਿੰਘ ਅਕਸਰ ਆਪਣੀ ਮਜ਼ੇਦਾਰ ਵੀਡੀਓਜ਼ ਤੇ ਕਾਮੇਡੀ ਦੀ ਪਰਫੈਕਟ ਟਾਈਮਿੰਗ ਨੂੰ ਲੈ ਕੇ ਫੈਨਜ਼ ਦੀ ਬੇਹੱਦ ਫੇਵਰੇਟ ਹੈ। ਹਾਲ ਹੀ ਵਿੱਚ ਭਾਰਤੀ ਨੇ ਆਪਣੇ ਫੈਨਜ਼ ਤੋਂ ਇੱਕ ਅਜਿਹੀ ਡਿਮਾਂਡ ਕੀਤੀ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਤੇ ਹੱਸ-ਹੱਸ ਦੁਹਰੇ ਹੋ ਜਾਓਗੇ।
ਭਾਰਤੀ ਅਤੇ ਹਰਸ਼ ਅਕਸਰ ਆਪਣੇ ਫੈਨਜ਼ ਨਾਲ ਆਪਣੇ ਪੁੱਤਰ ਗੋਲਾ ਨਾਲ ਜੁੜੇ ਹਰ ਅਪਡੇਟ ਸਾਂਝੇ ਕਰਦੇ ਹਨ। ਇਹ ਜੋੜੀ ਫੈਨਜ਼ ਦੀ ਪਸੰਦੀਦਾ ਜੋੜੀਆਂ ਚੋਂ ਇੱਕ ਹੈ। ਭਾਰਤੀ ਤੇ ਹਰਸ਼ ਯੂਟਿਊਬ 'ਤੇ 'LOL(Life of Limbachiaa's)' ਨਾਮਕ ਆਪਣੇ YouTube ਚੈਨਲ 'ਤੇ ਡੇਲੀ ਵੀਲੌਗ ਬਣਾਉਂਦੇ ਹਨ। ਹਾਲਾਂਕਿ ਹਰਸ਼ ਆਪਣੇ ਰੁਝੇਵਿਆਂ ਦੇ ਕਾਰਨ ਅੱਜਕੱਲ੍ਹ ਬਲੌਗ 'ਚ ਘੱਟ ਹੀ ਦਿਖਾਈ ਦਿੰਦਾ ਹੈ, ਪਰ ਭਾਰਤੀ ਰੋਜ਼ਾਨਾ ਵੀਲੌਗਿੰਗ ਨੂੰ ਜਾਰੀ ਰੱਖ ਰਹੀ ਹੈ।
ਹਾਲੀ ਹੀ ਵਿੱਚ ਸਾਂਝੇ ਕੀਤੇ ਗਏ ਆਪਣੇ ਨਵੇਂ ਬਲਾਗ ਦੇ ਵਿੱਚ ਭਾਰਤੀ ਨੇ ਪਹਿਲਾਂ ਪੁੱਤਰ ਗੋਲਾਂ ਨੂੰ ਪਹਿਲੀ ਵਾਰ ਅੰਬ ਖੁਆਇਆ। ਇਸ ਦੇ ਨਾਲ-ਨਾਲ ਭਾਰਤੀ ਨੇ ਆਪਣੇ ਫੈਨਜ਼ ਤੋਂ ਇੱਕ ਪਿਆਰੀ ਜਿਹੀ ਡਿਮਾਂਡ ਕਰਦੀ ਹੋਈ ਵੀ ਨਜ਼ਰ ਆਈ।
