ਕੋਲਕਾਤਾ ‘ਚ ਬੰਗਾਲੀ ਅਦਾਕਾਰਾ ‘ਤੇ ਹੋਇਆ ਹਮਲਾ, ਪਾਇਲ ਮੁਖਰਜੀ ਨੇ ਰੋਂਦੇ ਹੋਏ ਦੱਸਿਆ ਹਾਲ
ਔਰਤਾਂ ਖਿਲਾਫ ਜ਼ੁਲਮਾਂ ਦਾ ਸਿਲਸਿਲਾ ਘੱਟ ਹੁੰਦਾ ਨਜ਼ਰ ਨਹੀਂ ਆ ਰਿਹਾ । ਕੋਲਕਾਤਾ ਰੇਪ ਕਾਂਡ ਦੀ ਅੱਗ ਹਾਲੇ ਠੰਢੀ ਵੀ ਨਹੀਂ ਸੀ ਹੋਈ ਕਿ ਹੁਣ ਮਸ਼ਹੂਰ ਬੰਗਾਲੀ ਅਦਾਕਾਰਾ ‘ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਦਾਕਾਰਾ ਪਾਇਲ ਮੁਖਰਜੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।
ਔਰਤਾਂ ਖਿਲਾਫ ਜ਼ੁਲਮਾਂ ਦਾ ਸਿਲਸਿਲਾ ਘੱਟ ਹੁੰਦਾ ਨਜ਼ਰ ਨਹੀਂ ਆ ਰਿਹਾ । ਕੋਲਕਾਤਾ ਰੇਪ ਕਾਂਡ ਦੀ ਅੱਗ ਹਾਲੇ ਠੰਢੀ ਵੀ ਨਹੀਂ ਸੀ ਹੋਈ ਕਿ ਹੁਣ ਮਸ਼ਹੂਰ ਬੰਗਾਲੀ ਅਦਾਕਾਰਾ ‘ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਦਾਕਾਰਾ ਪਾਇਲ ਮੁਖਰਜੀ (Payal Mukherjee) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਜਿਸ ‘ਚ ਆਪਣੇ ਨਾਲ ਹੋਏ ਕ੍ਰਾਈਮ ਬਾਰੇ ਬੰਗਾਲੀ ਭਾਸ਼ਾ ‘ਚ ਦੱਸਦੀ ਹੋਈ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : ਕ੍ਰਿਸ਼ਨ ਜਨਮ ਅਸ਼ਟਮੀ ‘ਤੇ ਘਰ ਲਿਆਓ ਇਹ ਚੀਜ਼ਾਂ, ਸੁੱਖਾਂ ‘ਚ ਹੋਵੇਗਾ ਵਾਧਾ
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕ੍ਰਾਈਮ ਸੀਨ ਤੋਂ ਪਹਿਲਾ ਲਾਈਵ ਵੀਡੀਓ,ਅਸੀਂ ਕਿੱਥੇ ਰਹਿ ਰਹੇ ਹਾਂ ?’।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਕਾਰ ‘ਚ ਬੈਠੀ ਹੋਈ ਨਜ਼ਰ ਆ ਰਹੀ ਹੈ। ਉਹ ਦੱਸ ਰਹੀ ਹੈ ਕਿ ਇੱਕ ਬਾਈਕ ਸਵਾਰ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਹੈ ਅਤੇ ਉਸ ਨੇ ਉਸ ਦੀ ਕਾਰ ਦਾ ਸ਼ੀਸ਼ਾ ਵੀ ਤੋੜ ਦਿੱਤਾ ਹੈ ਅਤੇ ਸਫੇਦ ਰੰਗ ਦਾ ਪਾਊਡਰ ਪਾ ਦਿੱਤਾ ।ਅਦਾਕਾਰਾ ਸਹਿਮੀ ਹੋਈ ਨਜ਼ਰ ਆਈ ਅਤੇ ਉਸ ਨੇ ਕਿਹਾ ਕਿ ਬਾਈਕ ਸਵਾਰ ਨੇ ਉਸ ਨੂੰ ਕਾਰ ਦਾ ਸ਼ੀਸ਼ਾ ਥੱਲੇ ਕਰਨ ਲਈ ਵੀ ਕਿਹਾ ।
ਔਰਤਾਂ ਖਿਲਾਫ ਵਧ ਰਹੇ ਜ਼ੁਲਮ
ਔਰਤਾਂ ਦੇ ਖਿਲਾਫ ਵਾਰਦਾਤਾਂ ‘ਚ ਇਜਾਫਾ ਹੋ ਰਿਹਾ ਹੈ। ਜਿਸ ਕਾਰਨ ਕੁੜੀਆਂ ਘਰੋਂ ਬਾਹਰ ਨਿਕਲਣ ਤੋਂ ਡਰਨ ਲੱਗ ਪਈਆਂ ਹਨ । ਅੱਜ ਜ਼ਰੂਰਤ ਹੈ ਕੁੜੀਆਂ ਨੂੰ ਖੁਦ ਫੌਲਾਦ ਵਾਂਗ ਮਜ਼ਬੂਤ ਬਣਨ ਦੀ ਤਾਂ ਕਿ ਉਹ ਖੁਦ ਦੀ ਸੁਰੱਖਿਆ ਕਰ ਸਕਣ।