ਅਦਾਕਾਰਾ ਆਸ਼ਾ ਸ਼ਰਮਾ ਦੇ ਦਿਹਾਂਤ ‘ਤੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਜਤਾਇਆ ਸੋਗ

ਆਸ਼ਾ ਸ਼ਰਮਾ ਨੇ ਜਿੱਥੇ ਕਈ ਫ਼ਿਲਮਾਂ ‘ਚ ਕੰਮ ਕੀਤਾ ਸੀ ।ਉੱਥੇ ਹੀ ਕਈ ਟੀਵੀ ਸੀਰੀਅਲਸ ‘ਚ ਉਨ੍ਹਾਂ ਨੇ ਕਿਰਦਾਰ ਨਿਭਾ ਕੇ ਦਰਸ਼ਕਾਂ ਦਾ ਦਿਲ ਜਿੱਤਿਆ ਸੀ।

By  Shaminder August 28th 2024 12:01 PM

ਮਨੋਰੰਜਨ ਜਗਤ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਅਦਾਕਾਰਾ ਆਸ਼ਾ ਸ਼ਰਮਾ ਦਾ ਦਿਹਾਂਤ ਬੀਤੇ ਦਿਨ ਹੋ ਗਿਆ ਹੈ । ਆਸ਼ਾ ਸ਼ਰਮਾ (Asha Sharma) ਨੇ ਜਿੱਥੇ ਕਈ ਫ਼ਿਲਮਾਂ ‘ਚ ਕੰਮ ਕੀਤਾ ਸੀ ।ਉੱਥੇ ਹੀ ਕਈ ਟੀਵੀ ਸੀਰੀਅਲਸ ‘ਚ ਉਨ੍ਹਾਂ ਨੇ ਕਿਰਦਾਰ ਨਿਭਾ ਕੇ ਦਰਸ਼ਕਾਂ ਦਾ ਦਿਲ ਜਿੱਤਿਆ ਸੀ। ਉਨ੍ਹਾਂ ਨੇ 88  ਸਾਲ ਦੀ ਉਮਰ ‘ਚ ਆਖਰੀ ਸਾਹ ਲਏ ।ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਦੇ ਕਾਰਨ ਬਾਲੀਵੁੱਡ ‘ਚ ਸੋਗ ਦੀ ਲਹਿਰ ਹੈ ਅਤੇ ਹਰ ਕੋਈ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰ ਰਿਹਾ ਹੈ। 

 ਹੋਰ ਪੜ੍ਹੋ : ਦੀਪ ਢਿੱਲੋਂ ਪਰਿਵਾਰ ਸਣੇ ਗੁਰਦਾਸ ਮਾਨ ਦੇ ਨਾਲ ਕੀਤੀ ਮੁਲਾਕਾਤ, ਤਸਵੀਰਾਂ ਕੀਤੀਆਂ ਸਾਂਝੀਆਂ

ਆਸ਼ਾ ਸ਼ਰਮਾ ਦਾ ਵਰਕ ਫ੍ਰੰਟ

ਆਸ਼ਾ ਸ਼ਰਮਾ ਨੇ ਧਰਮਿੰਦਰ ਅਤੇ ਹੇਮਾ ਮਾਲਿਨੀ ਸਟਾਰਰ ਫ਼ਿਲਮ ‘ਦੋ ਦਿਸ਼ਾਏਂ’ ‘ਚ ਵੀ ਅਹਿਮ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ‘ਪਿਆਰ ਤੋ ਹੋਨਾ ਹੀ ਥਾ’, ‘ਹਮ ਤੁਮ੍ਹਾਰੇ ਹੈ ਸਨਮ’ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਉਨ੍ਹਾਂ ਨੂੰ ਆਖਰੀ ਵਾਰ ਫ਼ਿਲਮ ‘ਆਦਿਪੁਰਸ਼’ ਵੇਖਿਆ ਗਿਆ ਸੀ।


ਇਸ ਤੋਂ ਇਲਾਵਾ ਉਹ ‘ਕੁਮਕੁਮ ਭਾਗਿਆ’, ‘ਮਨ ਕੀ ਆਵਾਜ਼ ਪ੍ਰਤਿਗਿਆ’ ਸਣੇ ਕਈ ਟੀਵੀ ਸੀਰੀਅਲ ‘ਚ ਵੀ ਕੰਮ ਕਰ ਚੁੱਕੇ ਸਨ।ਏਨੀ ਵੱਡੀ ਅਦਾਕਾਰਾ ਹੋਣ ਦੇ ਬਾਵਜੂਦ ਉਨ੍ਹਾਂ ਦੇ ਦਿਹਾਂਤ ਬਾਰੇ ਕਿਸੇ ਨੂੰ ਵੀ ਕੋਈ ਜਾਣਕਾਰੀ ਨਹੀਂ ਸੀ ਮਿਲ ਪਾਈ ਪਰ ਸਿੰਟਾ ਦੇ ਵੱਲੋਂ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸਾਂਝੀ ਕੀਤੀ ਗਈ ਸੀ ।



Related Post