ਸਤੀਸ਼ ਕੌਸ਼ਿਕ ਦੇ ਜਨਮਦਿਨ ‘ਤੇ ਭਾਵੁਕ ਹੋਏ ਅਨੁਪਮ ਖੇਰ, ਪੋਸਟ ਸਾਂਝੀ ਕਰ ਜਿਗਰੀ ਯਾਰ ਨੂੰ ਕੀਤਾ ਯਾਦ
ਅੱਜ ਮਰਹੂਮ ਅਦਾਕਾਰ ਸਤੀਸ਼ ਕੌਸ਼ਿਕ ਦਾ ਜਨਮਦਿਨ ਹੈ। ਇਸ ਮੌਕੇ 'ਤੇ ਅਨੁਪਮ ਖੇਰ ਨੇ ਆਪਣੇ ਮਰਹੂਮ ਦੋਸਤ ਸਤੀਸ਼ ਕੌਸ਼ਿਕ ਲਈ ਉਨ੍ਹਾਂ ਦੇ ਜਨਮਦਿਨ 'ਤੇ ਇੱਕ ਨੋਟ ਲਿਖਿਆ ਹੈ ਤੇ ਉਨ੍ਹਾਂ ਨੂੰ ਯਾਦ ਕਰ ਭਾਵੁਕ ਹੁੰਦੇ ਹੋਏ ਨਜ਼ਰ ਆਏ।
Anupam Kher on Satish Kaushik Birthday: ਅੱਜ ਮਰਹੂਮ ਅਦਾਕਾਰ ਸਤੀਸ਼ ਕੌਸ਼ਿਕ ਦਾ ਜਨਮਦਿਨ ਹੈ। ਇਸ ਮੌਕੇ 'ਤੇ ਅਨੁਪਮ ਖੇਰ ਨੇ ਆਪਣੇ ਮਰਹੂਮ ਦੋਸਤ ਸਤੀਸ਼ ਕੌਸ਼ਿਕ ਲਈ ਉਨ੍ਹਾਂ ਦੇ ਜਨਮਦਿਨ 'ਤੇ ਇੱਕ ਨੋਟ ਲਿਖਿਆ ਹੈ ਤੇ ਉਨ੍ਹਾਂ ਨੂੰ ਯਾਦ ਕਰ ਭਾਵੁਕ ਹੁੰਦੇ ਹੋਏ ਨਜ਼ਰ ਆਏ।
ਬਾਲੀਵੁੱਡ ਅਦਾਕਾਰ ਅਨੁਪਮ ਖੇਰ ਅਤੇ ਮਰਹੂਮ ਅਦਾਕਾਰ ਸਤੀਸ਼ ਕੌਸ਼ਿਕ ਚੰਗੇ ਦੋਸਤ ਸਨ। ਸਤੀਸ਼ ਕੌਸ਼ਿਕ ਦੇ ਦਿਹਾਂਤ ਤੋਂ ਬਾਅਦ ਅਨੁਪਮ ਅਕਸਰ ਆਪਣੇ ਦੋਸਤ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ।
‘ਮਿਸਟਰ ਇੰਡੀਆ’ ਅਦਾਕਾਰ ਦਾ ਅੱਜ 67ਵਾਂ ਜਨਮਦਿਨ ਹੈ। ਇਸ ਮੌਕੇ ਅਨੁਪਮ ਨੇ ਇੱਕ ਵਾਰ ਫਿਰ ਆਪਣੇ ਸਭ ਤੋਂ ਚੰਗੇ ਦੋਸਤ ਦੀ ਯਾਦ ਵਿੱਚ ਇੱਕ ਲੰਬੀ ਪੋਸਟ ਦੇ ਨਾਲ ਇੱਕ ਵੀਡੀਓ ਸ਼ੇਅਰ ਕੀਤਾ ਹੈ। ਦੋਹਾਂ ਦੋਸਤਾਂ ਦੀਆਂ ਯਾਦਾਂ ਦਾ ਇਹ ਵੀਡੀਓ ਤੁਹਾਡੀਆਂ ਅੱਖਾਂ ‘ਚ ਹੰਝੂ ਲੈ ਆਵੇਗਾ।
ਅਨੁਪਮ ਖੇਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਉਨ੍ਹਾਂ ਦੀਆਂ ਅਤੇ ਸਤੀਸ਼ ਕੌਸ਼ਿਕ ਦੀਆਂ ਕਈ ਤਸਵੀਰਾਂ ਹਨ। ਤਸਵੀਰਾਂ ਇਸ ਗੱਲ ਦਾ ਸਬੂਤ ਹਨ ਕਿ ਇਹ ਦੋਵੇਂ ਸੱਚਮੁੱਚ ਬਹੁਤ ਚੰਗੇ ਦੋਸਤ ਸਨ।
