ਅਨੁਪਮ ਖੇਰ ਦੇ ਬੇਟੇ ਸਿਕੰਦਰ ਕਰਨ ਜਾ ਰਹੇ ਨੇ ਹਾਲੀਵੁੱਡ 'ਚ ਡੈਬਿਊ, ਅਦਾਕਾਰ ਨੇ ਦਿੱਤੀ ਵਧਾਈ
Anupam Kher son Sikandar Kher Hollywood debut: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਨੁਪਮ ਖੇਰ (Anupam Kher) ਫਿਲਮ ਇੰਡਸਟਰੀ ਦੇ ਸਫਲ ਤੇ ਪ੍ਰਸਿੱਧ ਅਦਾਕਾਰਾਂ ਚੋਂ ਇੱਕ ਹੈ। ਹੁਣ ਅਨੁਪਮ ਖੇਰ ਦੇ ਬੇਟੇ ਸਿਕੰਦਰ ਖੇਰ ਨੇ ਵੀ ਬਤੌਰ ਐਕਟਰ ਹਾਲੀਵੁੱਡ 'ਚ ਡੈਬਿਊ ਕੀਤਾ ਹੈ। ਹਾਲ ਹੀ 'ਚ ਅਨੁਪਮ ਖੇਰ ਨੇ ਸੋਸ਼ਲ ਮੀਡੀਆ 'ਤੇ ਆਪਣੇ ਬੇਟੇ ਦੇ ਹਾਲੀਵੁੱਡ ਡੈਬਿਊ ਦੀ ਜਮ ਕੇ ਤਾਰੀਫ ਕੀਤੀ ਹੈ।
ਦੱਸ ਦਈਏ ਕਿ ਅਨੁਪਮ ਖੇਰ ਦੇ ਬੇਟੇ ਸਿਕੰਦਰ ਖੇਰ (Sikandar Kher) ਜ਼ਲਦ ਹੀ ਹਾਲੀਵੁੱਡ ਫਿਲਮ 'ਮੰਕੀ ਮੈਨ' 'ਚ ਨਜ਼ਰ ਆਉਣਗੇ। ਫਿਲਮ ਨਿਰਮਾਤਾਵਾਂ ਨੇ ਕੁਝ ਦਿਨ ਪਹਿਲਾਂ ਇਸ ਦਾ ਅਧਿਕਾਰਤ ਟ੍ਰੇਲਰ ਰਿਲੀਜ਼ ਕੀਤਾ ਸੀ। ਦਿਲਚਸਪ ਗੱਲ ਇਹ ਹੈ ਕਿ ਅਨੁਪਮ ਖੇਰ ਕਈ ਅੰਤਰਰਾਸ਼ਟਰੀ ਪ੍ਰੋਜੈਕਟਾਂ ਵਿੱਚ ਕੰਮ ਕਰ ਚੁੱਕੇ ਹਨ। ਹੁਣ ਉਨ੍ਹਾਂ ਦਾ ਬੇਟਾ ਸਿਕੰਦਰ ਵੀ ਉਨ੍ਹਾਂ ਦੇ ਨਕਸ਼ੇ ਕਦਮ 'ਤੇ ਚੱਲ ਕੇ ਹਾਲੀਵੁੱਡ 'ਚ ਅੱਗੇ ਵੱਧ ਰਿਹਾ ਹੈ।
ਅਨੁਪਮ ਖੇਰ ਨੇ ਆਪਣੇ ਬੇਟੇ ਸਿੰਕਦਰ ਨੂੰ ਹਾਲੀਵੁੱਡ ਡੈਬਿਊ ਲਈ ਖਾਸ ਪੋਸਟ ਸ਼ੇਅਰ ਕਰਕੇ ਉਸ ਨੂੰ ਖਾਸ ਅੰਦਾਜ਼ 'ਚ ਵਧਾਈ ਦਿੱਤੀ ਹੈ। ਅਨੁਪਮ ਖੇਰ ਨੇ ਬੇਟੇ ਲਈ ਲਿਖਿਆ, ' ਪਿਆਰੇ @SikandarKher! #Hollywood ਦੀ ਦੁਨੀਆ ਵਿੱਚ ਤੁਹਾਡੀ ਕਿੰਨੀ ਸ਼ਾਨਦਾਰ ਐਂਟਰੀ ਹੋਈ ਹੈ। #DevPatel ਦੀ #MonkeyMan ਦਾ ਟ੍ਰੇਲਰ ਬਹੁਤ ਹੀ ਸ਼ਾਨਦਾਰ ਅਤੇ ਦਿਲਚਸਪ ਹੈ! ਅਤੇ ਤੁਸੀਂ ਇਸ ਵਿੱਚ ਬਹੁਤ ਪ੍ਰਭਾਵਸ਼ਾਲੀ ਹੋ! ਵਧਾਈਆਂ! ਰੱਬ ਤੁਹਾਨੂੰ ਅਤੇ ਫਿਲਮ ਨੂੰ ਅਸੀਸ ਦੇਵੇ।" ਸ਼ਾਨਦਾਰ ਆਲੋਚਨਾਤਮਕ ਅਤੇ ਬਾਕਸ ਆਫਿਸ ਸਫਲਤਾ ਮਿਲੇ! Bravo and Jai Ho! ???????????????????? @universalpictures #DevPatel #Sikandar #MonkeyMan'