ਭਾਰਤੀ ਨੇ ਆਪਣੇ ਫੈਨਜ਼ ਨੂੰ ਦੱਸਿਆ ਕਿ ਉਸ ਨੂੰ ਅੰਬ ਬਹੁਤ ਪਸੰਦ ਹੈ। ਹਾਲ ਹੀ 'ਚ ਉਸ ਨੇ ਗੋਲੇ ਨੂੰ ਵੀ ਪਹਿਲੀ ਵਾਰੀ ਅੰਬ ਦਾ ਸੁਆਦ ਚਖਾਇਆ, ਜੋ ਕਿ ਗੋਲੇ ਨੂੰ ਪਸੰਦ ਆਇਆ। ਇਸ ਦੇ ਨਾਲ ਹੀ ਭਾਰਤੀ ਨੇ ਕਿਹਾ ਕਿ ਉਨ੍ਹਾਂ ਦੇ ਉਹ ਸਾਰੇ ਫੈਨਜ਼ ਜੋ ਉਨ੍ਹਾਂ ਦੇ ਵਲੌਗ ਵੇਖਦੇ ਹਨ ਤੇ ਉਨ੍ਹਾਂ ਨੂੰ ਪਸੰਦ ਕਰਦੇ ਹਨ, ਉਹ ਉਨ੍ਹਾਂ ਕੋਲੋਂ ਇੱਕ ਬੇਨਤੀ ਕਰ ਰਹੀ ਹੈ। ਜੇਕਰ ਕਿਸੇ ਦਾ ਅੰਬਾਂ ਦਾ ਕੰਮ ਹੈ ਤਾਂ ਉਹ ਕਿਰਪਾ ਕਰਕੇ ਉਨ੍ਹਾਂ ਨੂੰ ਅੰਬ ਭੇਜਣ ਲਈ ਕਮੈਂਟ ਕਰਕੇ ਦੱਸਣ।
ਹੋਰ ਪੜ੍ਹੋ: ਨੀਰੂ ਬਾਜਵਾ ਨੇ ਲਾਂਚ ਕੀਤਾ ਆਪਣਾ ਨਵਾਂ ਮਿਊਜ਼ਿਕ ਲੇਬਲ ‘Neeru Bajwa Music’, ਜਾਣੋ ਪੂਰੀ ਖ਼ਬਰ
ਇਸ ਦੇ ਨਾਲ ਹੀ ਭਾਰਤੀ ਪਤੀ ਹਰਸ਼ ਬਾਰੇ ਗੱਲ ਕਰਦੇ ਹੋਏ ਕਹਿੰਦੀ ਹੈ ਕਿ ਜੇਕਰ ਉਸ ਨੂੰ ਕੋਈ ਪੁੱਛੇ ਕਿ ਉਸ ਨੂੰ ਅੰਬ ਚਾਹੀਦਾ ਹੈ ਜਾਂ ਹਰਸ਼ ਤਾਂ ਉਹ ਹਰਸ਼ ਦੀ ਥਾਂ ਅੰਬ ਚੁਣੇਗੀ। ਬਾਅਦ 'ਚ ਭਾਰਤੀ ਕਹਿੰਦੀ ਹੈ ਮੈਂ ਮਜ਼ਾਕ ਕਰ ਰਹੀ ਹਾਂ ਕਿਉਂਕਿ ਅੰਬ-ਅੰਬ ਹੈ ਤੇ ਹਰਸ਼ ਖ਼ਾਸ ਹੈ ਆਮ ਨਹੀਂ ਹੈ। ਇਸ ਲਈ ਉਹ ਹਰਸ਼ ਨੂੰ ਚੁਣੇਗੀ। ਇਸ ਵੀਡੀਓ 'ਚ ਭਾਰਤੀ ਨੇ ਫੈਨਜ਼ ਨੂੰ ਬੇਟੇ ਗੋਲੇ ਦੀ ਕਿਊਟ ਸ਼ਰਾਰਤਾਂ ਦੀ ਵੀ ਝਲਕ ਵਿਖਾਈ ਹੈ।
ਭਾਰਤੀ ਦੀ ਇਸ ਵੀਡੀਓ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਗੋਲੇ ਦੀ ਕਿਊਟਨੈਸ ਬਾਰੇ ਚਰਚਾ ਕਰ ਰਹੇ ਹਨ। ਫੈਨਜ਼ ਲਗਾਤਾਰ ਇਸ ਜੋੜੀ ਤੇ ਉਨ੍ਹਾਂ ਦੇ ਪਿਆਰੇ ਜਿਹੇ ਪੁੱਤਰ ਗੋਲਾਂ 'ਤੇ ਭਰਪੂਰ ਪਿਆਰ ਬਰਸਾ ਰਹੇ ਹਨ।