ਏਅਰਪੋਰਟ ‘ਤੇ ਇਸ ਸਰਦਾਰ ਅਫ਼ਸਰ ਨੇ ਦੀਪਿਕਾ ਪਾਦੂਕੋਣ ਨੂੰ ਐਨਕਾਂ ਉਤਾਰ ਕੇ ਪਹਿਚਾਣ ਕਰਵਾਉਣ ਲਈ ਆਖਿਆ, ਵੀਡੀਓ ਹੋ ਰਿਹਾ ਵਾਇਰਲ
ਦੀਪਿਕਾ ਪਾਦੂਕੋਣ (deepika Padukone) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ (Video Viral) ਹੋ ਰਿਹਾ ਹੈ । ਜੋ ਕਿ ਏਅਰਪੋਰਟ ਦਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੀਪਿਕਾ ਪਾਦੂਕੋਣ ਏਅਰਪੋਰਟ ‘ਤੇ ਪਹੁੰਚੀ ਹੈ ਅਤੇ ਏਅਰਪੋਰਟ ‘ਚ ਦਾਖਲ ਹੋਣ ਤੋਂ ਪਹਿਲਾਂ ਹਰ ਕਿਸੇ ਦੇ ਡਾਕੂਮੈਂਟਸ ਦੀ ਚੈਕਿੰਗ ਹੁੰਦੀ ਹੈ।ਦੀਪਿਕਾ ਵੀ ਸਿਕਓਰਿਟੀ ‘ਚ ਤਾਇਨਾਤ ਅਫ਼ਸਰਾਂ ਤੋਂ ਆਪਣੇ ਡਾਕੂਮੈਂਟ ਚੈੱਕ ਕਰਵਾਉਂਦੀ ਹੈ ਤਾਂ ਡਾਕੂਮੈਂਟ ਚੈੱਕ ਕਰਨ ਤੋਂ ਬਾਅਦ ਦੀਪਿਕਾ ਨੇ ਜੋ ਉਸ ਸਮੇਂ ਕਾਲਾ ਚਸ਼ਮਾ ਲਗਾਇਆ ਹੁੰਦਾ ਹੈ ਤਾਂ ਇਹ ਸਰਦਾਰ ਅਫ਼ਸਰ (Sardar Officer) ਉਸ ਨੂੰ ਐਨਕਾਂ ਉਤਾਰ ਕੇ ਆਪਣੀ ਪਛਾਣ ਕਰਵਾਉਣ ਦੇ ਲਈ ਕਹਿੰਦਾ ਹੈ । ਜਿਸ ਤੋਂ ਬਾਅਦ ਦੀਪਿਕਾ ਆਪਣੀ ਐਨਕ ਉਤਾਰਦੀ ਹੈ ਅਤੇ ਆਪਣੀ ਪਛਾਣ ਕਰਵਾਉਂਦੀ ਹੈ । ਜਿਸ ਤੋਂ ਬਾਅਦ ਇਹ ਸਰਦਾਰ ਅਫ਼ਸਰ ਦੀਪਿਕਾ ਨੂੰ ਜਾਣ ਦਿੰਦਾ ਹੈ। ਸੋਸ਼ਲ ਮੀਡੀਆ ‘ਤੇ ਇਸ ਸਰਦਾਰ ਅਫਸਰ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ।
ਹੋਰ ਪੜ੍ਹੋ : ਤਾਪਸੀ ਪੰਨੂ ਦੇ ਵਿਆਹ ਦੀ ਪਹਿਲੀ ਵੀਡੀਓ ਆਈ ਸਾਹਮਣੇ
ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਦੀਪਿਕਾ ਪਾਦੂਕੋਣ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ਚੇਨੱਈ ਐਕਸਪ੍ਰੈੱਸ, ਕੋਕਟੇਲ,ਓਮ ਸ਼ਾਂਤੀ ਓਮ, ਹੈਪੀ ਨਿਊ ਈਅਰ,ਪਦਮਾਵਤ,ਬਾਜੀਰਾਵ ਮਸਤਾਨੀ, ਪਠਾਣ, ਫਾਈਟਰ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਹਰ ਫ਼ਿਲਮ ‘ਚ ਦੀਪਿਕਾ ਪਾਦੂਕੋਣ ਦਾ ਵੱਖਰਾ ਅੰਦਾਜ਼ ਵੇਖਣ ਨੂੰ ਮਿਲਿਆ ਹੈ।
ਦੀਪਿਕਾ ਪਾਦੂਕੋਣ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕੁਝ ਸਾਲ ਪਹਿਲਾਂ ਅਦਾਕਾਰ ਰਣਵੀਰ ਸਿੰਘ ਦੇ ਨਾਲ ਵਿਆਹ ਕਰਵਾਇਆ ਸੀ ।ਇਟਲੀ ‘ਚ ਦੋਵਾਂ ਨੇ ਵਿਆਹ ਕਰਵਾਇਆ ਸੀ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਇਸ ਤੋਂ ਪਹਿਲਾਂ ਦੀਪਿਕਾ ਰਣਬੀਰ ਕਪੂਰ ਦੇ ਨਾਲ ਰਿਲੇਸ਼ਨਸ਼ਿਪ ‘ਚ ਸਨ । ਪਰ ਰਣਬੀਰ ਦੇ ਨਾਲ ਕਿਸੇ ਕਾਰਨ ਬ੍ਰੇਕਅੱਪ ਹੋ ਗਿਆ ਸੀ। ਜਿਸ ਤੋਂ ਬਾਅਦ ਅਦਾਕਾਰਾ ਨੇ ਰਣਵੀਰ ਸਿੰਘ ਦੇ ਨਾਲ ਵਿਆਹ ਕਰਵਾ ਲਿਆ ਤੇ ਰਣਬੀਰ ਨੇ ਆਲੀਆ ਭੱਟ ਦੇ ਨਾਲ । ਹੁਣ ਰਣਬੀਰ ਇੱਕ ਬੱਚੀ ਦੇ ਪਿਤਾ ਬਣ ਚੁੱਕੇ ਹਨ ਅਤੇ ਦੀਪਿਕਾ ਵੀ ਜਲਦ ਹੀ ਪਹਿਲੇ ਬੱਚੇ ਨੂੰ ਜਨਮ ਦੇਵੇਗੀ।