ਕਦੇ ਪਥਰੀਲਾ ਚਿਹਰਾ ਕਹਿ ਕੇ ਨਕਾਰ ਦਿੱਤਾ ਗਿਆ ਸੀ ਅਮਰੀਸ਼ ਪੁਰੀ ਨੂੰ, ਜਾਣੋ ਨਵਾਂਸ਼ਹਿਰ ਦੇ ਰਹਿਣ ਵਾਲੇ ਅਮਰੀਸ਼ ਪੁਰੀ ਨੇ ਕਿਸ ਤਰ੍ਹਾਂ ਬਣਾਇਆ ਬਾਲੀਵੁੱਡ ‘ਚ ਨਾਮ
ਅਮਰੀਸ਼ ਪੁਰੀ ਬਾਲੀਵੁੱਡ ਇੰਡਸਟਰੀ ਦਾ ਮੰਨਿਆ ਪ੍ਰਮੰਨਿਆ ਚਿਹਰਾ ਰਹਿ ਚੁੱਕੇ ਹਨ । ਵੱਡੇ ਪਰਦੇ ‘ਤੇ ਜਦੋਂ ਅਮਰੀਸ਼ ਪੁਰੀ ਦੀ ਐਂਟਰੀ ਹੁੰਦੇ ਸੀ ਤਾਂ ਵੱਡੇ ਵੱਡਿਆਂ ਦੇ ਪਸੀਨੇ ਛੁੱਟ ਜਾਂਦੇ ਸਨ। ਅਮਰੀਸ਼ ਪੁਰੀ ਇੱਕ ਬੀਮਾ ਕੰਪਨੀ ‘ਚ ਕੰਮ ਕਰਦੇ ਸਨ ਅਤੇ ਇਹ ਨੌਕਰੀ ਉਨ੍ਹਾਂ ਨੇ ਬਾਰਾਂ ਸਾਲ ਤੱਕ ਕੀਤੀ ਸੀ ।
ਅਮਰੀਸ਼ ਪੁਰੀ (Amrish Puri) ਬਾਲੀਵੁੱਡ ਇੰਡਸਟਰੀ ਦਾ ਮੰਨਿਆ ਪ੍ਰਮੰਨਿਆ ਚਿਹਰਾ ਰਹਿ ਚੁੱਕੇ ਹਨ । ਵੱਡੇ ਪਰਦੇ ‘ਤੇ ਜਦੋਂ ਅਮਰੀਸ਼ ਪੁਰੀ ਦੀ ਐਂਟਰੀ ਹੁੰਦੇ ਸੀ ਤਾਂ ਵੱਡੇ ਵੱਡਿਆਂ ਦੇ ਪਸੀਨੇ ਛੁੱਟ ਜਾਂਦੇ ਸਨ। ਅਮਰੀਸ਼ ਪੁਰੀ ਇੱਕ ਬੀਮਾ ਕੰਪਨੀ ‘ਚ ਕੰਮ ਕਰਦੇ ਸਨ ਅਤੇ ਇਹ ਨੌਕਰੀ ਉਨ੍ਹਾਂ ਨੇ ਬਾਰਾਂ ਸਾਲ ਤੱਕ ਕੀਤੀ ਸੀ । ਪਰ ਉਨ੍ਹਾਂ ਨੂੰ ਅਦਾਕਾਰੀ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਅਤੇ ਆਪਣੇ ਇਸ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਉਹ ਕਿਸੇ ਵੀ ਹੱਦ ਤੱਕ ਗੁਜ਼ਰ ਸਕਦੇ ਸਨ । ਉਨ੍ਹਾਂ ਨੇ ਕਈ ਵਾਰ ਆਡੀਸ਼ਨ ਵੀ ਦਿੱਤੇ ਸਨ । ਪਰ ਉਨ੍ਹਾਂ ਨੂੰ ਕਈ ਵਾਰ ਨਕਾਰ ਦਿੱਤਾ ਗਿਆ ਸੀ । ਇਸ ਦੇ ਬਾਵਜੂਦ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਲਗਾਤਾਰ ਆਡੀਸ਼ਨ ਦਿੰਦੇ ਰਹੇ ।
ਹੋਰ ਪੜ੍ਹੋ : ਜਸਬੀਰ ਜੱਸੀ ਨੇ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ, ਵੀਡੀਓ ਕੀਤਾ ਸਾਂਝਾ
ਅਮਰੀਸ਼ ਪੁਰੀ ਨੂੰ ਪਥਰੀਲਾ ਚਿਹਰਾ ਕਹਿ ਕੇ ਰਿਜੈਕਟ ਕੀਤਾ ਗਿਆ
