ਭਾਗਿਆ ਸ਼੍ਰੀ ਦੇ ਬਰਥਡੇ ਸੈਲੀਬ੍ਰੇਸ਼ਨ ਦੇ ਮੌਕੇ ਰੋਮਾਂਟਿਕ ਹੋਇਆ ਪਤੀ, ਵੇਖੋ ਵੀਡੀਓ

By  Shaminder February 24th 2024 05:01 PM

ਅਦਾਕਾਰਾ ਭਾਗਿਆ ਸ਼੍ਰੀ (bhagyashree)  ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ ।ਇਸ ਮੌਕੇ ‘ਤੇ ਅਦਾਕਾਰਾ ਨੇ ਪੈਪਰਾਜੀ ਦੇ ਨਾਲ ਵੀ ਜਨਮ ਦਿਨ ਦਾ ਕੇਕ ਕੱਟਿਆ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਦਾ ਪਤੀ ਉਸ ਨੂੰ ਕਿੱਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਨੇ ਸਫੇਦ ਰੰਗ ਦੀ ਸਾੜ੍ਹੀ ਪਹਿਨੀ ਹੋਈ ਹੈ ਅਤੇ ਉਸ ਦੇ ਪਤੀ ਨੇ ਵੀ ਸਫੇਦ ਰੰਗ ਦੀ ਪੈਂਟ ਅਤੇ ਟੀ-ਸ਼ਰਟ ਪਾਈ ਹੋਈ ਹੈ। ਦੋਵਾਂ ਦਾ ਰੋਮਾਂਟਿਕ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ।ਅਦਾਕਾਰਾ ਦੇ ਦੋ ਬੱਚੇ ਹਨ ਇੱਕ ਬੇਟਾ ਅਤੇ ਦੂਜੀ ਬੇਟੀ ।ਬੇਟਾ ਬਾਲੀਵੁੱਡ ਫ਼ਿਲਮਾਂ ‘ਚ ਵੀ ਨਜ਼ਰ ਆਉਣ ਵਾਲਾ ਹੈ । 

BaghyaShree.jpg

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

 ਭਾਗਿਆ ਸ਼੍ਰੀ ਨੇ ਫ਼ਿਲਮ ‘ਮੈਂਨੇ ਪਿਆਰ ਕੀਆ’ ‘ਚ ਕੀਤਾ ਕੰਮ

ਅਦਾਕਾਰਾ ਭਾਗਿਆ ਸ਼੍ਰੀ ਨੇ ਆਪਣੇ ਕਰੀਅਰ ‘ਚ ਕੁਝ ਕੁ ਫ਼ਿਲਮਾਂ ‘ਚ ਹੀ ਕੰਮ ਕੀਤਾ ਹੈ ।‘ਮੈਂਨੇ ਪਿਆਰ ਕੀਆ’ ਉਨ੍ਹਾਂ ਦੀ ਪਹਿਲੀ ਫ਼ਿਲਮ ਸੀ ‘ਤੇ ਇਸ ਦੇ ਨਾਲ ਹੀ ਉਨ੍ਹਾਂ ਦੀ ਗੁੱਡੀ ਚੜ੍ਹ ਗਈ ਸੀ ।ਸਲਮਾਨ ਖਾਨ ਦੇ ਨਾਲ ਆਈ ਇਹ ਫ਼ਿਲਮ ਰੋਮਾਂਟਿਕ ਪ੍ਰੇਮ ਕਹਾਣੀ ‘ਤੇ ਅਧਾਰਿਤ ਸੀ । ਪਰ ਕੁਝ ਕੁ ਫ਼ਿਲਮਾਂ ‘ਚ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਤੋਂ ਦੂਰੀ ਬਣਾ ਲਈ ਸੀ । ਕਿਉਂਕਿ ਇਸ ਤੋਂ ਬਾਅਦ ਉਨ੍ਹਾਂ ਦਾ ਵਿਆਹ ਹੋ ਗਿਆ ਸੀ । 

Baghayshree 22.jpg
ਅਦਾਕਾਰਾ ਨੇ ਕਰਵਾਈ ਸੀ ਲਵ ਮੈਰਿਜ 

ਭਾਗਿਆ ਸ਼੍ਰੀ ਨੇ ਲਵ ਮੈਰਿਜ ਕਰਵਾਈ ਸੀ ।ਪਰ ਉਨ੍ਹਾਂ ਦੇ ਵਿਆਹ ‘ਚ ਉਨ੍ਹਾਂ ਦਾ ਪਰਿਵਾਰ ਇੱਥੋਂ ਤੱਕ ਕਿ ਮਾਪੇ ਵੀ ਸ਼ਾਮਿਲ ਨਹੀਂ ਹੋਏ ਸਨ । ਜਿਸ ਦਾ ਖੁਲਾਸਾ ਅਦਾਕਾਰਾ ਨੇ ਕੁਝ ਸਮਾਂ ਪਹਿਲਾਂ ਕੀਤਾ ਸੀ । ਅਦਾਕਾਰਾ ਨੇ ਇਹ ਵੀ ਕਿਹਾ ਕਿ ਮੀਡੀਆ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਸ ਨੇ ਭੱਜ ਕੇ ਵਿਆਹ ਕਰਵਾਇਆ ਹੈ ਅਜਿਹਾ ਨਹੀਂ ਹੈ । ਭਾਗਿਆ ਸ਼੍ਰੀ ਨੇ ਮਾਪਿਆਂ ਨੂੰ ਵੀ ਇਹ ਨਸੀਹਤ ਦਿੱਤੀ ਕਿ ਕਦੇ ਕਦੇ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਸੁਫਨਿਆਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਆਪਣੀ ਮਰਜ਼ੀ ਦੇ ਨਾਲ ਜਿਉਣ ਦੇਣਾ ਚਾਹੀਦਾ ਹੈ ।

View this post on Instagram

A post shared by Funkaar Media (@funkaarmedianews)

 

Related Post