ਐਮੀ ਵਿਰਕ ਅਤੇ ਵਿੱਕੀ ਕੌਸ਼ਲ ਦੀ ਨਵੀਂ ਫ਼ਿਲਮ ‘ਬੈਡ ਨਿਊਜ਼’ ਪਹਿਲੀ ਝਲਕ ਆਈ ਸਾਹਮਣੇ

By  Shaminder March 19th 2024 11:10 AM -- Updated: March 19th 2024 11:11 AM

ਐਮੀ ਵਿਰਕ (Ammy Virk) ਵਿੱਕੀ ਕੌਸ਼ਲ (Vicky Kaushal) ਦੇ ਨਾਲ ਨਵੀਂ ਫ਼ਿਲਮ ਲੈ ਕੇ ਆ ਰਹੇ ਹਨ । ਜਿਸ ਦਾ ਐਲਾਨ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਕੀਤਾ ਸੀ ।‘ਬੈਡ ਨਿਊਜ਼’ ਟਾਈਟਲ ਹੇਠ ਆਉਣ ਵਾਲੀ ਇਸ ਫ਼ਿਲਮ ‘ਚ ਤ੍ਰਿਪਤੀ ਡਿਮਰੀ ਵੀ ਨਜ਼ਰ ਆਉਣਗੇ ।ਇਹ ਫ਼ਿਲਮ ਜਲਦ ਹੀ ਰਿਲੀਜ਼ ਹੋਵੇਗੀ । 

Ammy and Nimrat in saukan Saukne.jpg
ਹੋਰ ਪੜ੍ਹੋ  : ਹੌਬੀ ਧਾਲੀਵਾਲ ਨੇ ਮਾਤਾ ਚਰਨ ਕੌਰ ਤੇ ਛੋਟੇ ਸਿੱਧੂ ਮੂਸੇਵਾਲਾ ਦੇ ਨਾਲ ਕੀਤੀ ਮੁਲਾਕਾਤ 

ਕਦੋਂ ਰਿਲੀਜ਼ ਹੋਣ ਜਾ ਰਹੀ ਫ਼ਿਲਮ 

ਇਹ ਫ਼ਿਲਮ ਉੱਨੀ ਜੁਲਾਈ ਨੂੰ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।ਫ਼ਿਲਮ ਦੀ ਰਿਲੀਜ਼ ਡੇਟ ਦੇ ਐਲਾਨ ਦੇ ਨਾਲ ਨਾਲ ਇਸ ਦਾ ਫਸਟ ਲੁੱਕ ਵੀ ਜਾਰੀ ਕੀਤਾ ਗਿਆ ਹੈ।ਇਸ ਤੋਂ ਪਹਿਲਾਂ ਤ੍ਰਿਪਤੀ ਡਿਮਰੀ ਰਣਬੀਰ ਕਪੂਰ ਦੀ ਫ਼ਿਲਮ ‘ਐਨੀਮਲ’ ‘ਚ ਨਜ਼ਰ ਆਈ ਸੀ । ਐਨੀਮਲ ਤੋਂ ਬਾਅਦ ਅਦਾਕਾਰ ਨੂੰ ਕਈ ਫ਼ਿਲਮਾਂ ਆਫਰ ਹੋ ਰਹੀਆਂ ਹਨ । ਜਿਨ੍ਹਾਂ ‘ਚ ਕਾਰਤਿਕ ਆਰੀਅਨ ਦੇ ਨਾਲ ਫ਼ਿਲਮ ‘ਭੂਲ ਭੁੱਲਈਆ-੩’ ਵੀ ਸ਼ਾਮਿਲ ਹੈ । ਫ਼ਿਲਮ ‘ਚ ਵਿੱਕੀ ਕੌਸ਼ਲ ਅਤੇ ਐਮੀ ਵਿਰਕ ਵੀ ਮੁੱਖ ਭੂਮਿਕਾ ‘ਚ ਸ਼ਾਮਿਲ ਹਨ । ਪੋਸਟਰ ‘ਚ ਫ਼ਿਲਮ ਦੀ ਸਟੋਰੀ ਦਾ ਛੋਟਾ ਜਿਹਾ ਆਈਡੀਆ ਵੀ ਰਿਵੀਲ ਹੋ ਰਿਹਾ ਹੈ । ਜਿਸ ਨੂੰ ਪਹਿਲੀ ਨਜ਼ਰੇ ਵੇਖਣ ਤੋਂ ਲੱਗਦਾ ਕਿ ਤ੍ਰਿਪਤੀ ਨੂੰ ਲੈ ਕੇ ਦੋਵਾਂ ਅਦਾਕਾਰਾਂ ਵਿਚਾਲੇ ਤਣਾਤਣੀ ਦਾ ਮਾਹੌਲ ਵੇਖਣ ਨੂੰ ਮਿਲ ਸਕਦਾ ਹੈ। 

Ammy virk and vicky movie.jpg
ਐਮੀ ਵਿਰਕ ਦਾ ਵਰਕ ਫ੍ਰੰਟ 

ਐਮੀ ਵਿਰਕ ਪਾਲੀਵੁੱਡ ‘ਚ ਸਰਗਰਮ ਹਨ । ਇਸ ਤੋਂ ਪਹਿਲਾਂ ਉਹ ਬਾਲੀਵੁੱਡ ਫ਼ਿਲਮ ‘83’ ‘ਚ ਨਜ਼ਰ ਆਏ ਸਨ । ਇਸ ਫ਼ਿਲਮ ‘ਚ ਰਣਵੀਰ ਸਿੰਘ ਨੇ ਕਪਿਲ ਦੇਵ ਦੀ ਭੂਮਿਕਾ ਨਿਭਾਈ ਸੀ। ਜਦੋਂਕਿ ਦੀਪਿਕਾ ਪਾਦੂਕੋਣ ਨੇ ਕਪਿਲ ਦੇਵ ਦੀ ਪਤਨੀ ਦੀ ਭੂਮਿਕਾ ਨਿਭਾਈ ਸੀ । ਐਮੀ ਵਿਰਕ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦਾ ਰੁਖ ਕੀਤਾ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਨਜ਼ਰ ਆਏ । ਜਿਸ ‘ਚ ਅੰਗਰੇਜ਼, ਬੰਬੂਕਾਟ, ਸੌਂਕਣ ਸੌਂਕਣੇ, ਕਿਸਮਤ, ਨਿੱਕਾ ਜ਼ੈਲਦਾਰ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।ਇਸ ਤੋਂ ਇਲਾਵਾ ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਵੰਗ ਦਾ ਨਾਪ, ਯਾਰੀਆਂ, ਚੰਨ ਸਿਤਾਰੇ, ਹੱਥ ਚੁੰਮਿਆ,ਤੇਰੀ ਜੱਟੀ ਸਣੇ ਕਈ ਹਿੱਟ ਗੀਤ ਸ਼ਾਮਿਲ ਹਨ ।  

View this post on Instagram

A post shared by Ammy virk (@ammyvirk)

 

Related Post