ਅਮਰੀਸ਼ ਪੁਰੀ ਨੂੰ ਕਈ ਵਾਰ ਰਿਜੈਕਟ ਕੀਤਾ ਗਿਆ ਸੀ । ਇੱਕ ਵਾਰ ਜਦੋਂ ਉਹ ਆਡੀਸ਼ਨ ਦੇਣ ਦੇ ਲਈ ਗਏ ਤਾਂ ਉਨ੍ਹਾਂ ਨੂੰ ਇਹ ਕਹਿ ਕੇ ਰਿਜੈਕਟ ਕਰ ਦਿੱਤਾ ਗਿਆ ਕਿ ਉਨ੍ਹਾਂ ਦਾ ਚਿਹਰਾ ਬਹੁਤ ਪਥਰੀਲਾ ਹੈ । ਜਿਸ ਤੋਂ ਬਾਅਦ ਅਮਰੀਸ਼ ਪੁਰੀ ਨੇ ਰੰਗਮੰਚ ਦਾ ਰੁਖ ਕੀਤਾ ਅਤੇ ਇੱਕ ਤੋਂ ਬਾਅਦ ਨਾਟਕਾਂ ‘ਚ ਆਪਣਾ ਹੁਨਰ ਦਿਖਾਇਆ ਤਾਂ ਇਸ ਤੋਂ ਬਾਅਦ ਰੰਗਮੰਚ ਦਾ ਉਹ ਮੰਨਿਆਂ ਪ੍ਰਮੰਨਿਆਂ ਚਿਹਰਾ ਬਣ ਗਏ ਸਨ ।
ਅਮਰੀਸ਼ ਪੁਰੀ ਨੇ ਸੱਤਰ ਦੇ ਦਹਾਕੇ ‘ਚ ਕਈ ਆਰਟ ਫ਼ਿਲਮਾਂ ਵੀ ਕੀਤੀਆਂ ।ਉਹਨਾਂ ਦੀ ਪਹਿਚਾਣ ਚੰਗੇ ਅਦਾਕਾਰ ਦੇ ਰੂਪ ਵਿੱਚ ਹੋਣ ਲੱਗੀ ਸੀ ਪਰ ਕਮਰਸ਼ੀਅਲ ਸਿਨੇਮਾ ਵਿੱਚ ਉਹਨਾਂ ਦੀ ਪਹਿਚਾਣ ੮੦ ਦੇ ਦਹਾਕੇ ਵਿੱਚ ਬਣੀ । ਸੁਭਾਸ਼ ਘਈ ਦੀ ਫ਼ਿਲਮ ਵਿਧਾਤਾ ਨਾਲ ਉਹ ਵਿਲੇਨ ਦੇ ਰੂਪ ਵਿੱਚ ਛਾ ਗਏ ।ਇਸ ਤੋਂ ਇਲਾਵਾ ਉਨ੍ਹਾਂ ਦੇ ਵੱਲੋਂ ਨਿਭਾਏ ਗਏ ‘ਮਿਸਟਰ ਇੰਡੀਆ’ ਫ਼ਿਲਮ ‘ਚ ਮਗੈਂਬੋ ਦੇ ਕਿਰਦਾਰ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਦੇ ਨਾਲ ਹੀ ਅਸ਼ਰਫ ਅਲੀ, ਚੌਧਰੀ ਬਲਦੇਵ ਸਿੰਘ ਸਣੇ ਕਈ ਕਿਰਦਾਰ ਨਿਭਾਏ ਜੋ ਕਿ ਦਰਸ਼ਕਾਂ ‘ਚ ਬਹੁਤ ਜ਼ਿਆਦਾ ਮਸ਼ਹੂਰ ਹੋਏ ।
ਅਦਾਕਾਰੀ ‘ਚ ਆਉਣ ਲਈ ਛੱਡੀ ਨੌਕਰੀ
ਅਮਰੀਸ਼ ਪੁਰੀ ਨੇ ਫ਼ਿਲਮਾਂ ‘ਚ ਆਉਣ ਦੇ ਲਈ ਆਪਣੀ ਬੀਮਾ ਕੰਪਨੀ ਦੀ ਨੌਕਰੀ ਛੱਡ ਦਿੱਤੀ ਸੀ । ਜਿਸ ਸਮੇਂ ਉਨ੍ਹਾਂ ਨੇ ਨੌਕਰੀ ਛੱਡੀ ਉਸ ਵੇਲੇ ਉਹ ਕਲਾਸ ਵਨ ਅਫਸਰ ਬਣ ਚੁੱਕੇ ਸਨ । ਉਨ੍ਹਾਂ ਦਾ ਸਬੰਧ ਪੰਜਾਬ ਦੇ ਨਵਾਂਸ਼ਹਿਰ ਦੇ ਨਾਲ ਸੀ । ਅੱਜ ਬੇਸ਼ੱਕ ਉਹ ਸਾਡੇ ਦਰਮਿਆਨ ਮੌਜੂਦ ਨਹੀਂ ਹਨ, ਪਰ ਆਪਣੇ ਕਿਰਦਾਰਾਂ ਕਰਕੇ ਉਹ ਹਮੇਸ਼ਾ ਦਰਮਿਆਨ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਉਂਦੇ ਰਹਿਣਗੇ ।