ਖ਼ਤਮ ਹੋਈ ਬਾਦਸ਼ਾਹ ਤੇ ਹਨੀ ਸਿੰਘ ਦੀ ਸਾਲਾਂ ਪੁਰਾਣੀ ਲੜਾਈ, ਬਾਦਸ਼ਾਹ ਨੇ ਦੇਹਰਾਦੂਨ ਸ਼ੋਅ ਦੌਰਾਨ ਦਿੱਤਾ ਇਹ ਰਿਐਕਸ਼ਨ

ਬਾਲੀਵੁੱਡ ਦੇ ਮਸ਼ਹੂਰ ਬਾਦਸ਼ਾਹ ਤੇ ਹਨੀ ਸਿੰਘ ਭਾਰਤੀ ਸੰਗੀਤ ਉਦਯੋਗ ਦੇ ਦੋ ਸਭ ਤੋਂ ਪਿਆਰੇ ਰੈਪਰ ਹਨ। ਦੋਹਾਂ ਦੇ ਫੈਨਜ਼ ਲਈ ਇੱਕ ਨਵੀਂ ਖੁਸ਼ਖਬਰੀ ਹੈ ਕਿ ਬਾਦਸ਼ਾਹ ਤੇ ਹਨੀ ਸਿੰਘ ਵਿਚਾਲੇ ਸਾਲਾਂ ਪੁਰਾਣੀ ਲੜਾਈ ਖ਼ਤਮ ਹੋ ਗਈ ਹੈ।

By  Pushp Raj May 27th 2024 07:28 PM

Badshah and Honey Singh News: ਬਾਲੀਵੁੱਡ ਦੇ ਮਸ਼ਹੂਰ ਬਾਦਸ਼ਾਹ ਤੇ ਹਨੀ ਸਿੰਘ ਭਾਰਤੀ ਸੰਗੀਤ ਉਦਯੋਗ ਦੇ ਦੋ ਸਭ ਤੋਂ ਪਿਆਰੇ ਰੈਪਰ ਹਨ। ਦੋਹਾਂ ਦੇ ਫੈਨਜ਼ ਲਈ ਇੱਕ ਨਵੀਂ ਖੁਸ਼ਖਬਰੀ ਹੈ ਕਿ ਬਾਦਸ਼ਾਹ ਤੇ ਹਨੀ ਸਿੰਘ ਵਿਚਾਲੇ ਸਾਲਾਂ ਪੁਰਾਣੀ ਲੜਾਈ ਖ਼ਤਮ ਹੋ ਗਈ ਹੈ। 

ਹਾਲ ਹੀ ਵਿੱਚ ਬਾਦਸ਼ਾਹ ਦਾ ਦੇਹਰਾਦੂਨ ਦਾ ਮਿਊਜ਼ਿਕਲ ਕੰਸਟਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਬਾਦਸ਼ਾਹ ਨੇ ਕੁੱਝ ਅਜਿਹਾ ਕੀਤਾ ਕਿ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਬਾਦਸ਼ਾਹ ਨੇ ਉਨ੍ਹਾਂ ਤੇ ਹਨੀ ਸਿੰਘ ਵਿਚਾਲੇ ਜਾਰੀ ਵੱਡੇ ਵਿਵਾਦ ਨੂੰ ਸੰਬੋਧਿਤ ਕੀਤਾ ਅਤੇ ਖੁਲਾਸਾ ਕੀਤਾ ਕਿ ਉਹ ਇਸ ਵਿਵਾਦ ਨੂੰ ਖਤਮ ਕਰਨ ਲਈ ਤਿਆਰ ਹਨ। 

View this post on Instagram

A post shared by BADSHAH (@badboyshah)


ਖਬਰਾਂ ਮੁਤਾਬਕ 38 ਸਾਲਾ ਸੰਗੀਤਕਾਰ ਨੇ ਆਪਣਾ ਸ਼ੋਅ ਅੱਧ ਵਿਚਕਾਰ ਹੀ ਬੰਦ ਕਰ ਦਿੱਤਾ ਅਤੇ ਭੀੜ ਨਾਲ ਗੱਲ ਕੀਤੀ। ਉਸ ਨੇ ਲੋਕਾਂ ਨੂੰ ਕਿਹਾ ਕਿ ਉਹ ਲੰਬੇ ਸਮੇਂ ਤੋਂ ਉਸ ਨਾਰਾਜ਼ਗੀ ਨੂੰ ਦੂਰ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ, ''ਮੇਰੀ ਜ਼ਿੰਦਗੀ 'ਚ ਇੱਕ ਅਜਿਹਾ ਦੌਰ ਸੀ ਜਦੋਂ ਮੈਂ ਇੱਕ ਵਿਅਕਤੀ ਪ੍ਰਤੀ ਨਾਰਾਜ਼ਗੀ ਰੱਖਦਾ ਸੀ, ਅਤੇ ਹੁਣ ਮੈਂ ਇਸ ਨੂੰ ਖਤਮ ਕਰਨਾ ਚਾਹੁੰਦਾ ਹਾਂ ਅਤੇ ਉਸ ਨਾਰਾਜ਼ਗੀ ਨੂੰ ਪਿੱਛੇ ਛੱਡਣਾ ਚਾਹੁੰਦਾ ਹਾਂ- ਅਤੇ ਉਹ ਹਨ ਹਨੀ ਸਿੰਘ ਹੈ।'' 

