AP Dhillon: ਐਮਾਜ਼ਾਨ ਪ੍ਰਾਈਮ 'ਤੇ ਰਿਲੀਜ਼ ਹੋਣ ਜਾ ਰਹੀ ਹੈ ਏਪੀ ਢਿੱਲੋਂ ਦੀ ਵੈੱਬ ਸੀਰੀਜ਼, ਜਾਣੋ ਇਸ 'ਚ ਕੀ ਹੋਵੇਗਾ ਖਾਸ
ਮਸ਼ਹੂਰ ਪੰਜਾਬੀ ਗਾਇਕ ਅਤੇ ਰੈਪਰ ਏਪੀ ਢਿੱਲੋਂ 'ਤੇ ਇੱਕ ਨਵੀਂ ਦਸਤਾਵੇਜ਼ੀ ਸੀਰੀਜ਼ ਐਮਾਜ਼ਾਨ ਪ੍ਰਾਈਮ ਵੀਡੀਓ ਤੇ ਆਉਣ ਵਾਲੀ ਹੈ। ਜਿਸ ਨੂੰ ਲੈ ਕੇ ਫੈਨਜ਼ ਕਾਫੀ ਉਤਸ਼ਾਹਿਤ ਹਨ। ਪ੍ਰਾਈਮ ਵੀਡੀਓ ਨੇ ਇਸ ਸੀਰੀਜ਼ ਦਾ ਐਲਾਨ ਕੀਤਾ ਹੈ। ਇਹ ਸੀਰੀਜ਼ 18 ਅਗਸਤ ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਹਾਲ ਹੀ 'ਚ ਇਸ ਦੀ ਖ਼ਾਸ ਸਕ੍ਰੀਨਿੰਗ ਵੀ ਰੱਖੀ ਗਈ ਜਿੱਥੇ ਵੱਡੀ ਗਿਣਤੀ 'ਚ ਪਾਲੀਵੁੱਡ ਤੇ ਬਾਲੀਵੁੱਡ ਸਿਤਾਰੇ ਪਹੁੰਚੇ
AP Dhillon Series First of a Kind: ਮਸ਼ਹੂਰ ਪੰਜਾਬੀ ਗਾਇਕ ਅਤੇ ਰੈਪਰ ਏਪੀ ਢਿੱਲੋਂ 'ਤੇ ਇੱਕ ਨਵੀਂ ਦਸਤਾਵੇਜ਼ੀ ਸੀਰੀਜ਼ ਐਮਾਜ਼ਾਨ ਪ੍ਰਾਈਮ ਵੀਡੀਓ ਤੇ ਆਉਣ ਵਾਲੀ ਹੈ। ਜਿਸ ਨੂੰ ਲੈ ਕੇ ਫੈਨਜ਼ ਕਾਫੀ ਉਤਸ਼ਾਹਿਤ ਹਨ। ਹਾਲ ਹੀ 'ਚ ਇਸ ਦੀ ਖ਼ਾਸ ਸਕ੍ਰੀਨਿੰਗ ਵੀ ਰੱਖੀ ਗਈ ਜਿੱਥੇ ਵੱਡੀ ਗਿਣਤੀ 'ਚ ਪਾਲੀਵੁੱਡ ਤੇ ਬਾਲੀਵੁੱਡ ਸਿਤਾਰੇ ਪਹੁੰਚੇ।
ਪ੍ਰਾਈਮ ਵੀਡੀਓ ਨੇ ਇਸ ਸੀਰੀਜ਼ ਦਾ ਐਲਾਨ ਕੀਤਾ ਹੈ। ਇਸ ਸੀਰੀਜ਼ ਦਾ ਨਾਂ 'ਏ.ਪੀ. ਢਿੱਲੋਂ: ਫਸਟ ਆਫ ਏ ਕਾਇਨਡ' ਹੈ। ਇਹ ਸੀਰੀਜ਼ 18 ਅਗਸਤ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਦਿਖਾਈ ਜਾਵੇਗੀ। ਦੱਸ ਦੇਈਏ ਕਿ ਸੀਰੀਜ਼ 'ਚ 'ਏਪੀ. ਢਿੱਲੋਂ ਦਾ ਪੂਰੇ ਸਫਰ ਬਾਰੇ ਦੱਸਿਆ ਹੈ ਕਿਵੇਂ ਗਾਇਕ ਨੂੰ ਜੀਵਨ 'ਚ ਕਾਫੀ ਸੰਘਰਸ਼ ਕਰਨ ਤੋਂ ਬਾਅਦ ਇਹ ਮੁਕਾਮ ਹਾਸਲ ਹੋਇਆ ਹੈ।
