ਅਮਿਤਾਭ ਬੱਚਨ ਸਨ ਰੇਖਾ ਦੇ ਦੀਵਾਨੇ ਤਾਂ ਜਯਾ ਬੱਚਨ ਨੂੰ ਸੀ ਇਸ ਸ਼ਖਸ ਦੇ ਨਾਲ ਪਿਆਰ, ਸਾਲਾਂ ਬਾਅਦ ਖੁੱਲ੍ਹਿਆ ਰਾਜ਼
ਅੱਜ ਅਸੀਂ ਤੁਹਾਨੂੰ ਅਮਿਤਾਭ ਨਹੀਂ, ਬਲਕਿ ਜਯਾ ਬੱਚਨ ਦੇ ਪਹਿਲੇ ਪਿਆਰ ਦੇ ਬਾਰੇ ਦੱਸਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਜਯਾ ਬੱਚਨ ਇੱਕ ਅਦਾਕਾਰ ਦੇ ਪਿੱਛੇ ਦੀਵਾਨੀ ਸੀ।
ਅਮਿਤਾਭ ਬੱਚਨ (Amitabh Bachchan) ਤੇ ਰੇਖਾ ਦੇ ਪਿਆਰ ਦੇ ਕਿੱਸੇ ਹਰ ਜਗ੍ਹਾ ‘ਤੇ ਮਸ਼ਹੂਰ ਹਨ । ਅੱਜ ਵੀ ਰੇਖਾ ਬਾਰੇ ਆਖਿਆ ਜਾਂਦਾ ਹੈ ਕਿ ਉਹ ਅਮਿਤਾਭ ਬੱਚਨ ਦੇ ਨਾਂਅ ਦਾ ਸੰਦੂਰ ਆਪਣੀ ਮਾਂਗ ‘ਚ ਭਰਦੀ ਹੈ। ਦੋਵੇਂ ਇੱਕ ਦੂਜੇ ਨੂੰ ਦਿਲੋਂ ਜਾਨ ਨਾਲ ਚਾਹੁੰਦੇ ਸਨ। ਪਰ ਇਸ ਦੇ ਬਾਵਜੂਦ ਦੋਵਾਂ ਦਾ ਵਿਆਹ ਕਦੇ ਵੀ ਨਹੀਂ ਹੋ ਸਕਿਆ । ਪਰ ਅੱਜ ਅਸੀਂ ਤੁਹਾਨੂੰ ਅਮਿਤਾਭ ਨਹੀਂ, ਬਲਕਿ ਜਯਾ ਬੱਚਨ (Jaya Bachchan) ਦੇ ਪਹਿਲੇ ਪਿਆਰ ਦੇ ਬਾਰੇ ਦੱਸਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਜਯਾ ਬੱਚਨ ਇੱਕ ਅਦਾਕਾਰ ਦੇ ਪਿੱਛੇ ਦੀਵਾਨੀ ਸੀ।
ਹੋਰ ਪੜ੍ਹੋ : ਗੁਰਦਾਸ ਮਾਨ ਤੇ ਮਨਜੀਤ ਮਾਨ ਦੀ ਵੈਡਿੰਗ ਐਨੀਵਰਸਰੀ ‘ਤੇ ਜੋੜੀ ਦੀ ਖੂਬਸੂਰਤ ਤਸਵੀਰ ਹੋਈ ਵਾਇਰਲ
ਧਰਮਿੰਦਰ ਨੇ ਸਾਂਝਾ ਕੀਤਾ ਕਿੱਸਾ
ਧਰਮਿੰਦਰ ਅਤੇ ਸ਼ਬਾਨਾ ਆਜ਼ਮੀ ਦੀ ਕੁਝ ਸਮਾਂ ਪਹਿਲਾਂ ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਆਈ ਸੀ । ਇਸ ਫ਼ਿਲਮ ਦੇ ਰਿਲੀਜ਼ ਤੋਂ ਪਹਿਲਾਂ ਅਦਾਕਾਰ ਨੇ ਇੱਕ ਇੰਟਰਵਿਊ ‘ਚ ਅਦਾਕਾਰਾ ਜਯਾ ਬੱਚਨ ਦੇ ਬਾਰੇ ਖੁਲਾਸਾ ਕੀਤਾ ਸੀ ਕਿ ਫ਼ਿਲਮ ‘ਚ ਇੱਕਠਿਆਂ ਕੰਮ ਕਰਨ ਤੋਂ ਪਹਿਲਾਂ ਤੋਂ ਹੀ ਜਯਾ ਬੱਚਨ ਧਰਮਿੰਦਰ ਨੂੰ ਬਹੁਤ ਪਸੰਦ ਕਰਦੀ ਸੀ ।
ਧਰਮਿੰਦਰ ਜਦੋਂ ਵੀ ਸੈੱਟ ‘ਤੇ ਆਉਂਦੇ ਤਾਂ ਜਯਾ ਸੋਫ਼ੇ ਪਿੱਛੇ ਛਿਪ ਕੇ ਉਨ੍ਹਾਂ ਨੂੰ ਵੇਖਿਆ ਕਰਦੀ ਸੀ ।ਧਰਮਿੰਦਰ ਨੇ ਕਿਹਾ ਸੀ ਕਿ ਇਹ ਕਿੱਸਾ ‘ਗੁੱਡੀ’ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਦਾ ਹੈ।ਧਰਮਿੰਦਰ ਨੇ ਜਯਾ ਬੱਚਨ ਦੇ ਨਾਲ ਫ਼ਿਲਮ ‘ਸ਼ੋਅਲੇ’ ‘ਚ ਵੀ ਕੰਮ ਕੀਤਾ ਸੀ।
ਜਯਾ ਬੱਚਨ ਨੇ ਅਮਿਤਾਭ ਦੇ ਨਾਲ ਕਰਵਾਇਆ ਵਿਆਹ
ਜਯਾ ਬੱਚਨ ਨੇ ਅਮਿਤਾਭ ਬੱਚਨ ਦੇ ਨਾਲ ਵਿਆਹ ਕਰਵਾ ਲਿਆ ਅਤੇ ਰੇਖਾ ਨੇ ਦਾ ਵਿਆਹ ਦਿੱਲੀ ਦੇ ਇੱਕ ਬਿਜਨੇਸਮੈਨ ਦੇ ਨਾਲ ਹੋਇਆ । ਪਰ ਇਹ ਵਿਆਹ ਜ਼ਿਆਦਾ ਸਮੇਂ ਤੱਕ ਨਹੀਂ ਸੀ ਟਿਕ ਸਕਿਆ । ਜਿਸ ਤੋਂ ਬਾਅਦ ਰੇਖਾ ਨੇ ਵਿਨੋਦ ਮਹਿਰਾ ਦੇ ਨਾਲ ਵੀ ਵਿਆਹ ਕਰਵਾਇਆ ਸੀ, ਪਰ ਇਹ ਵਿਆਹ ਵੀ ਬਹੁਤਾ ਸਮਾਂ ਨਹੀਂ ਚੱਲਿਆ ਅਤੇ ਦੋਵੇਂ ਵੱਖ ਹੋ ਗਏ ਸਨ ।