ਆਦਿਤਿਆ ਪ੍ਰਤੀਕ ਸਿੰਘ ਸਿਸੋਦੀਆ ਉਰਫ ਬਾਦਸ਼ਾਹ ਅਤੇ ਹਨੀ ਸਿੰਘ ਭਾਰਤੀ ਸੰਗੀਤ ਉਦਯੋਗ ਦੇ ਦੋ ਸਭ ਤੋਂ ਪਿਆਰੇ ਰੈਪਰ ਹਨ। ਇਨ੍ਹਾਂ ਦੋਹਾਂ ਨੇ ਰੈਪਰ ਵਜੋਂ ਆਪਣਾ ਸਫ਼ਰ ਇੱਕਠੇ ਸ਼ੁਰੂ ਕੀਤਾ ਸੀ, ਪਰ ਕੁਝ ਸਮੇਂ ਵਿੱਚ ਦੋਹਾਂ ਦਾ ਆਪਸੀ ਵਿਵਾਦ ਹੋ ਗਿਆ। ਜਿਸ ਕਾਰਨ ਦੋਵੇਂ ਲੰਮੇਂ ਸਮੇਂ ਤੋਂ ਵੱਖ ਸਨ। 

ਖਬਰਾਂ ਮੁਤਾਬਕ 38 ਸਾਲਾ ਸੰਗੀਤਕਾਰ ਨੇ ਆਪਣਾ ਸ਼ੋਅ ਅੱਧ ਵਿਚਕਾਰ ਹੀ ਬੰਦ ਕਰ ਦਿੱਤਾ ਅਤੇ ਭੀੜ ਨਾਲ ਗੱਲ ਕੀਤੀ। ਉਸ ਨੇ ਲੋਕਾਂ ਨੂੰ ਕਿਹਾ ਕਿ ਉਹ ਲੰਬੇ ਸਮੇਂ ਤੋਂ ਉਸ ਨਾਰਾਜ਼ਗੀ ਨੂੰ ਦੂਰ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ, ''ਮੇਰੀ ਜ਼ਿੰਦਗੀ 'ਚ ਇੱਕ ਅਜਿਹਾ ਦੌਰ ਸੀ ਜਦੋਂ ਮੈਂ ਇੱਕ ਵਿਅਕਤੀ ਪ੍ਰਤੀ ਨਾਰਾਜ਼ਗੀ ਰੱਖਦਾ ਸੀ, ਅਤੇ ਹੁਣ ਮੈਂ ਇਸ ਨੂੰ ਖਤਮ ਕਰਨਾ ਚਾਹੁੰਦਾ ਹਾਂ ਅਤੇ ਉਸ ਨਾਰਾਜ਼ਗੀ ਨੂੰ ਪਿੱਛੇ ਛੱਡਣਾ ਚਾਹੁੰਦਾ ਹਾਂ ਅਤੇ ਉਹ ਹਨ ਹਨੀ ਸਿੰਘ ਹੈ।'' 

View this post on Instagram

A post shared by Zoom TV (@zoomtv)


ਹੋਰ ਪੜ੍ਹੋ : Health Tips: ਸਿਹਤ ਲਈ ਬਹੁਤ ਲਾਭਕਾਰੀ ਹੈ ਬ੍ਰੋਕਲੀ, ਜਾਣੋ ਇਸ ਨੂੰ ਖਾਣ ਦੇ ਫਾਇਦੇ

ਰੈਪਰ ਨੇ ਖੁਲਾਸਾ ਕੀਤਾ ਕਿ ਉਹ ਆਪਣੇ ਅਤੇ ਹਨੀ ਵਿਚਕਾਰ ਹੋਈਆਂ ਗਲਤਫਹਿਮੀਆਂ ਤੋਂ ਦੁਖੀ ਹੈ। ਉਸਨੇ ਅੱਗੇ ਦੱਸਿਆ ਕਿ ਇਸ ਨਾਲ ਉਸਨੂੰ ਅਹਿਸਾਸ ਹੋਇਆ ਕਿ ਬਹੁਤ ਸਾਰੇ ਲੋਕ ਸਨ ਜੋ ਉਹਨਾਂ ਨੂੰ ਇਕੱਠੇ ਰੱਖਣ ਦੀ ਬਜਾਏ ਵੱਖ ਕਰਨਾ ਚਾਹੁੰਦੇ ਸਨ। ਬਾਦਸ਼ਾਹ ਨੇ ਕਿਹਾ, "ਮੈਂ ਕੁਝ ਗਲਤਫਹਿਮੀਆਂ ਕਾਰਨ ਉਦਾਸ ਸੀ, ਪਰ ਫਿਰ ਮੈਨੂੰ ਅਹਿਸਾਸ ਹੋਇਆ ਕਿ ਜਦੋਂ ਅਸੀਂ ਇਕੱਠੇ ਸੀ, 'ਇੱਕ ਕਰਨ ਵਾਲੇ ਬਹੁਤ ਘੱਟ ਸਨ, ਬਹੁਤ ਸਾਰੇ ਜੋ ਤੋੜਦੇ ਸਨ'। ਅੱਜ ਮੈਂ ਸਭ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ "ਮੈਂ ਛੱਡ ਦਿੱਤਾ ਹੈ। ਇਹ ਪਿੱਛੇ ਹੈ ਅਤੇ ਮੈਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ।"


Related Post