ਇਸਦੀ ਜਾਣਕਾਰੀ ਗਾਇਕ ਨੇ ਆਪਣੇ ਇੰਸਟਾਗ੍ਰਾਮ 'ਤੇ ਦਿੱਤੀ ਹੈ। ਏਪੀ ਢਿਲੋਂ ਨੇ ਦਸਤਾਵੇਜ਼ੀ ਸੀਰੀਜ਼ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਕਿ ਮੈਂ ਹਰ ਕਿਸੇ ਦਾ ਇਹ ਦੇਖਣ ਲਈ ਇੰਤੇਜ਼ਾਰ ਨਹੀਂ ਕਰ ਸਕਦਾ।
ਇਸ ਡਾਕੀਊਮੈਂਟ੍ਰੀ ਦੇ ਚਾਰ ਐਪੀਸੋਡ ਹਨ। ਇਸ ਸੀਰੀਜ਼ ਨੂੰ ਜੈ ਅਹਿਮਦ ਨੇ ਨਿਰਦੇਸ਼ਤ ਕੀਤਾ ਹੈ। ਇਸ ਵਿੱਚ ਅੰਮ੍ਰਿਤਪਾਲ ਸਿੰਘ ਢਿੱਲੋਂ ਦੇ ਸੰਘਰਸ਼ ਦੀ ਕਹਾਣੀ ਦੱਸੀ ਹੈ ਕਿਵੇਂ ਉਹ ਛੋਟੇ ਜਿਹੇ ਪਿੰਡ ਗੁਰਦਾਮਪੁਰ ਤੋਂ ਬਾਹਰ ਆਏ 'ਤੇ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਤੱਕ ਗਾਇਕ ਦੇ ਗੀਤ ਗੂੂੰਜੇ। ਜਿਸ ਤੋਂ ਬਾਅਦ ਉਹ ਇੱਕ ਗਲੋਬਲ ਸਟਾਰ ਬਣ ਗਏ।
ਹੋਰ ਪੜ੍ਹੋ: SGPC ਨੇ ਗੁਰਦੁਆਰਾ ਸਾਹਿਬ 'ਚ ਖਿਡੌਣਾ ਜਹਾਜ਼ ਚੜ੍ਹਾਉਣ 'ਤੇ ਲਾਈ ਪਾਬੰਦੀ, ਜਾਣੋ ਕਿਉਂ
ਖ਼ਬਰਾਂ ਮੁਤਾਬਕ ਇਸ ਸੀਰੀਜ਼ 'ਤੇ ਗੱਲ ਕਰਦੇ ਹੋਏ ਏਪੀ ਢਿੱਲੋਂ ਨੇ ਕਿਹਾ ਕਿ ਜਦੋਂ ਮੈਂ ਗੁਰਦਾਸਪੁਰ ਤੋਂ ਕੈਨੇਡਾ ਦਾ ਸਫ਼ਰ ਸ਼ੁਰੂ ਕੀਤਾ ਸੀ ਤਾਂ ਮੈਂ ਕਦੇ ਨਹੀਂ ਸੋਚਿਆ ਸੀ ਕਿ ਇੱਕ ਦਿਨ ਮੈਂ ਇਸ ਤਰ੍ਹਾਂ ਆਪਣੀ ਕਹਾਣੀ ਸੁਣਾਵਾਂਗਾ। ਜਿਸ ਤਰ੍ਹਾਂ ਲੋਕਾਂ ਨੇ ਸਾਡੇ ਸੰਗੀਤ ਨੂੰ ਪਿਆਰ ਅਤੇ ਸਤਿਕਾਰ ਦਿੱਤਾ ਹੈ, ਮੈਂ ਉਸ ਤੋਂ ਬਹੁਤ ਖੁਸ਼ ਹਾਂ।