ਗਾਇਕ ਅਰਿਜੀਤ ਸਿੰਘ ਦੀ ਅਚਾਨਕ ਵਿਗੜੀ ਸਿਹਤ, ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ
ਬਾਲੀਵੁੱਡ ਗਾਇਕ ਅਰਿਜੀਤ ਸਿੰਘ ਬਾਰੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਹਾਲ ਹੀ ਵਿੱਚ ਗਾਇਕ ਨੇ ਆਪਣੇ ਫੈਨਜ਼ ਤੋਂ ਮੁਆਫੀ ਮੰਗਦੇ ਹੋਏ ਆਪਣੇ ਯੂਕੇ ਟੂਰ ਨੂੰ ਅੱਗੇ ਵਧਾ ਦਿੱਤਾ ਹੈ ਆਓ ਜਾਣਦੇ ਹਾਂ ਕਿਉਂ।
Arijit Singh Delays UK Concerts : ਆਪਣੀ ਮਿੱਠੀ ਆਵਾਜ਼ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੇ ਬਾਲੀਵੁੱਡ ਗਾਇਕ ਅਰਿਜੀਤ ਸਿੰਘ ਬਾਰੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਹਾਲ ਹੀ ਵਿੱਚ ਗਾਇਕ ਨੇ ਆਪਣੇ ਫੈਨਜ਼ ਤੋਂ ਮੁਆਫੀ ਮੰਗਦੇ ਹੋਏ ਆਪਣੇ ਯੂਕੇ ਟੂਰ ਨੂੰ ਅੱਗੇ ਵਧਾ ਦਿੱਤਾ ਹੈ ਆਓ ਜਾਣਦੇ ਹਾਂ ਕਿਉਂ।
ਗਾਇਕ ਅਰਿਜੀਤ ਸਿੰਘ ਨੇ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਿਹਤ ਵਿਗੜ ਗਈ ਹੈ ਜਿਸ ਕਾਰਨ ਉਨ੍ਹਾਂ ਨੂੰ ਆਪਣਾ ਲਾਈਵ ਕੰਸਰਟ ਰੱਦ ਕਰਨਾ ਪਿਆ ਹੈ। ਪ੍ਰਸ਼ੰਸਕ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਕਾਫੀ ਚਿੰਤਤ ਹਨ।
ਦਰਅਸਲ, ਅਰਿਜੀਤ ਸਿੰਘ 11 ਅਗਸਤ ਨੂੰ ਬ੍ਰਿਟੇਨ 'ਚ ਲਾਈਵ ਕੰਸਰਟ ਕਰਨ ਜਾ ਰਹੇ ਸਨ। ਪਰ ਸਿਹਤ ਵਿਗੜਨ ਕਾਰਨ ਉਨ੍ਹਾਂ ਨੇ ਕੰਸਰਟ ਰੱਦ ਕਰ ਦਿੱਤਾ ਹੈ, ਜਿਸ ਤੋਂ ਬਾਅਦ ਉਹ ਆਪਣੀ ਪੋਸਟ 'ਚ ਪ੍ਰਸ਼ੰਸਕਾਂ ਤੋਂ ਮੁਆਫੀ ਮੰਗ ਰਹੇ ਹਨ। ਉਨ੍ਹਾਂ ਨੇ ਸੰਗੀਤ ਸਮਾਰੋਹ ਨੂੰ ਰੱਦ ਕਰਨ ਦਾ ਕਾਰਨ ਡਾਕਟਰੀ ਇਲਾਜ ਦੱਸਿਆ ਹੈ, ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਅਰਿਜੀਤ ਸਿੰਘ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸ਼ੇਅਰ ਕੀਤੀ, ਜਿਸ 'ਚ ਉਨ੍ਹਾਂ ਨੇ ਲਿਖਿਆ, 'ਪਿਆਰੇ ਪ੍ਰਸ਼ੰਸਕ, ਮੈਨੂੰ ਤੁਹਾਡੇ ਨਾਲ ਇਹ ਸਾਂਝਾ ਕਰਦੇ ਹੋਏ ਦੁੱਖ ਹੋ ਰਿਹਾ ਹੈ ਕਿ ਡਾਕਟਰੀ ਇਲਾਜ ਕਾਰਨ ਮੈਨੂੰ ਅਚਾਨਕ ਆਪਣਾ ਅਗਸਤ ਦਾ ਕੰਸਰਟ ਰੱਦ ਕਰਨਾ ਪਿਆ ਹੈ। ਮੈਂ ਜਾਣਦਾ ਹਾਂ ਕਿ ਤੁਸੀਂ ਲੋਕ ਇਨ੍ਹਾਂ ਸ਼ੋਅ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸੀ। ਮੇਰੀ ਸਿਹਤ ਅਚਾਨਕ ਵਿਗੜਨ ਕਾਰਨ ਮੈਨੂੰ ਸ਼ੋਅ ਰੱਦ ਕਰਨਾ ਪਿਆ। ਮੈਂ ਤੁਹਾਡੇ ਤੋਂ ਦਿਲੋਂ ਮੁਆਫੀ ਮੰਗਦਾ ਹਾਂ। ਤੁਹਾਡਾ ਪਿਆਰ ਅਤੇ ਸਹਿਯੋਗ ਮੇਰੀ ਹਿੰਮਤ ਬਣੇਗਾ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਦਾ ਗੀਤ 'Do You Know' ਬਣੇਗਾ ਅਕਸ਼ੈ ਕੁਮਾਰ ਦੀ ਨਵੀਂ ਫਿਲਮ ਦਾ ਪ੍ਰਮੋਸ਼ਨਲ ਗੀਤ
ਗਾਇਕ ਨੇ ਆਪਣੇ ਕੰਸਰਟ ਦੀ ਨਵੀਂ ਤਰੀਕਾਂ ਦਾ ਕੀਤਾ ਐਲਾਨ
ਗਾਇਕ ਨੇ ਪੋਸਟ ਵਿੱਚ ਅੱਗੇ ਲਿਖਿਆ, ਇਸ ਰੁਕਾਵਟ ਤੋਂ ਬਾਅਦ, ਉਸ ਨੇ ਇੱਕ ਹੋਰ ਵਧੀਆ ਅਤੇ ਜਾਦੂਈ ਕੰਸਰਟ ਦਾ ਵਾਅਦਾ ਕੀਤਾ ਹੈ। ਇਸ ਤੋਂ ਬਾਅਦ ਅਰਿਜੀਤ ਨੇ ਆਪਣੇ ਕੰਸਰਟ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਹੈ। ਪੋਸਟ ਵਿੱਚ, ਉਸਨੇ ਲੰਡਨ ਵਿੱਚ 15 ਸਤੰਬਰ, ਬਰਮਿੰਘਮ ਵਿੱਚ 16 ਸਤੰਬਰ, ਰੋਟਰਡਮ ਵਿੱਚ 19 ਸਤੰਬਰ ਅਤੇ ਮਾਨਚੈਸਟਰ ਵਿੱਚ 22 ਸਤੰਬਰ ਨੂੰ ਲਾਈਵ ਕੰਸਰਟ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਦੇਰੀ ਲਈ ਆਪਣੇ ਪ੍ਰਸ਼ੰਸਕਾਂ ਤੋਂ ਮੁਆਫੀ ਵੀ ਮੰਗੀ ਹੈ। ਹਾਲਾਂਕਿ ਉਸ ਨੇ ਮੈਡੀਕਲ ਕਰਵਾਉਣ ਦਾ ਕਾਰਨ ਨਹੀਂ ਦੱਸਿਆ ਹੈ।