Anushka Sharma: ਅਨੁਸ਼ਕਾ ਸ਼ਰਮਾ ਕਾਨਸ ਫ਼ਿਲਮ ਫੈਸਟੀਵਲ 'ਚ ਡੈਬਿਊ ਕਰੇਗੀ, ਫਰਾਂਸ ਦੇ ਰਾਜਦੂਤ ਨੇ ਟਵੀਟ ਕੀਤਾ
ਬਾਲੀਵੁੱਡ ਐਕਟਰਸ ਅਨੁਸ਼ਕਾ ਸ਼ਰਮਾ ਆਏ ਦਿਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਐਕਟਰਸ ਦੇ ਫੈਨਸ ਲਈ ਖੁਸ਼ਖਬਰੀ ਹੈ। ਅਨੁਸ਼ਕਾ ਸ਼ਰਮਾ ਜਲਦ ਹੀ ਕਾਨਸ ਫ਼ਿਲਮ ਫੈਸਟੀਵਲ (Cannes Film Festival) 'ਚ ਡੈਬਿਊ ਕਰੇਗੀ। ਫਰਾਂਸ਼ ਦੇ ਰਾਜਦੂਤ ਨੇ ਟਵੀਟ ਕਰ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।
Anushka Sharma debut at Cannes Film Festival:ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਹੈ। ਆਪਣੇ ਪਤੀ ਵਿਰਾਟ ਕੋਹਲੀ ਨਾਲ ਤਸਵੀਰਾਂ ਖਿਚਵਾਉਣ ਤਾਂ ਕਦੇ ਕ੍ਰਿਕਟ ਸਟੇਡੀਅਮ 'ਚ ਆਪਣੀ ਮੁਸਕੁਰਾਹਟ ਨੂੰ ਲੈ ਕੇ ਅਦਾਕਾਰਾ ਹਮੇਸ਼ਾਂ ਲਾਈਮ ਲਾਈਟ 'ਚ ਰਹਿੰਦੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਹਾਲ ਹੀ 'ਚ ਆਪਣਾ ਜਨਮਦਿਨ ਵੀ ਮਨਾਇਆ ਸੀ। ਹੁਣ ਅਨੁਸ਼ਕਾ ਸ਼ਰਮਾ ਨੂੰ ਲੈ ਕੇ ਨਵੀਂ ਅਪਡੇਟ ਸਾਹਮਣੇ ਆਈ ਹੈ ਕਿ ਉਹ ਜਲਦ ਹੀ ਕਾਨਸ ਫ਼ਿਲਮ ਫੈਸਟੀਵਲ 2023 'ਚ ਡੈਬਿਊ ਕਰਨ ਵਾਲੀ ਹੈ।
ਮੀਡੀਆ ਰਿਪੋਰਟਸ ਦੀ ਜਾਣਕਾਰੀ ਮੁਤਾਬਕ ਅਨੁਸ਼ਕਾ ਸ਼ਰਮਾ ਉਸ ਈਵੈਂਟ 'ਚ ਸ਼ਿਰਕਤ ਕਰੇਗੀ, ਜਿਸ 'ਚ ਦੁਨੀਆ ਦੀਆਂ ਕਈ ਔਰਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਦੱਸ ਦੇਈਏ ਕਿ ਅਨੁਸ਼ਕਾ ਸ਼ਰਮਾ ਟਾਈਟੈਨਿਕ ਅਦਾਕਾਰਾ ਕੇਟ ਵਿੰਸਲੇਟ ਦੇ ਨਾਲ ਨਜ਼ਰ ਆਵੇਗੀ। ਦਰਅਸਲ, ਪਿਛਲੇ ਦਿਨੀਂ ਮੇਟ ਗਾਲਾ 2023 ਵਿੱਚ ਆਲੀਆ ਭੱਟ ਦੇ ਡੈਬਿਊ ਨੂੰ ਲੈ ਕੇ ਚਰਚਾ ਸੀ। ਅਜਿਹੇ 'ਚ ਅਨੁਸ਼ਕਾ ਹੁਣ ਕਾਨਸ ਨੂੰ ਲੈ ਕੇ ਚਰਚਾ ਜ਼ੋਰਾਂ 'ਤੇ ਹੈ।
A pleasure meeting @imVkohli and @AnushkaSharma!
I wished Virat & #TeamIndia all the best for the upcoming tournaments, and discussed Anushka's trip to #CannesFilmFestival.🏏 🎞️ pic.twitter.com/ex5zfzo1oZ
ਇਹ ਖਬਰ ਉਸ ਸਮੇਂ ਸਾਹਮਣੇ ਆਈ ਜਦੋਂ ਭਾਰਤ 'ਚ ਫਰਾਂਸ ਦੇ ਰਾਜਦੂਤ ਇਮੈਨੁਅਲ ਲੇਨੇਨ ਨੇ ਟਵਿਟਰ 'ਤੇ ਵਿਰਾਟ ਕੋਹਲੀ ਅਤੇ ਅਨੁਸ਼ਕਾ ਨਾਲ ਤਸਵੀਰ ਸਾਂਝੀ ਕੀਤੀ। ਜਿਸ 'ਚ ਉਨ੍ਹਾਂ ਨੇ ਅਨੁਸ਼ਕਾ ਦੇ ਕਾਨਸ ਫ਼ਿਲਮ ਫੈਸਟੀਵਲ 'ਚ ਸ਼ਾਮਿਲ ਹੋਣ ਦਾ ਸੰਕੇਤ ਦਿੱਤਾ ਹੈ।
ਹੋਰ ਪੜ੍ਹੋ: ਕਾਰਤਿਕ ਆਰੀਅਨ ਦੀ ਮਾਂ ਨੇ ਜਿੱਤੀ ਕੈਂਸਰ ਦੀ ਜੰਗ, ਅਦਾਕਾਰ ਨੇ ਪੋਸਟ ਸਾਂਝੀ ਕਰ ਦੱਸੀ ਬੁਰੇ ਦੌਰ ਦੀਆਂ ਮੁਸ਼ਕਿਲਾਂ
ਫਰਾਂਸ ਦੇ ਰਾਜਦੂਤ ਨੇ ਲਿਖਿਆ, 'ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨਾਲ ਚੰਗੀ ਮੁਲਾਕਾਤ ਰਹੀ। ਮੈਂ ਵਿਰਾਟ ਅਤੇ ਟੀਮ ਇੰਡੀਆ ਨੂੰ ਆਉਣ ਵਾਲੇ ਟੂਰਨਾਮੈਂਟ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ ਅਤੇ ਕਾਨਸ ਫਿਲਮ ਫੈਸਟੀਵਲ ਵਿੱਚ ਅਨੁਸ਼ਕਾ ਦੀ ਯਾਤਰਾ ਬਾਰੇ ਚਰਚਾ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਕਾਨਸ ਫਿਲਮ ਫੈਸਟੀਵਲ ਇਸ ਸਾਲ 16 ਮਈ ਤੋਂ 27 ਮਈ ਤੱਕ ਆਯੋਜਿਤ ਕੀਤਾ ਜਾਵੇਗਾ।