ਅੰਕਿਤਾ ਲੋਖੰਡੇ ਨੇ ਨਮ ਅੱਖਾਂ ਨਾਲ ਪਿਤਾ ਨੂੰ ਦਿੱਤੀ ਅੰਤਿਮ ਵਿਦਾਈ, ਅਰਥੀ ਨੂੰ ਅਦਾਕਾਰਾ ਨੇ ਦਿੱਤਾ ਮੋਢਾ
ਅੰਕਿਤਾ ਲੋਖੰਡੇ ਜਿਸ ਦੇ ਪਿਤਾ ਦਾ ਦਿਹਾਂਤ ਬੀਤੇ ਦਿਨ ਹੋ ਗਿਆ ਸੀ । ਅੱਜ ਉਨ੍ਹਾਂ ਦੇ ਪਿਤਾ ਜੀ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ । ਇਸ ਮੌਕੇ ਹਰ ਕਿਸੇ ਨੇ ਨਮ ਅੱਖਾਂ ਦੇ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ । ਇਸ ਮੌਕੇ ਮਨੋਰੰਜਨ ਜਗਤ ਦੇ ਕਈ ਸਿਤਾਰੇ ਵੀ ਨਜ਼ਰ ਆਏ । ਜਿਨ੍ਹਾਂ ਨੇ ਅੰਕਿਤਾ ਦੇ ਪਿਤਾ ਜੀ ਅੰਤਿਮ ਸਸਕਾਰ ‘ਚ ਭਾਗ ਲਿਆ ।
ਅੰਕਿਤਾ ਲੋਖੰਡੇ(Ankita Lokhande) ਜਿਸ ਦੇ ਪਿਤਾ ਦਾ ਦਿਹਾਂਤ ਬੀਤੇ ਦਿਨ ਹੋ ਗਿਆ ਸੀ । ਅੱਜ ਉਨ੍ਹਾਂ ਦੇ ਪਿਤਾ ਜੀ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ । ਇਸ ਮੌਕੇ ਹਰ ਕਿਸੇ ਨੇ ਨਮ ਅੱਖਾਂ ਦੇ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ । ਇਸ ਮੌਕੇ ਮਨੋਰੰਜਨ ਜਗਤ ਦੇ ਕਈ ਸਿਤਾਰੇ ਵੀ ਨਜ਼ਰ ਆਏ । ਜਿਨ੍ਹਾਂ ਨੇ ਅੰਕਿਤਾ ਦੇ ਪਿਤਾ ਜੀ ਅੰਤਿਮ ਸਸਕਾਰ ‘ਚ ਭਾਗ ਲਿਆ ।ਦੱਸ ਦਈਏ ਕਿ ਅੰਕਿਤਾ ਦੇ ਪਿਤਾ ਜੀ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ ।
ਜਿਨ੍ਹਾਂ ਦੇ ਨਾਲ ਹਸਪਤਾਲ ਤੋਂ ਕੁਝ ਸਮਾਂ ਪਹਿਲਾਂ ਅੰਕਿਤਾ ਨੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ । ਅਦਾਕਾਰਾ ਦਾ ਆਪਣੇ ਪਿਤਾ ਜੀ ਦੇ ਨਾਲ ਬਹੁਤ ਲਗਾਅ ਸੀ ।
ਅਦਾਕਾਰਾ ਅੰਕਿਤਾ ਲੋਖੰਡੇ ਨੇ ਵੀ ਦਿੱਤਾ ਅਰਥੀ ਨੂੰ ਮੋਢਾ
ਅਦਾਕਾਰਾ ਅੰਕਿਤਾ ਲੋਖੰਡੇ ਨੇ ਵੀ ਆਪਣੇ ਪਿਤਾ ਜੀ ਦੀ ਅਰਥੀ ਨੂੰ ਮੋਢਾ ਦਿੱਤਾ । ਜਿਸ ਨੂੰ ਵੇਖ ਕੇ ਹਰ ਕੋਈ ਭਾਵੁਕ ਹੋ ਗਿਆ । ਅਦਾਕਾਰਾ ਇਸ ਮੌਕੇ ਆਪਣੇ ਭਰਾ ਨੂੰ ਵੀ ਹੌਸਲਾ ਦਿੰਦੀ ਦਿਖਾਈ ਦਿੱਤੀ । ਅਦਾਕਾਰਾ ਹਾਲ ਹੀ ‘ਚ ਵਿਦੇਸ਼ ‘ਚ ਪਤੀ ਦੇ ਨਾਲ ਨਜ਼ਰ ਆਈ ਸੀ । ਜਿੱਥੋਂ ਉਸ ਨੇ ਕੁਝ ਤਸਵੀਰਾਂ ਵੀ ਪਤੀ ਵਿੱਕੀ ਜੈਨ ਦੇ ਨਾਲ ਸਾਂਝੀਆਂ ਕੀਤੀਆਂ ਸਨ । ਪਰ ਸਮੇਂ ਦਾ ਕੁਝ ਵੀ ਪਤਾ ਨਹੀਂ ਲੱਗਦਾ । ਕੁਝ ਦਿਨ ਪਹਿਲਾਂ ਜਿੱਥੇ ਸਾਰਾ ਪਰਿਵਾਰ ਰਾਜ਼ੀ ਖੁਸ਼ੀ ਵੱਸ ਰਿਹਾ ਸੀ । ਉਸ ਘਰ ‘ਚ ਮਾਤਮ ਪੱਸਰ ਗਿਆ ਹੈ ।