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਕੈਪਸ਼ਨ ‘ਚ ਲਿਖਿਆ, ”ਜਨਮਦਿਨ ਮੁਬਾਰਕ ਮੇਰੇ ਪਿਆਰੇ ਸਤੀਸ਼! ਪ੍ਰਮਾਤਮਾ ਤੁਹਾਨੂੰ ਹਰ ਖੁਸ਼ੀ ਦੇਵੇ ਜਿੱਥੇ ਵੀ ਤੁਸੀਂ ਹੋ’ ਮੇਰੇ ਲਈ, ਤੁਸੀਂ ਹਮੇਸ਼ਾਂ ਆਸ ਪਾਸ ਹੋ। ਤਸਵੀਰਾਂ ਵਿੱਚ, ਖਾਣੇ ਵਿੱਚ, ਗੱਲਬਾਤ ਵਿੱਚ, ਜਦੋਂ ਮੈਂ ਇਕੱਲਾ ਹੁੰਦਾ ਹਾਂ, ਜਦੋਂ ਮੈਂ ਲੋਕਾਂ ਨਾਲ ਹੁੰਦਾ ਹਾਂ। '
ਅਨੁਪਮ ਨੇ ਪੋਸਟ 'ਚ ਲਿਖਿਆ, 'ਆਪਣੀ ਫਿਲਮ ‘ਤਨਵੀ ਦਿ ਗ੍ਰੇਟ’ ਬਾਰੇ ਵੀ ਅਪਡੇਟ ਦਿੱਤੀ ਅਤੇ ਲਿਖਿਆ, ਅਸੀਂ ਆਪਣੀ ਸ਼ੂਟਿੰਗ ਦੇ 34ਵੇਂ ਦਿਨ ਵਿੱਚ ਹਾਂ। ਇਹ ਵਧੀਆ ਚੱਲ ਰਿਹਾ ਹੈ। ਨਜਰ ਨਾ ਲੱਗੇ. ਮੈਂ ਤੁਹਾਡੇ ਬਹੁਤੇ ਚੰਗੇ ਸੁਝਾਵਾਂ ਨੂੰ ਸ਼ਾਮਲ ਕੀਤਾ ਹੈ। ਮੈਂ ਬੁਰਾਈਆਂ ਨੂੰ ਇੱਕ ਪਾਸੇ ਛੱਡ ਦਿੱਤਾ ਹੈ, ਮੈਂ ਤੁਹਾਡੀ ਸਰੀਰਕ ਮੌਜੂਦਗੀ, ਤੁਹਾਡੀਆਂ ਫ਼ੋਨ ਕਾਲਾਂ, ਤੁਹਾਡੀਆਂ ਗੱਲਾਂ, ਸਾਡੇ ਗੱਪਾਂ ਦੇ ਸੈਸ਼ਨਾਂ ਅਤੇ ਤੁਹਾਡੇ ਅਵਿਸ਼ਵਾਸ਼ਯੋਗ ਹਾਸੇ ਦੀ ਭਾਵਨਾ ਨੂੰ ਯਾਦ ਕਰਦਾ ਹਾਂ! ਹਮੇਸ਼ਾ ਤੁਹਾਨੂੰ ਪਿਆਰ ਕਰਦਾ ਹਾਂ ਤੇ ਕਰਦਾ ਰਹਾਂਗਾ।
ਦੱਸ ਦੇਈਏ ਕਿ ਸਤੀਸ਼ ਕੌਸ਼ਿਕ ਦੀ ਮੌਤ ਪਿਛਲੇ ਸਾਲ 9 ਮਾਰਚ ਨੂੰ ਹੋਈ ਸੀ। ਉਸ ਦੀ ਅਚਾਨਕ ਹੋਈ ਮੌਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਸਤੀਸ਼ ਨੇ ਕਈ ਫਿਲਮਾਂ ‘ਚ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ‘ਚ ਥਾਂ ਬਣਾਈ ਸੀ ਅਤੇ ਆਪਣੀ ਕਾਮੇਡੀ ਨਾਲ ਲੋਕਾਂ ਨੂੰ ਖੂਬ ਹਸਾਇਆ ਸੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਈ ਸ਼ਾਨਦਾਰ ਫਿਲਮਾਂ ਦਾ ਨਿਰਦੇਸ਼ਨ ਵੀ ਕੀਤਾ। ਅਨੁਪਮ ਖੇਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਤਨਵੀ ਦਿ ਗ੍ਰੇਟ’ ਨੂੰ ਲੈ ਕੇ ਰੁੱਝੇ ਹੋਏ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਅਤੇ ਆਪਣੇ ਜਨਮਦਿਨ ‘ਤੇ ਇਸ ਬਾਰੇ ਅਪਡੇਟ ਸਾਂਝੀ ਕੀਤੀ ਸੀ।