ਮੰਕੀ ਮੈਨ ਇੱਕ ਹਾਲੀਵੁੱਡ ਐਕਸ਼ਨ ਥ੍ਰਿਲਰ ਫਿਲਮ ਹੈ ਜਿਸ ਦਾ ਨਿਰਦੇਸ਼ਨ, ਸਹਿ-ਨਿਰਮਾਤਾ, ਅਤੇ ਦੇਵ ਪਟੇਲ ਵੱਲੋ ਕੀਤਾ ਜਾ ਰਿਹਾ ਹੈ। ਦੇਵ ਇਸ ਵਿੱਚ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਵਿੱਚ ਸ਼ਾਰਲਟੋ ਕੋਪਲੇ, ਪਿਤੋਬਾਸ਼, ਸ਼ੋਭਿਤਾ ਧੂਲੀਪਾਲਾ, ਸਿਕੰਦਰ ਖੇਰ, ਵਿਪਿਨ ਸ਼ਰਮਾ, ਅਸ਼ਵਿਨੀ ਕਲਸੇਕਰ, ਅਦਿਤੀ ਕਾਲਕੁੰਟੇ ਅਤੇ ਮਕਰੰਦ ਦੇਸ਼ਪਾਂਡੇ ਹਨ। ਟ੍ਰੇਲਰ ਵਿੱਚ ਸਿਕੰਦਰ ਖੇਰ ਦੀ ਵੀ ਸ਼ਾਨਦਾਰ ਝਲਕ ਵੇਖਣ ਨੂੰ ਮਿਲੀ ਹੈ।
ਇਹ ਭਾਰਤ ਵਿੱਚ ਅਧਾਰਿਤ ਹੈ ਅਤੇ ਇੱਕ ਅਜਿਹੇ ਵਿਅਕਤੀ ਦੀ ਕਹਾਣੀ ਹੈ ਜੋ ਆਪਣੀ ਮਾਂ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਤੋਂ ਬਦਲਾ ਲੈਣਾ ਚਾਹੁੰਦਾ ਹੈ। ਕਾਮਿਕ ਅਭਿਨੇਤਾ ਅਤੇ ਨਿਰਦੇਸ਼ਕ ਜੌਰਡਨ ਪੀਲ ਇਸਦੇ ਨਿਰਮਾਤਾਵਾਂ ਵਿੱਚੋਂ ਇੱਕ ਹੈ।ਫਿਲਮ ਮੰਕੀ ਮੈਨ 5 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਵਾਲੀ ਹੈ।
ਹੋਰ ਪੜ੍ਹੋ: ਮਾਲਤੀ ਦੇ ਪਲੇਅ ਜ਼ੋਨ ਤੋਂ ਨਿਕ ਜੋਨਸ ਦੇ ਸ਼ੋਅ ਤੱਕ, ਪ੍ਰਿਯੰਕਾ ਚੋਪੜਾ ਨੇ ਸਾਂਝੇ ਕੀਤੇ ਪਰਿਵਾਰ ਨਾਲ ਬਿਤਾਏ ਖਾਸ ਪਲ
ਅਨੁਪਮ ਖੇਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਭਾਰਤੀ ਫਿਲਮ ਇੰਡਸਟਰੀ ਨੂੰ ਹੁਣ ਤਕ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ। ਜਿਨ੍ਹਾਂ 'ਚ ਉਨ੍ਹਾਂ ਨੇ ਹਮੇਸ਼ਾ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਿਆ ਹੈ। ਅਨੁਪਮ ਖੇਰ ਨੇ ਹੁਣ ਤੱਕ ਭਾਰਤੀ ਫਿਲਮ ਇੰਡਸਟਰੀ ਨੂੰ 539 ਫਿਲਮਾਂ ਦਿੱਤੀਆਂ ਹਨ। ਇਨ੍ਹਾਂ ਵਿੱਚ ਲਾਡਲਾ, ਦਿ ਕਸ਼ਮੀਰ ਫਾਈਲਜ਼ ਆਦਿ ਕਈ ਫਿਲਮਾਂ ਸ਼ਾਮਲ ਹਨ। ਹੁਣ ਜਲਦ ਹੀ ਉਹ ਗੁਰੂ ਰੰਧਾਵਾ (Guru Randhawa) ਨਾਲ ਫਿਲਮ 'ਕੁਝ ਖੱਟਾ ਹੋ ਜਾਏ' ਵਿੱਚ ਨਜ਼ਰ ਆਉਣ ਵਾਲੇ ਹਨ। ਫੈਨਜ਼ ਇਸ ਫਿਲਮ ਨੂੰ ਵੇਖਣ ਲਈ ਕਾਫੀ ਉਤਸ਼ਾਹਿਤ ਹਨ।